Trending Photos
PRTC Buses Entry(ਰੋਹਿਤ ਬਾਂਸਲ): ਪੰਜਾਬ ਰੋਡਵੇਜ਼ ਪਨਬੱਸ/ਪੀ ਆਰ ਟੀ ਸੀ ਦੇ ਮੁਲਾਜ਼ਮ ਜਥੇਬੰਦੀਆਂ ਵੱਲੋਂ ਅੱਜ ਸੀਟੀਯੂ ਵੱਲੋਂ 23 ਅਪ੍ਰੈਲ ਨੂੰ ਅੱਜ ਪੰਜਾਬ ਦੀਆਂ ਬੱਸਾਂ ਚੰਡੀਗੜ੍ਹ ਵਿੱਚ ਜਾਣ ਤੋਂ ਰੋਕੀਆਂ ਗਈਆਂ ਸਨ। ਜੱਥੇਬੰਦੀ ਨੇ ਇਹ ਫੈਸਲਾ CTU ਮੈਨੇਜਮੈਂਟ ਵੱਲੋ ਟਾਇਮ ਟੇਬਲਾਂ ਤੋੜ ਮਰੋੜ ਕੇ ਮਨਮਰਜੀ ਨਾਲ ਬਣਾਉਣ ਅਤੇ ਨਜਾਇਜ ਉਪਰੇਸ਼ਨ ਚਲਾਕੇ ਪੰਜਾਬ ਰੋਡਵੇਜ਼ ਪਨਬੱਸ/ਪੀ ਆਰ ਟੀ ਸੀ ਦੀਆ ਬੱਸਾਂ ਨੂੰ ਵਿੱਤੀ ਨੁਕਸਾਨ ਕਰਨ ਆਦਿ ਰੋਸ ਵਜੋਂ ਲਿਆ ਸੀ।
ਜੱਥੇਬੰਦੀ ਨੇ ਪ੍ਰਦਰਸ਼ਨ ਦੇ ਇਸ ਫੈਸਲਾ ਨੂੰ ਵਾਪਸ ਲੈ ਲਿਆ ਹੈ। ਇਸ ਮਸਲੇ ਨੂੰ ਸੁਲਝਾਉਣ ਲਈ ਵਿਭਾਗ ਦੇ ਉੱਚ ਅਧਿਕਾਰੀਆਂ ਅਤੇ ਪ੍ਰਸ਼ਾਸਨ ਵੱਲੋ ਕੋਟ ਆਫ ਕਡੈਕਟ(ਚੋਣ ਜਾਬਤਾ) ਨੂੰ ਵੇਖਦਿਆਂ 19/06/2024 ਨੂੰ ਮੀਟਿੰਗ ਫਿਕਸ ਕੀਤੀ ਗਈ ਹੈ। ਜਥੇਬੰਦੀ ਵੱਲੋ ਆਮ ਪਬਲਿਕ ਨੂੰ ਆ ਰਹੀਆ ਮੁਸ਼ਕਿਲਾਂ ਨੂੰ ਵੇਖਦਿਆਂ ਐਕਸ਼ਨ ਨੂੰ ਤਰੁੰਤ ਮੁਲਤਵੀ ਕਰ ਦਿੱਤਾ ਹੈ। ਅਤੇ ਪਹਿਲਾਂ ਦੀ ਤਰ੍ਹਾਂ ਚੰਡੀਗੜ੍ਹ ਤੋ ਬੱਸ ਸਰਵਿਸ ਚਲਾਉਣ ਲਈ ਸਮੂਹ ਵਰਕਰਾਂ ਨੂੰ ਹਦਾਇਤ ਕੀਤੀ ਗਈ ਹੈ। ਜੇਕਰ ਮੀਟਿੰਗ ਵਿੱਚ ਠੋਸ ਹੱਲ ਨਾ ਹੋਇਆ ਤਾਂ ਮੁੜ ਤੋ ਐਕਸ਼ਨ ਸਟੈਡ ਕੀਤੇ ਜਾਣਗੇ।
