Nankana Sahib:  ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਦੇਵ ਜੀ ਦੇ 555ਵੇਂ ਪ੍ਰਕਾਸ਼ ਪੁਰਬ ਸਬੰਧੀ ਸਮਾਗਮਾਂ ਵਿੱਚ ਸ਼ਾਮਲ ਹੋਣ ਲਈ 2,550 ਸਿੱਖ ਸ਼ਰਧਾਲੂਆਂ ਦਾ ਜੱਥਾ ਪਾਕਿਸਤਾਨ ਪੁੱਜਿਆ ਹਨ। ਇਵੈਕੂਈ ਟਰੱਸਟ ਪ੍ਰਾਪਰਟੀ ਬੋਰਡ (ਈਟੀਪੀਬੀ) ਦੇ ਸਕੱਤਰ ਫਰੀਦ ਇਕਬਾਲ ਅਤੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤੇ ਪੰਜਾਬ ਕੈਬਨਿਟ ਵਿੱਚ ਘੱਟ ਗਿਣਤੀਆਂ ਬਾਰੇ ਮੰਤਰੀ ਰਮੇਸ਼ ਸਿੰਘ ਅਰੋੜਾ ਨੇ ਵਾਹਗਾ ਬਾਰਡਰ ’ਤੇ ਸਿੱਖ ਸ਼ਰਧਾਲੂਆਂ ਦਾ ਸਵਾਗਤ ਕੀਤਾ।


COMMERCIAL BREAK
SCROLL TO CONTINUE READING

ਧਾਰਮਿਕ ਸਥਾਨਾਂ ਸਬੰਧੀ ਵਧੀਕ ਸਕੱਤਰ ਸੈਫਉਲ੍ਹਾ ਖੋਖਰ ਨੇ ਦੱਸਿਆ ਕਿ ਕਿ ਧੁਆਂਖੀ ਧੁੰਦ ਕਾਰਨ ਪੈਦਾ ਹੋਈ ਗੰਭੀਰ ਦੇ ਚੱਲਦਿਆਂ ਇਹਤਿਆਤ ਵਜੋਂ  ਸਾਰੇ ਸ਼ਰਧਾਲੂਆਂ ਨੂੰ ਮਾਸਕ ਮੁਹੱਈਆ ਕਰਵਾਏ ਹਨ ਅਤੇ ਯਾਤਰੀਆਂ ਸੁਰੱਖਿਆ ਯਕੀਨੀ ਬਣਾਉਣ ਲਈ ਪੁਖਤਾ ਪ੍ਰਬੰਧ ਕੀਤੇ ਗਏ ਹਨ। ਈਟੀਪੀਬੀ ਦੇ ਤਰਮਾਨ ਨੇ ਗੁਲਾਮ ਐੱਮ. ਨੇ ਦੱਸਿਆ, ‘ਵਿਸ਼ੇਸ਼ ਰੇਲਗੱਡੀਆਂ ਰਾਹੀਂ 2,559 ਭਾਰਤੀ ਸਿੱਖ ਸ਼ਰਧਾਲੂ ਅੱਜ ਲਾਹੌਰ ਪਹੁੰਚੇ ਅਤੇ ਵਿਸ਼ੇਸ਼ ਬੱਸਾਂ ਰਾਹੀਂ ਉਨ੍ਹਾਂ ਨੂੰ ਨਨਕਾਣਾ ਸਾਹਿਬ ਲਿਜਾਇਆ ਗਿਆ।’’


ਬਾਬਾ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਮਨਾਉਣ ਵਾਲਾ ਮੁੱਖ ਸਮਾਗਮ ਸ਼ੁੱਕਰਵਾਰ ਨੂੰ (ਅੱਜ) ਲਾਹੌਰ ਤੋਂ ਲਗਭਗ 80 ਕਿਲੋਮੀਟਰ ਦੂਰ ਨਨਕਾਣਾ ਸਾਹਿਬ ਦੇ ਗੁਰਦੁਆਰਾ ਜਨਮ ਅਸਥਾਨ ਵਿਖੇ ਹੋਵੇਗਾ। ਮੋਹਾਯੁਦੀਨ ਨੇ ਕਿਹਾ ਕਿ ਸਥਾਨਕ ਹਾਜ਼ਰੀਨ, ਫੈਡਰਲ ਅਤੇ ਸੂਬਾਈ ਮੰਤਰੀਆਂ ਅਤੇ ETPB ਅਤੇ PSGPC ਦੇ ਅਧਿਕਾਰੀਆਂ ਦੇ ਨਾਲ-ਨਾਲ ਦੂਜੇ ਦੇਸ਼ਾਂ ਦੇ ਸਿੱਖ ਵੀ ਸ਼ਾਮਲ ਹੋਣਗੇ। ਉਨ੍ਹਾਂ ਕਿਹਾ ਕਿ ਸ਼ਰਧਾਲੂਆਂ ਨੂੰ ਉਨ੍ਹਾਂ ਦੇ ਠਹਿਰਨ ਦੌਰਾਨ ਰਿਹਾਇਸ਼, ਭੋਜਨ, ਆਵਾਜਾਈ ਅਤੇ ਮੈਡੀਕਲ ਸਹੂਲਤਾਂ ਪ੍ਰਦਾਨ ਕੀਤੀਆਂ ਜਾਣਗੀਆਂ।


