Baisakhi 2023: ਵਿਸਾਖੀ ਦੇ ਤਿਉਹਾਰ ਮੌਕੇ ਪਾਂਡਵਾਂ ਦੁਆਰਾ ਉਸਾਰੇ ਭਰਮੋਤੀ ਮੰਦਿਰ ਵਿਖੇ ਨਤਮਸਤਕ ਹੋਈਆਂ ਸੰਗਤਾਂ
Punjab News: ਪਾਂਡਵਾਂ ਦੁਆਰਾ ਅਗਿਆਤ ਵਾਸ ਦੌਰਾਨ, ਇਸ ਸਥਾਨ `ਤੇ ਸਵਰਗ ਵੱਲ ਜਾਣ ਵਾਲੀਆਂ ਢਾਈ ਪੌੜੀਆਂ ਤਿਆਰ ਕੀਤੀਆਂ ਗਈਆਂ ਸਨ।
Punjab News: ਨੰਗਲ ਦੇ ਨੇੜੇ ਸਥਿਤ ਮਿੰਨੀ ਹਰਿਦੁਆਰ ਵਜੋਂ ਜਾਣੇ ਜਾਂਦੇ ਪ੍ਰਸਿੱਧ ਤੀਰਥ ਸਥਾਨ ਭਰਮੋਤੀ ਜਿੱਥੇ ਬ੍ਰਹਮਾ ਜੀ ਦਾ ਮੰਦਿਰ ਹੈ, ਉੱਥੇ ਸਵੇਰੇ ਸੂਰਜ ਦੀ ਪਹਿਲੀ ਕਿਰਨ ਨਾਲ ਵਿਸਾਖੀ ਸ਼ੁਰੂ ਹੋ ਗਈ ਅਤੇ ਸ਼ਰਧਾਲੂਆਂ ਨੇ ਮੰਦਰ ਵਿੱਚ ਮੱਥਾ ਟੇਕਿਆ। ਪੂਰੇ ਭਾਰਤ ਵਿੱਚ ਸਥਿਤ ਬ੍ਰਹਮਾ ਜੀ ਦੇ ਦੋ ਮੰਦਰਾਂ ਵਿੱਚੋਂ ਇੱਕ ਕੇਵਲ ਭਰਮੋਤੀ ਵਿੱਚ ਇਸ ਸਥਾਨ ਉੱਤੇ ਸਥਿਤ ਹੈ। ਪਾਂਡਵਾਂ ਦੁਆਰਾ ਅਗਿਆਤ ਵਾਸ ਦੌਰਾਨ, ਇਸ ਸਥਾਨ 'ਤੇ ਸਵਰਗ ਵੱਲ ਜਾਣ ਵਾਲੀਆਂ ਢਾਈ ਪੌੜੀਆਂ ਤਿਆਰ ਕੀਤੀਆਂ ਗਈਆਂ ਸਨ। ਜਿਸ ਦੇ ਇੱਕ ਪਾਸੇ ਬ੍ਰਹਮਾ ਕੁੰਡ ਅਤੇ ਦੂਜੇ ਪਾਸੇ ਸਤੀ ਕੁੰਡ ਹੈ।
ਇਸੇ ਲਈ ਭਰਮੋਤੀ ਸਥਿਤ ਇਨ੍ਹਾਂ ਦੋ ਕੁੰਡਾਂ ਦੇ ਵਿਚਕਾਰ ਹਰਿ ਕੀ ਪੋਡੀ ਤੋਂ ਲਏ ਗਏ ਪਾਣੀ ਦਾ ਮੁੱਲ ਹਰਿਦੁਆਰ ਸਥਿਤ ਹਰਿ ਕੀ ਪੋਡੀ ਤੋਂ ਲਏ ਗਏ ਪਾਣੀ ਦੇ ਬਰਾਬਰ ਹੈ। ਹਰ ਸਾਲ ਵਿਸਾਖੀ ਦੇ ਮੌਕੇ ਤੇ ਵੱਡੀ ਤਾਦਾਤ ਵਿੱਚ ਸ਼ਰਧਾਲੂ ਇੱਥੇ ਨਤਮਸਤਕ ਹੋ ਕੇ ਸਤਲੁਜ ਵਿੱਚ ਇਸ਼ਨਾਨ ਕਰਦੇ ਹਨ ।