ਇਸ ਦੇ ਨਾਲ ਹੀ ਜੱਥੇਬੰਦੀ ਨੇ 25/04/2024 ਨੂੰ ਚੰਡੀਗੜ ਹੋਣ ਵਾਲੀ ਮੀਟਿੰਗ ਨੂੰ ਵੀ ਮੁਲਤਵੀ ਕਰ ਦਿੱਤਾ ਹੈ ਅਤੇ ਅਗਲੀ ਮੀਟਿੰਗ 27/04/2024 ਦਿਨ ਸ਼ਨੀਵਾਰ ਨੂੰ ਜਲੰਧਰ ਬੱਸ ਸਟੈਡ ਰੱਖੇ ਜਾਣ ਦਾ ਫੈਸਲਾ ਲਿਆ ਹੈ। ਇਸ ਮੀਟਿੰਗ ਵਿੱਚ ਡਿਪੂਆਂ ਤੋ ਸੂਬਾ ਆਗੂ, ਪ੍ਰਧਾਨ, ਸੈਕਟਰੀ ਮੀਟਿੰਗ ਵਿੱਚ ਹਾਜ਼ਰ ਰਹਿਣ ਦੀ ਗੱਲ ਆਖੀ ਹੈ। ਇਸ ਦੇ ਨਾਲ ਹੀ ਜੱਥੇਬੰਦੀ ਨੇ ਐਕਸ਼ਨ ਨੂੰ ਸਫਲ ਬਣਾਉਣ ਲਈ ਸਮੂਹ ਆਗੂ ਅਤੇ ਵਰਕਰ ਸਾਥੀਆ ਦਾ ਧੰਨਵਾਦ ਕੀਤਾ ਹੈ।
ਪੂਰਾ ਮਾਮਲਾ ਕੀ ਹੈ
ਪੀਆਰਟੀਸੀ ਦੇ ਯੂਨੀਅਨ ਪ੍ਰਧਾਨ ਨੇ ਦੱਸਿਆ ਕਿ ਚੰਡੀਗੜ੍ਹ ਟਰਾਂਸਪੋਰਟ ਵੱਲੋਂ ਚੰਡੀਗੜ੍ਹ ਵਿੱਚ ਬੱਸਾਂ ਦੀ ਐਂਟਰੀ ਫ਼ੀਸ 600 ਰੁਪਏ ਪ੍ਰਤੀ ਐਂਟਰੀ ਕਰ ਦਿੱਤੀ ਹੈ। ਜਿਸ ਦੇ ਰੋਸ ਵਜੋਂ ਉਨ੍ਹਾਂ ਵੱਲੋਂ ਚੰਡੀਗੜ੍ਹ ਵਿੱਚ ਪੰਜਾਬ ਰੋਡਵੇਜ਼ ਪਨਬੱਸ/ਪੀ ਆਰ ਟੀ ਸੀ ਦੀਆਂ ਬੱਸਾਂ ਨਾ ਲੈਕੇ ਜਾਣ ਦਾ ਫੈਸਲਾ ਲਿਆ ਗਿਆ। ਤੇ ਚੰਡੀਗੜ੍ਹ ਦੀ ਕੋਈ ਵੀ ਬੱਸ ਪੰਜਾਬ ਵਿੱਚ ਐਂਟਰ ਨਾ ਹੋਣ ਦਾ ਐਲਾਨ ਕੀਤੀ ਸੀ।
ਪੰਜਾਬ ਦੇ ਬੱਸ ਮੁਲਾਜ਼ਮਾਂ ਵੱਲੋਂ ਚੰਡੀਗੜ੍ਹ ਵਿੱਚ ਪੰਜਾਬ ਦੀਆਂ ਬੱਸਾਂ ਦੀ ਐਂਟਰੀ ਫੀਸ ਵਧਾਉਣ ਦਾ ਵਿਰੋਧ ਕੀਤਾ ਜਾ ਰਿਹਾ ਹੈ। ਪ੍ਰਸ਼ਾਸਨ ਤੋਂ ਇਸ ਫੈਸਲੇ ਨੂੰ ਜਲਦ ਤੋਂ ਜਲਦ ਵਾਪਸ ਲੈਣ ਦੀ ਮੰਗ ਕੀਤੀ ਗਈ ਸੀ।ਜੇਕਰ ਅਜਿਹਾ ਨਹੀਂ ਕੀਤਾ ਗਿਆ ਤਾਂ ਸਖ਼ਤ ਕਦਮ ਚੁੱਕਣ ਦੀ ਚਿਤਾਵਨੀ ਵੀ ਦਿੱਤੀ ਸੀ।