Barnala Rape News:(DEVINDER SHARMA):ਬਰਨਾਲਾ ਦੇ ਪਿੰਡ ਸੰਘੇੜਾ ਤੋਂ ਜਬਰ-ਜ਼ਨਾਹ ਦਾ ਮਾਮਲਾ ਸਾਹਮਣੇ ਆਇਆ ਹੈ। ਦੋਸ਼ੀ 'ਤੇ ਪ੍ਰਵਾਸੀ ਪਰਿਵਾਰ ਦੀ ਪੰਜਵੀਂ ਜਮਾਤ ਵਿੱਚ ਪੜ੍ਹਦੀ 14 ਸਾਲਾ ਨਾਬਾਲਗ ਲੜਕੀ ਨਾਲ ਪਿਛਲੇ ਚਾਰ-ਪੰਜ ਮਹੀਨਿਆਂ ਤੋਂ ਬਲਾਤਕਾਰ ਕਰਨ ਦੇ ਇਲਜ਼ਾਮ ਲੱਗੇ ਹਨ। ਪੁਲਿਸ ਨੇ ਪੀੜ੍ਹਤ ਲੜਕੀ ਦੇ ਬਿਆਨਾਂ ਦੇ ਆਧਾਰ ਉੱਤੇ ਪੋਕਸੋ ਐਕਟ ਦੀ ਧਾਰਾ 363, 366, 376 ਤਹਿਤ ਮਾਮਲਾ ਦਰਜ ਕਰਕੇ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ।


COMMERCIAL BREAK
SCROLL TO CONTINUE READING

ਮਿਲੀ ਜਾਣਕਾਰੀ ਅਨੁਸਾਰ ਲੜਕੀ ਆਪਣੇ ਪਰਿਵਾਰ ਨਾਲ ਬਰਨਾਲਾ ਬੱਸ ਸਟੈਂਡ ਨੇੜੇ ਆਂਡੇ ਵੇਚਣ ਵਾਲੇ ਸਟਾਲ ਉੱਤੇ ਜਾਂਦੀ ਸੀ, ਜਿੱਥੇ ਇੱਕ ਵਿਅਕਤੀ ਹਰ ਰੋਜ਼ ਅੰਡੇ ਖਾਣ ਲਈ ਆਉਂਦਾ ਸੀ। ਜਿਸ ਨੇ ਨਾਬਾਲਗ ਲੜਕੀ ਨੂੰ ਆਪਣੀ ਗੱਲਾਂ ਬਹਿਲਾ ਫੁਸਲਾ ਲਿਆ ਅਤੇ ਉਸ ਨੂੰ ਖਾਲੀ ਪਲਾਟ ਵਿੱਚ ਲਿਜਾ ਕੇ ਲਗਾਤਾਰ ਬਲਾਤਕਾਰ ਕਰਦਾ ਰਿਹਾ। ਜਿਸ ਤੋਂ ਬਾਅਦ ਲੜਕੀ ਗਰਭਵਤੀ ਹੋਗਈ। ਪੀੜ੍ਹਤ ਨਾਬਾਲਗ ਲੜਕੀ ਦੀ ਜਾਨ ਬਚਾਉਂਣ ਦੇ ਲਈ ਉਸ ਦਾ ਗਰਭਪਾਤ ਵੀ ਕਰਵਾਇਆ ਗਿਆ।ਲੜਕੀ ਬਰਨਾਲਾ ਦੇ ਸਰਕਾਰੀ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ, ਫਿਲਹਾਲ ਡਾਕਟਰਾਂ ਵੱਲੋਂ ਲੜਕੀ ਦੀ ਹਾਲਤ ਖ਼ਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ। 


ਇਹ ਵੀ ਪੜ੍ਹੋ: Ajnala News: ਠੰਢ ਤੋਂ ਬਚਣ ਲਈ ਬਾਲੀ ਅੰਗੀਠੀ ਦੀ ਗੈਸ ਨਾਲ ਦਮ ਘੁੱਟਣ ਕਰਕੇ ਦੋ ਵਿਅਕਤੀਆਂ ਦੀ ਮੌ


ਇਸ ਮਾਮਲੇ ਸਬੰਧੀ ਥਾਣਾ ਸਦਰ ਦੇ ਇੰਚਾਰਜ ਬਲਜੀਤ ਸਿੰਘ ਢਿੱਲੋ ਨੇ ਦੱਸਿਆ ਕਿ ਇੱਕ 14 ਸਾਲਾ ਲੜਕੀ ਜੋ 4 ਮਹੀਨੇ ਦੀ ਗਰਭਵਤੀ ਵੀ ਸੀ, ਬੱਚੀ ਦੀ ਉਮਰ ਛੋਟੀ ਹੋਣ ਕਰਕੇ ਉਸ ਦੀ ਜਾਨ ਨੂੰ ਖ਼ਤਰਾ ਸੀ। ਜਿਸ ਦੇ ਲਈ ਡਾਕਟਰਾਂ ਦੇ ਵੱਲੋਂ ਬੱਚੀ ਦੀ ਜਾਨ ਬਚਾਉਣ ਦੇ ਲਈ ਲੜਕੀ ਦਾ ਗਰਭਪਾਤ ਵੀ ਕਰਵਾਇਆ ਗਿਆ। ਪੀੜ੍ਹਤ ਲੜਕੀ ਦੇ ਬਿਆਨਾਂ ਦੇ ਆਧਾਰ ਉੱਤੇ ਪੁਲਿਸ ਨੇ ਦੋਸ਼ੀ ਵਿਅਕਤੀ ਖ਼ਿਲਾਫ਼ ਆਈਪੀਸੀ ਦੀ ਧਾਰਾ 363, 366, 376 ਅਤੇ ਪੋਸਕੋ ਐਕਟ ਦੀ ਧਾਰਾ 6 ਤਹਿਤ ਮਾਮਲਾ ਦਰਜ ਕਰ ਲਿਆ ਹੈ ਅਤੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ।ਪੀੜ੍ਹਤ ਲੜਕੀ ਦਾ ਮੈਡੀਕਲ ਕਰਵਾਇਆ ਜਾ ਰਿਹਾ ਹੈ ਅਤੇ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।


ਇਹ ਵੀ ਪੜ੍ਹੋ: Joginder Pal Bhoa Arrested: ਸਾਬਕਾ ਵਿਧਾਇਕ ਜੋਗਿੰਦਰ ਪਾਲ ਨੂੰ 14 ਦਿਨ ਦੀ ਨਿਆਇਕ ਹਿਰਾਸਤ 'ਚ ਭੇਜਿਆ