Bathida News(Kulbir Beera): ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਮਾਤਾ ਚਰਨ ਕੌਰ ਨੇ (17 ਮਾਰਚ) ਬੱਚੇ ਨੂੰ ਜਨਮ ਦਿੱਤਾ ਹੈ। ਨਵ ਜਨਮੇ ਬੱਚੇ ਦੇ ਨਾਂਅ ਨੂੰ ਲੈ ਕੇ ਕਈ ਚਰਚਾਵਾਂ ਚੱਲ ਰਹੀਆਂ ਸਨ। ਪਰ ਹੁਣ ਸਿੱਧੂ ਦੇ ਪਿਤਾ ਬਲਕੌਰ ਸਿੰਘ ਨੇ ਇਸ ਸਬੰਧੀ ਜਾਣਕਾਰੀ ਸਾਂਝੀ ਕੀਤੀ ਹੈ ਕਿ ਉਹਨਾਂ ਦੇ ਘਰ ਆਏ ਨਵੇਂ ਬੱਚੇ ਦਾ ਨਾਮ ਸ਼ੁਭਦੀਪ ਸਿੰਘ ਸਿੱਧੂ ਹੋਵੇਗਾ। ਬਲਕੌਰ ਸਿੰਘ ਨੇ ਕਿਹਾ ਕਿ ਮੇਰਾ ਪੁੱਤਰ ਵਾਪਿਸ ਪਰਤ ਆਇਆ ਹੈ, ਉਹ ਬਿਲਕੁਲ ਸਿੱਧੂ ਵਾਂਗ ਦਿੱਸਦਾ ਹੈ। ਇਸ ਲਈ ਅਸੀਂ ਉਸ ਦਾ ਨਾਂਅ ਸ਼ੁਭਦੀਪ ਰੱਖਣ ਦਾ ਫੈਸਲਾ ਲਿਆ ਹੈ।


COMMERCIAL BREAK
SCROLL TO CONTINUE READING

ਪੁੱਤਰ ਨੂੰ ਆਈਸੀਯੂ ਵਿੱਚ ਰੱਖਿਆ ਗਿਆ


ਇਸ ਮੌਕੇ ਸਿੱਧੂ ਦੇ ਪਿਤਾ ਨੇ ਆਪਣੇ ਨਵਜੰਮੇ ਪੁੱਤਰ ਅਤੇ ਪਤਨੀ ਚਰਨ ਕੌਰ ਦੀ ਸਿਹਤ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਦੋਵੇਂ ਬਿਲਕੁਲ ਸਿਹਤਮੰਦ ਹਨ, ਬੇਟੇ ਨੂੰ ਆਈਸੀਯੂ ਵਿੱਚ ਰੱਖਿਆ ਗਿਆ ਹੈ। ਫਿਲਹਾਲ ਉਸਨੂੰ ਡਾਕਟਰਾਂ ਦੀ ਨਿਗਰਾਨੀ ਵਿੱਚ ਰੱਖਿਆ ਗਿਆ ਹੈ। ਜਦੋਂ ਉਹ ਪੂਰੀ ਤਰ੍ਹਾਂ ਠੀਕ ਹੋ ਜਾਵੇਗਾ ਤਾਂ ਛੁੱਟੀ ਦੇ ਦਿੱਤੀ ਜਾਵੇਗੀ।


