Shocking Viral Video: ਵਿਆਹ ਵਿੱਚ ਲਾੜੇ ਨੇ ਲਾੜੀ ਨੂੰ ਮਾਰਿਆ ਜ਼ੋਰਦਾਰ ਥੱਪੜ, ਜਾਣੋ ਵਾਇਰਲ ਵੀਡੀਓ 'ਚ ਅਸਲੀ ਸੱਚ!
Advertisement
Article Detail0/zeephh/zeephh1652160

Shocking Viral Video: ਵਿਆਹ ਵਿੱਚ ਲਾੜੇ ਨੇ ਲਾੜੀ ਨੂੰ ਮਾਰਿਆ ਜ਼ੋਰਦਾਰ ਥੱਪੜ, ਜਾਣੋ ਵਾਇਰਲ ਵੀਡੀਓ 'ਚ ਅਸਲੀ ਸੱਚ!

ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ ਵਿਆਹ ਦੀਆਂ ਵਾਈਰਲ ਵੀਡੀਓਜ਼ ਦੀ ਚਰਚਾ ਬਣੀ ਰਹਿੰਦੀ ਹੈ। ਹਰ ਰੋਜ਼ ਵਿਆਹ ਦੀਆਂ ਰਸਮਾਂ ਦੀਆਂ ਕਈ ਵੀਡੀਓਜ਼ ਸੋਸ਼ਲ ਮੀਡੀਆ 'ਤੇ ਵਾਇਰਲ ਹੁੰਦੀਆਂ ਹਨ ਜੋ ਸਮਾਰੋਹ ਦੌਰਾਨ ਹੋਣ ਵਾਲੇ ਤਿਉਹਾਰਾਂ, ਡਰਾਮੇ, ਡਾਂਸ ਨੂੰ ਦਰਸਾਉਂਦੀਆਂ ਹਨ। ਵਿਆਹਾਂ ਵਿੱਚ ਛੋਟੀਆਂ-ਛੋਟੀਆਂ ਲੜਾਈਆਂ ਆਮ ਹਨ। ਹਾਲਾਂਕਿ, ਕੀ ਤੁਸੀਂ ਕਦੇ ਕਿਸ

Shocking Viral Video:  ਵਿਆਹ ਵਿੱਚ ਲਾੜੇ ਨੇ ਲਾੜੀ ਨੂੰ ਮਾਰਿਆ ਜ਼ੋਰਦਾਰ ਥੱਪੜ, ਜਾਣੋ ਵਾਇਰਲ ਵੀਡੀਓ 'ਚ ਅਸਲੀ ਸੱਚ!

Shocking Viral Video: ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ ਵਿਆਹ ਦੀਆਂ ਵਾਈਰਲ ਵੀਡੀਓਜ਼ ਦੀ ਚਰਚਾ ਬਣੀ ਰਹਿੰਦੀ ਹੈ। ਹਰ ਰੋਜ਼ ਵਿਆਹ ਦੀਆਂ ਰਸਮਾਂ ਦੀਆਂ ਕਈ ਵੀਡੀਓਜ਼ ਸੋਸ਼ਲ ਮੀਡੀਆ 'ਤੇ ਵਾਇਰਲ ਹੁੰਦੀਆਂ ਹਨ ਜੋ ਸਮਾਰੋਹ ਦੌਰਾਨ ਹੋਣ ਵਾਲੇ ਤਿਉਹਾਰਾਂ, ਡਰਾਮੇ, ਡਾਂਸ ਨੂੰ ਦਰਸਾਉਂਦੀਆਂ ਹਨ। ਵਿਆਹਾਂ ਵਿੱਚ ਛੋਟੀਆਂ-ਛੋਟੀਆਂ ਲੜਾਈਆਂ ਆਮ ਹਨ। ਹਾਲਾਂਕਿ, ਕੀ ਤੁਸੀਂ ਕਦੇ ਕਿਸੇ ਲਾੜੇ ਨੂੰ ਮਹਿਮਾਨਾਂ ਦੇ ਸਾਹਮਣੇ ਵਿਆਹ ਦੀ ਸਟੇਜ 'ਤੇ ਆਪਣੀ ਲਾੜੀ ਨੂੰ ਕੁੱਟਦੇ ਹੋਏ ਦੇਖਿਆ ਹੈ? ਅਜਿਹੀ ਹੀ ਇੱਕ ਘਟਨਾ ਦਾ ਇੱਕ ਵੀਡੀਓ ਇਸ ਸਮੇਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ।

ਹਾਲਾਂਕਿ ਇਸ ਵੀਡੀਓ ਨੇ ਇੱਕ ਵਾਰ ਫਿਰ ਤੋਂ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ। ਇਹ ਕਲਿੱਪ ਉਜ਼ਬੇਕਿਸਤਾਨ ਦੀ ਹੈ ਅਤੇ ਇਹ ਘਟਨਾ ਕਥਿਤ ਤੌਰ 'ਤੇ 2022 ਦੀ ਹੈ।
ਰਿਪੋਰਟਾਂ ਦੇ ਅਨੁਸਾਰ, ਲਾੜੀ ਨੇ ਲਾੜੇ ਨਾਲ ਖੇਡੀ ਗਈ ਇੱਕ ਖੇਡ ਜਿੱਤ ਲਈ ਜਿਸ ਤੋਂ ਬਾਅਦ ਲਾੜੇ ਨੂੰ ਆਪਣੀ ਹਾਰ 'ਤੇ ਗੁੱਸਾ ਆ ਗਿਆ। ਕਿਉਂਕਿ ਲਾੜੇ ਤੋਂ ਵਿਆਹ ਦੇ ਪਹਿਲੇ ਦਿਨ ਆਪਣੀ ਪਤਨੀ ਦਾ ਜਿੱਤਣਾ ਰਾਸ ਨਹੀਂ ਆਇਆ। ਇਸ ਲਈ ਉਸਨੇ ਵਿਆਹ ਵਿੱਚ ਸਾਰੇ ਰਿਸ਼ਤੇਦਾਰਾਂ ਸਾਹਮਣੇ ਲਾੜੀ ਨੂੰ ਥੱਪੜ ਜੜ ਦਿੱਤਾ। 