ਪਾਕਿਸਤਾਨ ਨੇ ਇਸ ਸਮਾਗਮ ਲਈ ਭਾਰਤੀ ਸਿੱਖਾਂ ਨੂੰ ਕੁੱਲ 3000 ਵੀਜ਼ੇ ਜਾਰੀ ਕੀਤੇ ਹਨ। ਵਾਹਗਾ ਬਾਰਡਰ 'ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਗੂ ਹਰਜੀਤ ਸਿੰਘ ਪੱਪਾ ਨੇ ਪਾਕਿਸਤਾਨੀ ਅਧਿਕਾਰੀਆਂ ਦਾ ਨਿੱਘਾ ਸਵਾਗਤ ਕਰਨ ਲਈ ਧੰਨਵਾਦ ਕੀਤਾ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਗੂ ਗੁਰਨਾਮ ਸਿੰਘ ਜੱਸਲ ਨੇ ਕਿਹਾ ਕਿ ਇੱਥੇ ਮਿਲੇ ਪਿਆਰ ਅਤੇ ਸਤਿਕਾਰ ਲਈ ਅਸੀਂ ਧੰਨਵਾਦੀ ਹਾਂ। ਪੀਐਸਜੀਪੀਸੀ ਦੇ ਪ੍ਰਧਾਨ ਅਰੋੜਾ ਨੇ ਕਿਹਾ ਕਿ ਸ਼ਰਧਾਲੂਆਂ ਦਾ ਸਵਾਗਤ ਪਾਕਿਸਤਾਨ ਦੇ ਘੱਟ ਗਿਣਤੀਆਂ ਪ੍ਰਤੀ ਸਤਿਕਾਰ ਅਤੇ ਪਿਆਰ ਨੂੰ ਦਰਸਾਉਂਦਾ ਹੈ।


ਉਨ੍ਹਾਂ ਕਿਹਾ, "ਭਾਰਤ ਤੋਂ ਆਏ ਸਿੱਖ ਸ਼ਰਧਾਲੂ ਆਪਣੀਆਂ ਯਾਦਾਂ ਨੂੰ ਵਾਪਸ ਆਪਣੇ ਵਤਨ ਲੈ ਕੇ ਜਾਣਗੇ।" ਆਪਣੇ 10 ਦਿਨਾਂ ਦੇ ਠਹਿਰਾਅ ਦੌਰਾਨ ਭਾਰਤੀ ਸਿੱਖ ਫਾਰੂਕਾਬਾਦ ਦੇ ਗੁਰਦੁਆਰਾ ਸੱਚਾ ਸੌਦਾ, ਹਸਨ ਅਬਦਾਲ ਦੇ ਗੁਰਦੁਆਰਾ ਪੰਜਾ ਸਾਹਿਬ, ਕਰਤਾਰਪੁਰ ਦੇ ਗੁਰਦੁਆਰਾ ਦਰਬਾਰ ਸਾਹਿਬ, ਨਾਰੋਵਾਲ, ਗੁਜਰਾਂਵਾਲਾ ਵਾਇਆ ਐਮਨਾਬਾਦ ਦੇ ਗੁਰਦੁਆਰਾ ਰੋਹੜੀ ਸਾਹਿਬ ਅਤੇ ਗੁਰਦੁਆਰਾ ਡੇਰਾ ਸਮੇਤ ਕਈ ਪਵਿੱਤਰ ਸਥਾਨਾਂ ਦੇ ਦਰਸ਼ਨ ਵੀ ਕਰਨਗੇ। ਸ਼ਰਧਾਲੂ 23 ਨਵੰਬਰ ਨੂੰ ਵਾਘਾ ਬਾਰਡਰ ਰਾਹੀਂ ਭਾਰਤ ਪਰਤਣਗੇ।