ਸਾਬਕਾ ਖੇਡ ਮੰਤਰੀ ਰਾਣਾ ਗੁਰਮੀਤ ਸੋਢੀ ’ਤੇ 40 ਲੱਖ ਹੜਪਣ ਦਾ ਦੋਸ਼, ਅਦਾਲਤ ’ਚ ਪਹੁੰਚਿਆ ਮਾਮਲਾ
ਸਾਬਕਾ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੂੰ ਧੌਲਪੁਰ ਜਿਲ੍ਹੇ ਦੀ ਬਾਰੀ ਐੱਮਜੀਐੱਮ ਅਦਾਲਤ ਨੇ 21 ਅਕਤੂਬਰ ਤੱਕ ਪੇਸ਼ ਹੋਣ ਦਾ ਹੁਕਮ ਸੁਣਾਇਆ ਹੈ।
ਚੰਡੀਗੜ੍ਹ: ਕਾਂਗਰਸ ਪਾਰਟੀ ਛੱਡ ਭਾਜਪਾ ’ਚ ਸ਼ਾਮਲ ਹੋਏ ਸਾਬਕਾ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ (Rana Gurmeet Singh Sodhi) ਨੂੰ ਰਾਜਸਥਾਨ ਦੇ ਧੌਲਪੁਰ ਜ਼ਿਲ੍ਹੇ ਦੀ ਬਾਰੀ ਐੱਮਜੀਐੱਮ ਅਦਾਲਤ (Bari MGM Court) ਵਲੋਂ ਵਾਰੰਟ ਜਾਰੀ ਹੋਇਆ ਹੈ।
ਲੋਕ ਸਭਾ ਦੀ ਟਿਕਟ ਦਵਾਉਣ ਦਾ ਮਾਮਲਾ
ਦਰਅਸਲ ਮਾਮਲਾ 2019 ਦਾ ਹੈ, ਮਮਤਾ ਅਜ਼ਰ ਪਤਨੀ ਮੁਕੇਸ਼ ਅਜ਼ਰ ਪਿੰਡ ਹਵੇਲੀ ਪੱਡਾ ਨੇ ਅਦਾਲਤ ’ਚ ਕੇਸ ਦਰਜ ਕਰਵਾਇਆ ਕਿ ਬਾਂਕੇਲਾਲ ਵਾਸੀ ਬਰੋਲੀਪੁਰਾ ਤੇ ਉਸਦੇ ਪੰਜਾਬ ’ਚ ਰਹਿ ਰਹੇ ਭਰਾ ਹਰੀਚਰਨ ਜਾਟਵ ਨੇ ਤੱਤਕਾਰੀ ਖੇਡ ਮੰਤਰੀ (Former Sports Minister) ਰਾਣਾ ਗੁਰਮੀਤ ਸਿੰਘ ਸੋਢੀ ਨਾਲ ਮਿਲ ਕੇ ਉਸਨੇ ਧੌਲਪੁਰ ਲੋਕ ਸਭਾ ਹਲਕੇ ਤੋਂ ਟਿਕਟ ਦਵਾਉਣ ਬਦਲੇ 40 ਲੱਖ ਰੁਪਏ ਲਏ। ਮਮਤਾ ਨੇ ਇਨ੍ਹਾਂ ਲੋਕਾਂ ਨੂੰ 40 ਲੱਖ ਰੁਪਏ ਦਿੱਤੇ ਪਰ ਉਸ ਤੋਂ ਬਾਅਦ ਨਾ ਤਾਂ ਟਿਕਟ ਮਿਲੀ ਤੇ ਨਾ ਹੀ ਪੈਸੇ ਵਾਪਸ ਕੀਤੇ ਗਏ।
ਸਾਬਕਾ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੂੰ ਧੌਲਪੁਰ ਜਿਲ੍ਹੇ ਦੀ ਬਾਰੀ ਐੱਮਜੀਐੱਮ ਅਦਾਲਤ ਨੇ 21 ਅਕਤੂਬਰ ਤੱਕ ਪੇਸ਼ ਹੋਣ ਦਾ ਹੁਕਮ ਸੁਣਾਇਆ ਹੈ।
ਰਾਣਾ ਗੁਰਮੀਤ ਸਿੰਘ ਸੋਢੀ ਦੇ ਪੁੱਤਰ ਨੇ ਦਿੱਤਾ ਸਪੱਸ਼ਟੀਕਰਨ
ਇਸ ਕੇਸ ਸਬੰਧੀ ਸਪੱਸ਼ਟੀਕਰਨ ਦਿੰਦਿਆ ਰਾਣਾ ਸੋਢੀ ਦੇ ਪੁੱਤਰ ਹੀਰਾ ਸਿੰਘ ਸੋਢੀ ਨੇ ਕਿਹਾ ਇਸ ਮਾਮਲੇ ’ਚ ਕੋਈ ਸੱਚਾਈ ਨਹੀਂ ਹੈ। ਜੇਕਰ ਕੋਈ ਵਿਅਕਤੀ ਰਾਣਾ ਗੁਰਮੀਤ ਸੋਢੀ ਦਾ ਨਾਮ ਲੈਕੇ ਧੋਖਾਧੜੀ ਕਰਦਾ ਹੈ ਤਾਂ ਇਸ ’ਚ ਉਨ੍ਹਾਂ ਦੇ ਪਿਤਾ ਦਾ ਕੋਈ ਕਸੂਰ ਨਹੀਂ ਹੈ। ਉਨ੍ਹਾਂ ਕਿਹਾ ਕਿ ਉਹ ਕਾਨੂੰਨ ’ਚ ਵਿਸ਼ਵਾਸ ਰੱਖਦੇ ਹਨ ਤੇ ਜੋ ਵੀ ਦੋਸ਼ ਲਗਾਏ ਗਏ ਹਨ ਉਸ ਸਾਰੇ ਝੂਠ ਸਾਬਤ ਹੋਣਗੇ।