Barnala Heat Wave Alert: ਪੰਜਾਬ ਵਿੱਚ ਅੱਤ ਦੀ ਗਰਮੀ ਪੈ ਰਹੀ ਹੈ। ਇਸ ਗਰਮ ਲੂ ਕਰਕੇ ਲੋਕ ਬਹੁਤ ਪਰੇਸ਼ਾਨ ਹਨ। ਪਿਛਲੇ ਕੁਝ ਦਿਨਾਂ ਤੋਂ ਦੇਸ਼ ਭਰ ਵਿੱਚ ਤਾਪਮਾਨ (Heat Wave Alert) ਦੇ ਰਿਕਾਰਡ ਟੁੱਟ ਗਏ ਹਨ। ਕੜਾਕੇ ਦੀ ਗਰਮੀ ‘ਚ ਸਰਹੱਦ ‘ਤੇ ਡਿਊਟੀ ਕਰ ਰਹੇ ਜਵਾਨਾਂ ਦੀ ਹਾਲਤ ਵੀ ਬਦਤਰ ਹੋ ਗਈ ਹੈ। ਇਸ ਵਿਚਾਲੇ ਬੇਹੱਦ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਹੈ ਕਿ ਪੀ.ਆਰ.ਟੀ.ਸੀ. ਦੇ ਮਕੈਨਿਕ ਸੰਜੀਵ ਕੁਮਾਰ ਦੀ ਬੀਤੇ ਕੱਲ੍ਹ ਤਪਦੀ ਗਰਮੀ ਕਾਰਨ ਡਿਊਟੀ ਦੌਰਾਨ ਮੌਤ ਹੋ ਗਈ ਸੀ।


COMMERCIAL BREAK
SCROLL TO CONTINUE READING

ਇਸ ਕਰਕੇ ਪੀ.ਆਰ.ਟੀ.ਸੀ. ਕਰਮਚਾਰੀ ਡਿਪੂ ਨੂੰ ਬੰਦ ਕਰਕੇ ਪਰਿਵਾਰ ਨੂੰ ਮੁਆਵਜ਼ਾ ਦੇਣ ਅਤੇ ਪਰਿਵਾਰ ਦੇ ਇੱਕ ਮੈਂਬਰ ਨੂੰ ਨੌਕਰੀ ਦੇਣ ਦੀ ਮੰਗ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਪਰਿਵਾਰ ਨੂੰ ਆਰਥਿਕ ਮਦਦ ਦਿੱਤੀ ਜਾਵੇਗੀ ਅਤੇ ਪਰਿਵਾਰ ਦੇ ਇਕ ਮੈਂਬਰ ਨੂੰ ਨੌਕਰੀ ਦਿੱਤੀ ਜਾਵੇਗੀ, ਜਿਸ ਕਾਰਨ ਅੱਜ ਮੁਲਾਜ਼ਮਾਂ ਨੇ ਡਿਪੂ ਖੋਲ੍ਹ ਦਿੱਤਾ ਹੈ। 


ਇਹ ਵੀ ਪੜ੍ਹੋ: Punjab Weather Update: ਪੰਜਾਬ ਵਿੱਚ ਗਰਮੀ ਤੋਂ ਰਾਹਤ ਦੀ ਉਮੀਦ, ਹੀਟ ਵੇਵ ਦੌਰਾਨ ਨਾ ਕਰੋ ਇਹ...
 


 


ਪੰਜਾਬ ਵਿੱਚ ਤੀਜੀ ਮੌਤ ਹੈ ਜੋ ਕਿ ਗਰਮੀ  (Heat Wave Alert) ਦੇ ਨਾਲ ਹੋਈ ਹੈ। ਸਭ ਤੋਂ ਪਹਿਲਾਂ ਇੱਕ ਬਜ਼ੁਰਗ ਦੀ ਮੌਤ ਹੋਈ ਸੀ।  ਪੂਰੇ ਭਾਰਤ ਵਿੱਚ ਬਹੁਤ ਗਰਮੀ ਹੈ। ਚੱਲ ਰਹੀ ਹੀਟਵੇਵ ਕਰਕੇ ਲੋਕਾਂ ਨੂੰ ਲੋੜ ਪੈਣ ‘ਤੇ ਹੀ ਘਰਾਂ ਤੋਂ ਬਾਹਰ ਨਿਕਲਣ ਦੀ ਸਲਾਹ ਦਿੱਤੀ ਜਾ ਰਹੀ ਹੈ। ਇਸ ਦੌਰਾਨ ਲੋਕਾਂ ਨੂੰ ਇਸ ਭਿਆਨਕ ਗਰਮੀ ਵਿੱਚ ਰੋਜ਼ੀ-ਰੋਟੀ ਕਮਾਉਣ ਲਈ ਕੰਮ ’ਤੇ ਜਾਣ ਲਈ ਬਾਹਰ ਜਾਣਾ ਪੈ ਰਿਹਾ ਹੈ।


ਦਰਅਸਲ ਬੀਤੇ ਦਿਨੀ ਇੱਥੇ ਵੱਧ ਤੋਂ ਵੱਧ  (Heat Wave Alert) ਤਾਪਮਾਨ 33.5 ਡਿਗਰੀ ਸੈਲਸੀਅਸ ਰਹਿਣ ਦੀ ਸੰਭਾਵਨਾ ਹੈ। ਹਾਲਾਂਕਿ ਹਰ ਪਾਸੇ ਅਸਮਾਨ ਸਾਫ਼ ਰਹੇਗਾ। ਚੰਡੀਗੜ੍ਹ ਅਤੇ ਅੰਮ੍ਰਿਤਸਰ ਵਿੱਚ ਵੱਧ ਤੋਂ ਵੱਧ ਤਾਪਮਾਨ 44 ਡਿਗਰੀ, ਪਟਿਆਲਾ ਵਿੱਚ 41 ਡਿਗਰੀ, ਲੁਧਿਆਣਾ ਵਿੱਚ 41.2 ਡਿਗਰੀ, ਅੰਬਾਲਾ ਵਿੱਚ 43 ਡਿਗਰੀ ਅਤੇ ਹਿਸਾਰ ਵਿੱਚ 43.4 ਡਿਗਰੀ ਸੈਲਸੀਅਸ ਦਰਜ ਕੀਤਾ ਜਾਵੇਗਾ। ਦੂਜੇ ਪਾਸੇ ਹੁਣ ਭਾਰਤ ਦੇ ਮੌਸਮ ਵਿਭਾਗ (IMD) ਨੇ 3 ਜੂਨ ਤੱਕ ਪੰਜਾਬ ਵਿੱਚ ਹੀਟਵੇਵ ਲਈ ਇੱਕ ਯੈਲੋ ਅਲਰਟ ਜਾਰੀ ਕੀਤਾ ਹੈ।


ਇਹ ਵੀ ਪੜ੍ਹੋ: Punjab Breaking News Live Updates: ਪੰਜਾਬ ਦੀਆਂ ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ, ਦੇਖੋ ਇੱਥੇ ਇੱਕ ਲਿੰਕ ਵਿੱਚ