ਲੋਕ ਸਿਆਸੀ ਆਗੂ ਨੂੰ ਸਵਾਲ ਪੁੱਛਣ


ਇਸ ਮੌਕੇ ਬਲੌਕਰ ਸਿੰਘ ਨੇ ਪੰਜਾਬ ਸਰਕਾਰ ਉੱਤੇ ਸਿੱਧੂ ਮੂਸੇਵਾਲਾ ਮਾਮਲੇ ਵਿੱਚ ਚੱਲ ਰਹੀ ਢਿੱਲੀ ਕਾਰਵਾਈ ਨੂੰ ਲੈਕੇ ਵੀ ਸਵਾਲ ਚੁੱਕਦੇ ਹੋਏ ਕਿਹਾ ਕਿ ਸਾਲ ਦੇ ਕਰੀਬ ਹੋਣ ਵਾਲਾ ਹੈ, ਉਨ੍ਹਾਂ ਨੇ ਪੁੱਤਰ ਨੂੰ ਇਸ ਸੰਸਾਰ ਤੋਂ ਗਏ ਹੋ ਪਰ ਹਾਲੇ ਤੱਕ ਦੋਸ਼ੀਆਂ ਖਿਲਾਫ ਕਾਰਵਾਈ ਨਹੀਂ ਕੀਤੀ ਗਈ। ਹੁਣ ਚੋਣਾਂ ਦੇ ਮੌਸਮ 'ਚ ਸਿਆਸੀ ਆਗੂ ਵੋਟਾਂ ਲਈ ਤੁਹਾਡੇ ਘਰ ਵਿੱਚ ਆਉਣਗੇ ਮੈ ਸਾਰੀਆਂ ਨੂੰ ਬੇਨਤੀ ਕਰਦਾਂ ਹਾਂ ਕਿ ਲੋਕ ਉਨ੍ਹਾਂ ਸਿਆਸੀ ਆਗੂਆਂ ਨੂੰ ਸਵਾਲ ਕਰਨ। ਨਾਲ ਹੀ ਬਲਕੌਰ ਸਿੰਘ ਨੇ ਕਿਹਾ ਉਹ ਫੇਸਬੁੱਕ 'ਤੇ ਕੁੱਝ ਸਾਵਲ ਲਿਖਕੇ ਸੇਅਰ ਕਰਨਗੇ ਜੋ ਆਗੂ ਨੂੰ ਪੁੱਛੇ ਜਾਣ।


ਸਿਆਸਤ ਵਿੱਚ ਐਂਟਰੀ


ਬਲਕੌਰ ਸਿੰਘ ਨੇ ਕਿਹਾ ਕਿ ਕਈ ਵਾਰ ਮੈਨੂੰ ਇਹ ਵੀ ਲੱਗਦਾ ਹੈ ਕਿ ਮੈਨੂੰ ਸਿਆਸਤ 'ਚ ਆਉਣਾ ਪੈ ਸਕਦਾ ਹੈ, ਚੋਣਾਂ ਜਿੱਤ ਕੇ ਲੋਕ ਸਭਾ ਜਾ ਫਿਰ ਵਿਧਾਨ ਸਭਾ ਵਿੱਚ ਪਹੁੰਚ ਕੇ ਆਪਣੀ ਆਵਾਜ਼ ਬੁਲੰਦ ਕਰ ਸਕਾਂ ਅਤੇ ਆਪਣੇ ਪੁੱਤਰ ਲਈ ਇਨਸਾਫ ਮੰਗ ਸਕਾਂ। ਪਰ ਇਸ ਵੇਲੇ ਮੇਰੇ ਪਰਿਵਾਰ ਨੂੰ ਮੇਰੀ ਲੋੜ ਹੈ, ਪਰ ਮੈਂ ਰਾਜਨੀਤੀ ਵਿੱਚ ਆਉਣ ਤੋਂ ਇਨਕਾਰ ਵੀ ਨਹੀਂ ਕਰਦਾ।


ਬੇਟੇ ਨੂੰ IVF ਰਾਹੀ ਦਿੱਤਾ ਜਨਮ


ਬਲਕੌਰ ਸਿੰਘ ਅਤੇ ਚਰਨ ਕੌਰ ਦੇ ਛੋਟੇ ਪੁੱਤਰ ਦਾ ਜਨਮ ਆਈਵੀਐਫ਼ (IVF) ਤਕਨੀਕ ਰਾਹੀਂ ਸੰਭਵ ਹੋ ਸਕਿਆ ਹੈ। ਜਾਣਕਾਰੀ ਲਈ ਦੱਸ ਦੇਈਏ ਕਿ IVF ਦਾ ਮਤਲਬ ਹੈ ਇਨ ਵਿਟਰੋ ਫਰਟੀਲਾਈਜ਼ੇਸ਼ਨ, ਹਾਲਾਂਕਿ ਇਸ ਨੂੰ ਟੈਸਟ ਟਿਊਬ ਬੇਬੀ ਵੀ ਕਿਹਾ ਜਾਂਦਾ ਹੈ।