Barnala Fire News: ਟਰਾਈਡੈਂਟ ਗਰੁੱਪ ਦੇ ਪਲਾਂਟ `ਚ ਲੱਗੀ ਭਿਆਨਕ ਅੱਗ
Barnala Fire News: ਅੱਗ ਨੇ ਵੱਡੇ ਖੇਤਰ ਨੂੰਆਪਣੀ ਚਪੇਟ ਵਿੱਚ ਲੈ ਲਿਆ ਹੈ। 2 ਘੰਟਿਆਂ ਤੋਂ ਵੱਧ ਦਾ ਵਕਤ ਬੀਤ ਚੁੱਕਿਆ ਹੈ ਪਰ ਹਾਲੇ ਤੱਕ ਅੱਗ ਉੱਤੇ ਕਾਬੂ ਨਹੀਂ ਪਾਇਆ ਗਿਆ।
Barnala Fire News: ਬਰਨਾਲਾ 'ਚ ਤੇਜ਼ ਹਨੇਰੀ ਕਾਰਨ ਮਲਟੀਨੈਸ਼ਨਲ ਟਰਾਈਡੈਂਟ ਗਰੁੱਪ 'ਚ ਭਿਆਨਕ ਅੱਗ ਲੱਗਣ ਦਾ ਮਾਮਲਾ ਸਹਾਮਣੇ ਆਇਆ ਹੈ। ਅੱਗ ਕਾਫੀ ਜ਼ਿਆਦਾ ਤੇਜ਼ੀ ਨਾਲ ਫੈਲ ਰਹੀ ਹੈ। ਜਿਸ ਕਾਰਨ ਆਸ-ਪਾਸ ਦੇ ਪਿੰਡਾਂ ਵਿੱਚ ਕਾਫੀ ਜ਼ਿਆਦਾ ਸਹਿਮ ਦਾ ਮਹੌਲ ਦੇਖਣ ਨੂੰ ਮਿਲ ਰਿਹਾ ਹੈ। ਅੱਗ ਉੱਤੇ ਕਾਬੂ ਪਾਉਣ ਦੇ ਲਈ ਫਾਈਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ਉੱਤੇ ਪਹੁੰਚ ਗਈਆਂ ਹਨ।
ਅੱਗ ਨੇ ਵੱਡੇ ਖੇਤਰ ਨੂੰਆਪਣੀ ਚਪੇਟ ਵਿੱਚ ਲੈ ਲਿਆ ਹੈ। 2 ਘੰਟਿਆਂ ਤੋਂ ਵੱਧ ਦਾ ਵਕਤ ਬੀਤ ਚੁੱਕਿਆ ਹੈ ਪਰ ਹਾਲੇ ਤੱਕ ਅੱਗ ਉੱਤੇ ਕਾਬੂ ਨਹੀਂ ਪਾਇਆ ਗਿਆ। ਮੌਕੇ ਉੱਤੇ ਮੌਜੂਦ ਲੋਕਾਂ ਦਾ ਕਹਿਣਾ ਹੈ ਕਿ ਅੱਗ ਕਾਫੀ ਜ਼ਿਆਦਾ ਫੈਲ ਚੁੱਕੀ ਹੈ। ਹਾਲੇ ਤੱਕ ਅੱਗ ਉੱਤੇ ਕਾਬੂ ਨਹੀਂ ਪਾਇਆ ਗਿਆ। ਧਨੋਲਾ ਤੋਂ ਨਾਇਬ ਤਹਿਸੀਲਦਾਰ ਦਾ ਕਹਿਣਾ ਹੈ ਕਿ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ਉੱਤੇ ਪਹੁੰਚ ਗਈਆਂ ਹਨ।
ਇੱਕ ਵਿਅਕਤੀ ਜਿਸ ਦਾ ਨਾਂਅ ਕ੍ਰਿਸ਼ਨ ਸਿੰਘ ਹੈ ਉਸ ਦਾ ਕਹਿਣਾ ਹੈ ਕਿ ਉਸ ਵੱਲੋਂ ਕਈ ਅਧਿਕਾਰੀਆਂ ਨੂੰ ਫੋਨ ਕਰ ਇਸ ਅੱਗ ਬਾਰੇ ਜਾਣਕਾਰੀ ਦੇਣ ਦੀ ਕੋਸ਼ਿਸ਼ ਕੀਤੀ ਗਈ ਪਰ ਕਿਸੇ ਵੀ ਅਧਿਕਾਰੀ ਵੱਲੋਂ ਫੋਨ ਨਹੀਂ ਚੁੱਕਿਆ ਗਿਆ। ਇਸ ਦੇ ਨਾਲ ਹੀ ਉਸ ਨੇ ਜਾਣਕਾਰੀ ਦਿੱਤੀ ਹੈ ਕਿ ਇਸ ਫੈਕਟਰੀ ਵਿੱਚ ਕਈ ਤਰ੍ਹਾਂ ਦੇ ਕੈਮਿਕਲ ਮੌਜੂਦ ਹਨ। ਜੇਕਰ ਇਸ ਅੱਗ ਉੱਤੇ ਕਾਬੂ ਨਾ ਪਾਇਆ ਗਿਆ ਤਾਂ ਇਹ ਅੱਗ ਕਈ ਪਿੰਡਾਂ ਦਾ ਨੁਕਸਾਨ ਕਰ ਦੇਵੇਗੀ।
ਦੂਜੇ ਪਾਸੇ ਟਰਾਈਡੈਂਟ ਗਰੁੱਪ ਦੇ ਮਾਲਕ ਅਤੇ ਮੈਨੇਜਮੈਂਟ ਵੱਲੋਂ ਵੀ ਫੋਨ ਨਹੀਂ ਚੁੱਕਿਆ ਜਾ ਰਿਹਾ ਹੈ। ਅੱਗ ਬਹੁਤ ਭਿਆਨਕ ਹੈ ਜਿਸ ਨੇ ਪੂਰੀ ਫੈਕਟਰੀ ਨੂੰ ਆਪਣੀ ਚਪੇਟ ਵਿੱਚ ਲੈ ਲਿਆ ਹੈ। ਜਿਸ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।