ਪ੍ਰਾਚੀਨ ਮੰਦਰ ਭਰਮੋਤੀ, ਜਿਸ ਨੂੰ ਮਿੰਨੀ ਹਰਿਦੁਆਰ ਵੀ ਕਿਹਾ ਜਾਂਦਾ ਹੈ, ਸਤਲੁਜ ਦਰਿਆ ਦੇ ਕੰਢੇ 'ਤੇ ਬਣਾਇਆ ਗਿਆ ਹੈ। ਇੱਥੇ ਹਰ ਸਾਲ ਦੀ ਤਰ੍ਹਾਂ ਸਵੇਰੇ ਸੂਰਜ ਦੀਆਂ ਪਹਿਲੀਆਂ ਕਿਰਨਾਂ ਨਾਲ ਵਿਸਾਖੀ ਮੇਲਾ ਸ਼ੁਰੂ ਹੋ ਗਿਆ। ਹਰਿ ਕੀ ਪੋੜੀ ਵਿਖੇ ਇਸ਼ਨਾਨ ਕਰਨ ਵਾਲੇ ਲੋਕਾਂ ਦੇ ਕਾਫਲੇ ਇਕੱਠੇ ਹੋਣੇ ਸ਼ੁਰੂ ਹੋ ਗਏ ।ਲੋਕਾਂ ਦਾ ਮੰਨਣਾ ਹੈ ਕਿ ਵਿਸਾਖੀ ਵਾਲੇ ਦਿਨ ਸਤਲੁਜ ਦਰਿਆ ਦੇ ਕੰਢੇ ਸਥਿਤ ਤੀਰਥ ਭਰਮੋਤੀ ਦੀ ਹਰਿ ਕੀ ਪੋੜੀ ਵਿਖੇ ਇਸ਼ਨਾਨ ਕਰਨ ਨਾਲ ਪੂਰੇ ਸਾਲ ਦਾ ਪੁੰਨ ਮਿਲਦਾ ਹੈ। ਵਰਨਣ ਹੈ ਕਿ ਇਸ ਤੀਰਥ 'ਤੇ ਬ੍ਰਹਮਾ ਜੀ ਦਾ ਨਿਵਾਸ ਹੈ ਅਤੇ ਪੂਰੇ ਭਾਰਤ ਵਿਚ ਸਥਿਤ ਬ੍ਰਹਮਾ ਜੀ ਦੇ ਦੋ ਮੰਦਰਾਂ ਵਿਚੋਂ ਇਕ ਕੇਵਲ ਭਰਮੋਤੀ ਵਿਚ ਇਸ ਸਥਾਨ 'ਤੇ ਸਥਿਤ ਹੈ।
ਇਹ ਵੀ ਪੜ੍ਹੋ: Shocking Viral Video: ਵਿਆਹ ਵਿੱਚ ਲਾੜੇ ਨੇ ਲਾੜੀ ਨੂੰ ਮਾਰਿਆ ਜ਼ੋਰਦਾਰ ਥੱਪੜ, ਜਾਣੋ ਵਾਇਰਲ ਵੀਡੀਓ 'ਚ ਅਸਲੀ ਸੱਚ
ਇਸ ਦੇ ਨਾਲ ਹੀ ਇਸ ਮੰਦਰ ਵਿੱਚ ਬ੍ਰਹਮਾ ਦੇ ਨਾਲ ਭਗਵਾਨ ਸ਼ਿਵ ਦਾ ਪ੍ਰਾਚੀਨ ਸ਼ਿਵ ਲਿੰਗ ਵੀ ਸੁਸ਼ੋਭਿਤ ਹੈ। ਇੰਨਾ ਹੀ ਨਹੀਂ ਇਸ ਸਥਾਨ 'ਤੇ ਗੰਗਾ ਜੀ ਦੇ ਰਹਿਣ ਕਾਰਨ ਇਸ ਨੂੰ ਮਿੰਨੀ ਗੰਗਾ ਵੀ ਕਿਹਾ ਜਾਂਦਾ ਹੈ। ਪਾਂਡਵਾਂ ਦੁਆਰਾ ਅਗਿਆਤ ਵਾਸ ਦੌਰਾਨ, ਇਸ ਸਥਾਨ 'ਤੇ ਸਵਰਗ ਵੱਲ ਜਾਣ ਵਾਲੀਆਂ ਢਾਈ ਪੌੜੀਆਂ ਤਿਆਰ ਕੀਤੀਆਂ ਗਈਆਂ ਸਨ।