ਇਹ ਵੀ ਪੜੋ: Punjab Corona Update: ਪੰਜਾਬ ਵਿੱਚ ਮੁੜ ਵੱਧ ਰਿਹਾ ਕੋਰੋਨਾ ਦਾ ਖਤਰਾ, ਇੱਕ ਦਿਨ 'ਚ 321 ਮਾਮਲੇ ਆਏ ਸਾਹਮਣੇ

ਵੀਡੀਓ 'ਚ ਲਾੜਾ ਅਤੇ ਉਸ ਦੀ ਲਾੜੀ ਮਹਿਮਾਨਾਂ ਦੇ ਸਾਹਮਣੇ ਮੁਸਕਰਾਉਂਦੇ ਹੋਏ ਖੜ੍ਹੇ ਨਜ਼ਰ ਆ ਰਹੇ ਹਨ। ਕੁਝ ਸਮੇਂ ਬਾਅਦ, ਖੇਡ ਵਿੱਚ ਹਾਰਨ ਤੋਂ ਬਾਅਦ, ਲਾੜਾ ਗੁੱਸੇ ਵਿੱਚ ਆ ਗਿਆ ਅਤੇ ਆਪਣੀ ਪਤਨੀ ਦੇ ਸਿਰ 'ਤੇ ਮਾਰਦਾ ਦਿਖਾਈ ਦਿੰਦਾ ਹੈ। ਘਟਨਾ ਤੋਂ ਬਾਅਦ ਲਾੜੀ ਨੇ ਸਿਰ 'ਤੇ ਹੱਥ ਰੱਖ ਲਿਆ। ਪਰ ਲਾੜਾ ਸਟੇਜ 'ਤੇ ਇਸ ਤਰ੍ਹਾਂ ਖੜ੍ਹਾ ਰਿਹਾ ਜਿਵੇਂ ਕੁਝ ਹੋਇਆ ਹੀ ਨਾ ਹੋਵੇ।

ਇਹ ਪਹਿਲੀ ਵਾਰ ਨਹੀਂ ਹੈ ਜਦੋਂ ਉਜ਼ਬੇਕਿਸਤਾਨ ਦੇ ਵਿਆਹ ਵਿੱਚ ਅਜਿਹੀ ਘਟਨਾ ਵਾਪਰੀ ਹੈ। ਇਸ ਤੋਂ ਪਹਿਲਾਂ ਵੀ 2019 ਵਿੱਚ ਇੱਕ ਅਜਿਹੀ ਹੀ ਵੀਡੀਓ ਵਾਇਰਲ ਹੋਈ ਸੀ ਜਿਸ ਵਿੱਚ ਲਾੜੀ ਨੇ ਵਿਆਹ ਦਾ ਕੇਕ ਲਿਜਾਣ ਦਾ ਬਹਾਨਾ ਲਾਇਆ ਅਤੇ ਅਚਾਨਕ ਲਾੜੇ ਨੇ ਉਸ ਦੀ ਕੁੱਟਮਾਰ ਕਰ ਦਿੱਤੀ। 

ਉਜ਼ਬੇਕਿਸਤਾਨ 'ਚ ਲਗਾਤਾਰ ਹੋ ਰਹੀਆਂ ਇਨ੍ਹਾਂ ਘਟਨਾਵਾਂ 'ਤੇ ਲੋਕ ਆਪਣਾ ਕਾਫ਼ੀ ਗੁੱਸਾ ਜ਼ਾਹਰ ਕਰ ਰਹੇ ਹਨ। ਇੱਕ ਵਿਅਕਤੀ ਨੇ ਟਵੀਟ ਕੀਤਾ, 'ਇਹ ਅਸਹਿਣਯੋਗ ਹੈ, ਮੈਨੂੰ ਉਮੀਦ ਹੈ ਕਿ ਲੜਕੀ ਲਾੜੇ ਦੇ ਖਿਲਾਫ ਸ਼ਿਕਾਇਤ ਦਰਜ ਕਰਵਾਏਗੀ ਅਤੇ ਲਾੜੇ ਨੂੰ ਸਜ਼ਾ ਮਿਲੇਗੀ। ਇਕ ਹੋਰ ਯੂਜ਼ਰ ਨੇ ਲਿਖਿਆ, 'ਲੜਕੀ ਦੇ ਮਾਪੇ ਉਸ ਨੂੰ ਇਸ ਹਾਲਤ ਵਿਚ ਕਿਵੇਂ ਦੇਖ ਸਕਦੇ ਹਨ?

Trending news