Bathinda News: ਮੌੜ ਮੰਡੀ ਦੇ ਪਿੰਡ ਸੰਦੋਹਾ ਵਿੱਚ ਇੱਕ ਪਿਓ ਨੇ ਆਪਣੇ ਹੀ ਪੁੱਤਰ ਦਾ ਸਿਰ ਵਿੱਚ ਫੋਹੜਾ ਮਾਰ ਕਤਲ ਕਰ ਦੇਣ ਮਾਮਲਾ ਸਹਾਮਣੇ ਆਇਆ ਹੈ। ਜਿਸ ਘਟਨਾ ਬਾਰੇ ਸੁਣ ਕੇ ਪਿੰਡ ਵਿੱਚ ਸਨਾਟਾ ਛਾਇਆ ਹੋਇਆ ਹੈ ਤੇ ਕੋਈ ਵੀ ਪਿੰਡ ਵਾਸੀ ਖੁੱਲ੍ਹ ਕੇ ਬੋਲਣ ਨੂੰ ਤਿਆਰ ਨਹੀਂ ਹੈ। ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।


COMMERCIAL BREAK
SCROLL TO CONTINUE READING

ਜਾਣਕਾਰੀ ਅਨੁਸਾਰ ਮਿਰਤਕ ਗੁਰਸੇਵਕ ਸਿੰਘ (27) ਪੁੱਤਰ ਹਸ਼ਿਆਰ ਸਿੰਘ ਕਿਸੇ ਫੈਕਟਰੀ ਵਿੱਚ ਕੰਮ ਕਰਦਾ ਸੀ ਤੇ ਨਸ਼ੇ ਕਰਨ ਦਾ ਆਦੀ ਸੀ ਤੇ ਕੱਲ ਹੀ ਉਹ ਆਪਣੇ ਘਰ ਆਇਆ ਹੋਇਆ ਸੀ ਤੇ ਪੈਸੇ ਮੰਗਣ ਨੂੰ ਲੈ ਕੇ ਹੀ ਦੋਵੇਂ ਪਿਓ ਪੁੱਤਰ ਵਿਚਕਾਰ ਝਗੜਾ ਹੋਇਆ। ਜਿਸ ਨੇ ਅਜਿਹਾ ਖੂਨੀ ਰੂਪ ਧਾਰਿਆ ਕਿ ਪਿਤਾ ਦੇ ਹੱਥੋਂ ਪੁੱਤਰ ਦੀ ਮੌਤ ਹੋ ਗਈ।


ਇਸ ਸਬੰਧੀ ਮੌੜ ਮੰਡੀ ਦੇ ਥਾਣਾ ਮੁਖੀ ਨੇ ਦੱਸਿਆ ਕਿ ਇਹ ਕਤਲ ਗੁਰਸੇਵਕ ਸਿੰਘ ਪੁੱਤਰ ਹੁਸ਼ਿਆਰ ਸਿੰਘ ਵਾਸੀ ਸੰਦੋਹਾ ਦਾ ਕਤਲ ਹੋਇਆ ਜਿਸਦੀ ਉਮਰ ਕਰੀਬ 25-26 ਸਾਲ ਸੀ। ਜਿਸਦੀ ਸਾਨੂੰ ਸੂਚਨਾ ਮਿਲੀ ਤੇ ਅਸੀ ਘਟਨਾ ਸਥਾਨ ਤੇ ਪਹੁੰਚੇ ਜਿਸ ਵਿੱਚ ਅਸੀਂ ਹੁਸ਼ਿਆਰ ਸਿੰਘ ਦੀ ਪਤਨੀ ਮੂਰਤੀ ਕੌਰ ਦੇ ਬਿਆਨ ਮਾਮਲਾ ਦਰਜ ਕਰਕੇ ਅਗਲੀ ਤਫਤੀਸ਼ ਸ਼ੁਰੂ ਕਰ ਦਿੱਤੀ ਹੈ।


ਉਨ੍ਹਾਂ ਦੱਸਿਆ ਕਿ ਮ੍ਰਿਤਕ ਨਸ਼ੇ ਪੱਤੇ, ਗੋਲੀਆਂ, ਕੈਂਪਸਲ ਸਮੇਤ ਚਿੱਟੇ ਦਾ ਨਸ਼ਾ ਕਰਦਾ ਸੀ ਤੇ ਉਹ ਪਿਓ ਤੋਂ ਪੈਸੇ ਮੰਗਦਾ ਸੀ। ਜਿਸ ਕਰਕੇ ਰਾਤ ਜਦੋਂ ਉਹ ਘਰ ਆਇਆ ਤਾਂ ਆਪਣੀ ਮਾਤਾ ਨਾਲ ਲੜਨ ਲੱਗ ਪਿਆ। ਜਿਸ ਤੋਂ ਦੋਵਾਂ ਵਿੱਚ ਝਗੜਾ ਸ਼ੁਰੂ ਹੋ ਗਿਆ ਤੇ ਫਿਰ ਪਿਓ ਨੇ ਉਸ ਦੇ ਸਿਰ ਉੱਤੇ ਫੋਹੜੇ ਨਾਲ ਵਾਰ ਕਰ ਦਿੱਤੇ। ਜਿਸ ਨਾਲ ਗੁਰਸੇਵਕ ਸਿੰਘ ਦੀ ਮੌਕੇ 'ਤੇ ਹੀ ਮੌਤ ਹੋ ਗਈ ਸੀ। ਕੱਲ੍ਹ ਜਦੋਂ ਉਹ ਘਰ ਆਇਆ ਤਾਂ ਆਪਣੇ ਪਿਤਾ ਤੋਂ ਨਸ਼ਾ ਕਰਨ ਲਈ ਪੈਸੇ ਮੰਗਣ ਲੱਗਾ, ਜਦੋਂ ਪਿਤਾ ਹੁਸ਼ਿਆਰ ਸਿੰਘ ਨੇ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ ਤਾਂ ਦੋਵਾਂ ਪਿਓ-ਪੁੱਤਰ ਵਿੱਚ ਝਗੜਾ ਹੋ ਗਿਆ।


ਫਿਲਹਾਲ ਪੁਲਿਸ ਨੇ ਮ੍ਰਿਤਕ ਦੀ ਮਾਂ ਦੇ ਬਿਆਨਾਂ ਦੇ ਅਧਾਰ ਉੱਤੇ ਮਾਮਲਾ ਦਰਜ ਕਰ ਲਿਆ ਹੈ ਤੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੇ ਕਿਹਾ ਕਿ ਅਸੀਂ ਪਿਤਾ ਦੇ ਖਿਲਾਫ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ ਤੇ ਜਲਦ ਹੀ ਉਸਨੂੰ ਗ੍ਰਿਫ਼ਤਾਰ ਵੀ ਕਰ ਲਿਆ ਜਾਵੇਗਾ।