ਜਿਸ ਦੇ ਇੱਕ ਪਾਸੇ ਬ੍ਰਹਮਾ ਕੁੰਡ ਅਤੇ ਦੂਜੇ ਪਾਸੇ ਸਤੀ ਕੁੰਡ ਹੈ। ਇਸੇ ਲਈ ਭਰਮੋਤੀ ਸਥਿਤ ਇਨ੍ਹਾਂ ਦੋ ਕੁੰਡਾਂ ਦੇ ਵਿਚਕਾਰ ਹਰਿ ਕੀ ਪੋਡੀ ਤੋਂ ਲਏ ਗਏ ਪਾਣੀ ਦਾ ਮੁੱਲ ਹਰਿਦੁਆਰ ਸਥਿਤ ਹਰਿ ਕੀ ਪੋਡੀ ਤੋਂ ਲਏ ਗਏ ਪਾਣੀ ਦੇ ਬਰਾਬਰ ਹੈ। ਇੱਥੇ ਇਹ ਵੀ ਧਿਆਨ ਦੇਣ ਯੋਗ ਹੈ ਕਿ ਇਸ ਸਥਾਨ ਦਾ ਪਾਣੀ ਗੰਗਾ ਦੇ ਪਾਣੀ ਵਾਂਗ ਕਦੇ ਵੀ ਖਰਾਬ ਨਹੀਂ ਹੁੰਦਾ। ਇਸ ਮਾਨਤਾ ਕਾਰਨ ਵਿਸਾਖੀ ਵਾਲੇ ਦਿਨ ਸਤਲੁਜ ਦਰਿਆ ਦੇ ਕੰਢੇ ਸਥਿਤ ਇਸ ਅਸਥਾਨ 'ਤੇ ਦੂਰ-ਦੁਰਾਡੇ ਤੋਂ ਲੋਕ ਇਸ਼ਨਾਨ ਕਰਨ ਆਉਂਦੇ ਹਨ।
ਜ਼ਿਕਰਯੋਗ ਹੈ ਕਿ ਇੱਥੇ ਦਰਿਆ ਦੇ ਕੰਢੇ ਲੱਗਣ ਵਾਲੇ ਮੇਲੇ ਵਿੱਚ ਪੰਜਾਬ ਅਤੇ ਹਿਮਾਚਲ ਦੇ ਕਰੀਬ 500 ਪਿੰਡਾਂ ਦੇ ਲੋਕ ਆਪਣੇ ਛੋਟੇ ਬੱਚਿਆਂ ਅਤੇ ਪੂਰੇ ਪਰਿਵਾਰਕ ਮੈਂਬਰਾਂ ਨਾਲ ਵਿਸਾਖੀ ਦਾ ਤਿਉਹਾਰ ਮਨਾਉਂਦੇ ਹਨ। ਇਸ ਦੌਰਾਨ ਦਿਨ ਭਰ ਸਤਲੁਜ ਦਰਿਆ ਵਿੱਚ ਇਸ਼ਨਾਨ ਕਰਨ ਲਈ ਵੀ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਸ਼ਰਧਾ ਨਾਲ ਅਰਦਾਸ ਕਰਦੇ ਅਤੇ ਦਾਨ ਕਰਦੇ ਦੇਖੇ ਜਾ ਸਕਦੇ ਹਨ।