Sangrur News: ਮਾਲਗੱਡੀ `ਚ ਕਣਕ ਦੀ ਬਜਾਏ ਭਰਿਆ ਜਾ ਰਿਹਾ ਸੀ ਫੂਸ; ਡੀਸੀ ਨੇ ਜਾਂਚ ਦੇ ਦਿੱਤੇ ਹੁਕਮ
Sangrur News: ਸੰਗਰੂਰ ਦੇ ਰੇਲਵੇ ਸਟੇਸ਼ਨ ਉਤੇ ਮਾਲਗੱਡੀ ਵਿੱਚ ਕਣਕ ਦੀ ਲੋਡਿੰਗ ਦੌਰਾਨ ਇੱਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ।
Sangrur News (ਕਿਰਤੀਪਾਲ ਕੁਮਾਰ): ਸੰਗਰੂਰ ਦੇ ਰੇਲਵੇ ਸਟੇਸ਼ਨ ਉਤੇ ਕਣਕ ਦੀ ਲੋਡਿੰਗ ਦੌਰਾਨ ਇੱਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਕਿ ਦੇਖਣ ਨੂੰ ਮਿਲਿਆ ਕਿ ਕਣਕ ਦੀ ਬੋਰੀਆਂ ਵਿੱਚ ਕਣਕ ਦੀ ਬਜਾਏ ਫੂਸ ਭਰਿਆ ਜਾ ਰਿਹਾ ਸੀ ਤੇ ਉਸ ਨੂੰ ਭਰ ਮਾਲਗੱਡੀ ਉਤੇ ਲੋਡ ਕਰਕੇ ਅੱਗੇ ਭੇਜਿਆ ਜਾ ਰਿਹਾ ਸੀ।
ਇਸ ਤੋਂ ਬਾਅਦ ਮੀਡੀਆ ਨੇ ਜਦ ਇਸ ਮੁੱਦੇ ਨੂੰ ਚੁੱਕਿਆ ਤਾਂ ਦੇਖਣ ਨੂੰ ਮਿਲਿਆ ਕਿ ਕਣਕ ਦੀ ਬਜਾਏ ਫੂਸ ਦੀ ਮਾਤਰਾ ਜ਼ਿਆਦਾ ਹੈ ਜਿਸ ਤੋਂ ਬਾਅਦ ਮੀਡੀਆ ਨੇ ਪ੍ਰਸ਼ਾਸਨ ਨੂੰ ਇਸ ਦੇ ਬਾਰੇ ਪੂਰੀ ਜਾਣਕਾਰੀ ਦਿੱਤੀ। ਤਸਵੀਰਾਂ ਸਾਹਮਣੇ ਰੱਖੀਆਂ ਜਿਸ ਤੋਂ ਬਾਅਦ ਫੂਡ ਸਪਲਾਈ ਅਫਸਰ ਅਤੇ ਸੰਗਰੂਰ ਦੇ ਡੀਸੀ ਨੇ ਟ੍ਰੇਨ ਤੋਂ ਇਸ ਕਣਕ ਨੂੰ ਅਨਲੋਡ ਕਰਵਾਇਆ ਅਤੇ ਸਹੀ ਤਰ੍ਹਾਂ ਨਾਲ ਕਣਕ ਨੂੰ ਭੇਜਣ ਲਈ ਨਿਰਦੇਸ਼ ਦਿੱਤੇ।
ਜਦੋਂ ਇਸ ਸਬੰਧੀ ਸੰਗਰੂਰ ਦੇ ਡਿਪਟੀ ਕਮਿਸ਼ਨਰ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਹੁਣ ਤੁਹਾਡੇ ਤੋਂ ਪਤਾ ਲੱਗਿਆ ਹੈ ਕਿ ਖ਼ਰਾਬ ਕਣਕ ਭੇਜੀ ਜਾ ਰਹੀ ਹੈ। ਜਿਸ ਨੇ ਵੀ ਇਸ ਦੀ ਲੋਡਿੰਗ ਕਰਵਾਈ ਹੈ ਤੇ ਜਿਸ ਨੇ ਵੀ ਬੋਰੀਆਂ ਵਿੱਚ ਕਣਕ ਦੀ ਬਜਾਏ ਇਹ ਫੂਸ ਨੂੰ ਭਰਿਆ ਹੈ ਉਸ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ : Batala News: ਨੌਜਵਾਨ ਨੇ ਕੀਤੀ ਆਤਮਹੱਤਿਆ, ਪਰਿਵਾਰ ਦਾ ਇਮੀਗ੍ਰੇਸ਼ਨ ਕੰਪਨੀ 'ਤੇ ਤੰਗ ਪਰੇਸ਼ਾਨ ਕਰਨ ਦੇ ਲਗਾਏ ਦੋਸ਼
ਪੂਰੀ ਤਫਤੀਸ਼ ਕਰਨ ਤੋਂ ਬਾਅਦ ਜ਼ਿੰਮੇਵਾਰਾਂ ਖਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ। ਇਸ ਦੇ ਨਾਲ ਹੀ ਫੂਡ ਸਪਲਾਈ ਅਫ਼ਸਰ ਨੇ ਮੌਕੇ ਉਤੇ ਆ ਕੇ ਕਿਹਾ ਕਿ ਜਿਸ ਆੜ੍ਹਤੀਏ ਨੇ ਇਸ ਕਣਕ ਨੂੰ ਲੋਡ ਕਰਕੇ ਭੇਜਿਆ ਹੈ ਉਸ ਖਿਲਾਫ਼ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ : PRTC Buses Entry: ਪਨਬੱਸ/PTRC ਦਾ CTU ਮੈਨੇਜਮੈਂਟ ਖਿਲਾਫ ਪ੍ਰਦਰਸ਼ਨ ਮੁਲਤਵੀ, ਪ੍ਰਸ਼ਾਸਨ ਅਤੇ ਅਧਿਕਾਰੀ ਵਿਚਾਲੇ ਮੀਟਿੰਗ ਬੁਲਾਈ