Banur News: ਜ਼ੀਰਕਪੁਰ-ਬਨੂੜ ਰੋਡ 'ਤੇ ਸਥਿਤ ਅਜੀਜਪੁਰ ਟੋਲ ਪਲਾਜ਼ਾ ਅਤੇ ਪੀਆਰਟੀਸੀ ਬੱਸ ਡਰਾਈਵਰ ਅਤੇ ਟੋਲ ਕਰਮੀਆਂ ਵਿਚਾਲੇ ਹੰਗਾਮਾ ਹੋ ਗਿਆ। ਇਹ ਸਾਰਾ ਹੰਗਾਮਾ ਟੋਲ ਲਾਈਨ ਵਿੱਚ ਖੜ੍ਹੇ ਇੱਕ ਵਾਹਨ ਨੂੰ ਲੈ ਕੇ ਹੋਇਆ। ਜਿਸ ਤੋਂ ਬਾਅਦ ਟੋਲ ਕਰਮਚਾਰੀਆਂ ਅਤੇ ਬੱਸ ਚਾਲਕ ਵਿਚਾਲੇ ਬਹਿਸ ਹੋ ਗਈ ਅਤੇ ਬੱਸ ਚਾਲਕ ਅਤੇ ਕੰਡਕਟਰ ਵੱਲੋਂ ਟੋਲ ਪਲਾਜ਼ਾ ਜਾਮ ਕਰ ਦਿੱਤਾ ਗਿਆ। ਜਿਸ ਕਾਰਨ ਬਨੂੜ ਅਤੇ ਜ਼ੀਰਕਪੁਰ ਸਾਈਡ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗ ਗਈਆਂ ਹਨ। ਲੰਬੇ ਜਾਮ ਕਾਰਨ ਲੋਕਾਂ ਨੂੰ ਕਾਫੀ ਜ਼ਿਆਦਾ ਪਰੇਸ਼ਾਨੀਆਂ ਦਾ ਸਹਾਮਣਾ ਕਰਨਾ ਪਿਆ।


COMMERCIAL BREAK
SCROLL TO CONTINUE READING

ਜਾਣਕਾਰੀ ਦੇ ਅਨੁਸਾਰ ਪਟਿਆਲਾ ਤੋਂ ਚੰਡੀਗੜ੍ਹ ਰੂਟ 'ਤੇ ਜਾ ਰਹੀ ਪੀਆਰਟੀਸੀ ਦੀ ਬੱਸ ਬਨੂੜ ਸਾਈਡ ਤੋਂ ਆ ਰਹੀ ਬੱਸ ਜਦੋਂ ਟੋਲ ਪਲਾਜਾ ਤੇ ਪਹੁੰਚੀ ਤਾਂ ਟੋਲ ਲਾਈਨ ਤੇ ਘੋੜਾ ਟਰਾਲਾ ਖੜਿਆ ਸੀ, ਜਿਸ ਦੇ ਕਾਰਨ ਆਵਾਜਾਈ ਰੁਕੀ ਹੋਈ ਸੀ। ਡਰਾਈਵਰ ਵੱਲੋਂ ਘੋੜਾ ਟਰਾਲਾ ਹਟਾਣ ਲਈ ਕਿਹਾ ਗਿਆ ਤਾਂ ਇਸੇ ਗੱਲ ਨੂੰ ਲੈ ਕੇ ਟੋਲ ਕਰਮਚਾਰੀਆਂ ਅਤੇ ਡਰਾਈਵਰ ਦੇ ਵਿੱਚ ਬਹਿਸ ਸ਼ੁਰੂ ਹੋ ਗਈ।


ਜਾਣਕਾਰੀ ਦੇ ਅਨੁਸਾਰ ਟੋਲ ਕਰਮਚਾਰੀਆਂ ਵੱਲੋਂ ਡਰਾਈਵਰ ਦੇ ਉੱਤੇ ਹਮਲਾ ਕੀਤਾ ਗਿਆ ਹੈ। ਜਿਸ ਨੂੰ ਲੈ ਕੇ ਬੱਸ ਚਾਲਕਾਂ ਨੇ ਟੋਲ ਪਲਾਜ਼ਾ ਨੂੰ ਜਾਮ ਕਰ ਦਿੱਤਾ ਹੈ। ਬੱਸ ਚਾਲਕ ਟੋਲ ਕਰਮੀ ਅਤੇ ਪਰਚਾ ਦਰਜ ਕਰਨ ਦੀ ਮੰਗ ਕਰ ਰਹੇ ਹਨ। ਬੱਸ ਡਰਾਈਵਰ ਅਤੇ ਕੰਡਕਟਰ ਵੱਲੋਂ ਟੋਲ ਪਲਾਜ਼ਾ ਜਾਮ ਕੀਤੇ ਜਾਣ ਕਾਰਨ ਬਨੂੜ ਅਤੇ ਜ਼ੀਰਕਪੁਰ ਸਾਈਡ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗ ਗਈਆਂ ਹੋਈਆਂ ਹਨ।