Bathinda News(ਕੁਲਬੀਰ ਬੀਰਾ): ਬਠਿੰਡਾ ਜ਼ਿਲ੍ਹੇ ਦੇ ਕਸਬਾ ਸੰਗਤ ਮੰਡੀ ਦੇ ਨੌਜਵਾਨ ਅਰਸ਼ਦੀਪ ਸਿੰਘ ਨੂੰ ਇੰਟਰਕਾਸਟ ਵਿਆਹ ਕਰਾਉਣਾ ਮਹਿੰਗਾ ਪੈ ਗਿਆ। ਕਰੀਬ ਚਾਰ ਸਾਲ ਪਹਿਲਾਂ ਅਰਸ਼ਦੀਪ ਵੱਲੋਂ ਪਿੰਡ ਫੁੱਲੋ ਮਿੱਠੀ ਦੀ ਹਰਪ੍ਰੀਤ ਕੌਰ ਨਾਲ ਅੰਦਰ-ਜਾਤੀ ਵਿਆਹ ਕਰਾਇਆ ਸੀ। ਬੀਤੇ ਦਿਨ੍ਹੀਂ ਜਦੋਂ ਅਰਸ਼ਦੀਪ ਸਿੰਘ ਆਪਣੀ ਪਤਨੀ ਹਰਪ੍ਰੀਤ ਕੌਰ ਨਾਲ ਮੋਟਰਸਾਈਕਲ 'ਤੇ ਬਠਿੰਡਾ ਆ ਰਿਹਾ ਸੀ ਤਾਂ ਇਸ ਦੌਰਾਨ ਘਾਤ ਲਾ ਕੇ ਬੈਠੇ ਹਰਪ੍ਰੀਤ ਕੌਰ ਦੇ ਭਰਾ ਵੱਲੋਂ ਆਪਣੇ ਦੋਸਤਾਂ ਨਾਲ ਮਿਲ ਕੇ ਅਰਸ਼ਦੀਪ ਸਿੰਘ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਜਿਸ ਕਾਰਨ ਅਰਸ਼ਦੀਪ ਸਿੰਘ ਦੀ ਮੌਕੇ 'ਤੇ ਹੀ ਮੌਤ ਹੋ ਗਈ ਹੈ।


COMMERCIAL BREAK
SCROLL TO CONTINUE READING

ਜਾਣਕਾਰੀ ਦਿੰਦੇ ਹੋਏ ਐਸਐਸਪੀ ਬਠਿੰਡਾ ਅਮਨੀਤ ਕੌਂਡਲ ਨੇ ਦੱਸਿਆ ਹਰਪ੍ਰੀਤ ਕੌਰ ਵਾਸੀ ਫੁੱਲੋ ਮਿੱਠੀ ਨੇ ਕਰੀਬ ਚਾਰ ਸਾਲ ਪਹਿਲਾਂ ਅਕਾਸ਼ਦੀਪ ਸਿੰਘ ਉਰਫ ਖੁਸ਼ੀ ਪੁੱਤਰ ਵਾਸੀ ਸੰਗਤ ਕਲਾਂ ਨਾਲ ਲਵ ਮੈਰਿਜ ਕਰਵਾਈ ਸੀ। ਮਿਤੀ 27/9/2024 ਨੂੰ ਹਰਪ੍ਰੀਤ ਕੌਰ ਜਦੋਂ ਆਪਣੇ ਪਤੀ ਆਕਾਸ਼ਦੀਪ ਸਿੰਘ ਨਾਲ ਆਪਣੇ ਮੋਟਰਸਾਈਕਲ ਨੰਬਰੀ ਪੀਬੀ-03 ਏ-ਐੱਚ 2396 ਉੱਤੇ ਸਵਾਰ ਹੋ ਕੇ ਸੰਗਤ ਕਲਾਂ ਤੋਂ ਪਿੰਡ ਬੰਬੀਹਾ ਵਿਖੇ ਮਾਸੀ ਨੂੰ ਮਿਲਣ ਜਾ ਰਹੇ ਸੀ, ਤਾਂ ਸ਼ਾਮ ਕਰੀਬ 4.30 ਵਜੇ ਜਦੋ ਉਹ ਪਿੰਡ ਕੋਟ ਗੁਰੁ ਤੋਂ ਘੁੱਦਾ ਪਿੰਡ ਨੂੰ ਜਾਂਦੀ ਲਿੰਕ ਰੋਡ ਨੇੜੇ ਗੁਰੂਦਵਾਰਾ ਸਾਹਿਬ ਪਹੁੰਚੇ ਤਾਂ ਸਾਹਮਣੇ ਤੋਂ ਆ ਰਹੇ 2 ਮੋਟਰਸਾਈਕਲਾਂ ਉੱਤੇ 4 ਵਿਅਕਤੀ ਸਵਾਰ ਸਨ। ਜਿਨ੍ਹਾਂ ਵਿੱਚੋਂ ਇੱਕ ਵਿਅਕਤੀ ਨੇ ਮੁੱਦਈ ਦੇ ਪਤੀ ਨੂੰ ਬਾਂਹ ਤੋਂ ਫੜ੍ਹ ਕੇ ਝਟਕਾ ਮਾਰਿਆਂ ਤਾਂ ਉਹ ਆਪਣੇ ਮੋਟਰਸਾਈਕਲ ਸਮੇਤ ਸੜਕ ਪਰ ਡਿੱਗ ਪਏ। ਫਿਰ ਉਨ੍ਹਾਂ ਵਿਅਕਤੀਆਂ ਵੱਲੋਂ ਉਕਤ ਦੇ ਪਤੀ ਦੇ ਮਾਰ ਦੇਣ ਦੀ ਨੀਅਤ ਨਾਲ ਤਲਵਾਰ ਅਤੇ ਨਲਕੇ ਦੀ ਹੱਥੀ ਨਾਲ ਸਿਰ ਪਰ ਵਾਰ ਕੀਤੇ ਗਏ। ਸ਼ਾਰਪ ਸੱਟਾ ਹੋਣ ਕਾਰਨ ਮੁੱਦਈ ਦੇ ਪਤੀ ਦੀ ਮੌਕੇ ਪਰ ਹੀ ਮੌਤ ਹੋ ਗਈ ਸੀ।



ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਘਟਨਾ ਦਾ ਪਤਾ ਚੱਲਦਾ ਹੀ ਥਾਣਾ ਸੰਗਤ ਅਤੇ ਸੀਆਈ A ਸਟਾਫ 2 ਦੀ ਟੀਮ ਮੌਕੇ 'ਤੇ ਪਹੁੰਚੀ ਅਤੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਅਤੇ ਬੀਤੀ ਰਾਤ ਥਾਣਾ ਸੰਗਤ ਅਤੇ ਸੀ.ਆਈ.ਏ.ਸਟਾਫ-2 ਦੀ ਟੀਮ ਦੇ ਸਾਂਝੇ ਓਪਰੇਸ਼ਨ ਨਾਲ ਉਕਤ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਮੁਲਜ਼ਮਾਂ ਨੂੰ ਕਰੀਬ ਰਾਤ ਕੁਲਵਿੰਦਰ ਸਿੰਘ ਉਰਫ ਕਿੰਦੀ ਭਲਵਾਨ, ਗੁਰਭਿੰਦਰ ਸਿੰਘ, ਪਰਮਿੰਦਰ ਸਿੰਘ, ਰਾਜਵੀਰ ਸਿੰਘ ਵਾਸੀਆਨ ਪਿੰਡ ਫੁੱਲੋ ਮਿੱਠੀ ਜਿਲ਼੍ਹਾ ਬਠਿੰਡਾ, ਸ਼ਮੀਰ ਖਾਨ ਪੁੱਤਰ ਬੂਟਾ ਖਾਨ ਵਾਸੀ ਵਾਰਡ ਨੰਬਰ 9 ਸੰਗਤ ਮੰਡੀ ਜ਼ਿਲ੍ਹਾ ਬਠਿੰਡਾ ਨੂੰ ਪਿੰਡ ਫੁੱਲੋ ਮਿੱਠੀ ਤੋਂ ਚੌਰਸਤਾ ਜੈ ਸਿੰਘ ਵਾਲਾ ਤੋਂ ਕੋਟ ਗੁਰੂ ਲਿੰਕ ਰੋਡ ਤੋਂ ਗ੍ਰਿਫਤਾਰ ਕੀਤਾ ਗਿਆ। ਮੁਲਜ਼ਮਾਂ ਕੋਲੋਂ ਘਟਨਾ ਨੂੰ ਅੰਜਾਮ ਦੇਣ ਸਮੇਂ ਵਰਤੇ ਗਏ ਹਥਿਆਰ ਅਤੇ ਮੋਟਰਸਾਈਕਲ ਬਰਾਮਦ ਕੀਤੇ ਇਲਜ਼ਮ ਨੂੰ ਮੁੱਕਦਮਾ ਉਕਤ ਵਿੱਚ ਗ੍ਰਿਫਤਾਰ ਕਰਕੇ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਿਲ ਕੀਤਾ ਜਾਵੇਗਾ, ਜਿਹਨਾਂ ਤੋਂ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।



ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡੀਐਸਪੀ ਦਿਹਾਤੀ ਹੀਨਾ ਗੁਪਤਾ ਨੇ ਦੱਸਿਆ ਸੀ ਕਿ ਪਿੰਡ ਕੋਟ ਗੁਰੂ ਵਿਖੇ ਅਰਸ਼ਦੀਪ ਸਿੰਘ ਨਾਮਕ ਨੌਜਵਾਨ ਦਾ ਸ਼ਰੇਆਮ ਕਤਲ ਕੀਤਾ ਗਿਆ ਸੀ। ਇਸ ਮਾਮਲੇ ਵਿੱਚ ਅਰਸ਼ਦੀਪ ਕੌਰ ਦੀ ਪਤਨੀ ਹਰਪ੍ਰੀਤ ਕੌਰ ਵੱਲੋਂ ਪੁਲਿਸ ਨੂੰ ਦਰਜ ਕਰਵਾਏ ਬਿਆਨਾਂ ਵਿੱਚ ਦੱਸਿਆ ਗਿਆ ਕਿ ਉਨ੍ਹਾਂ ਨੇ ਅੰਤਰ-ਜਾਤੀ ਵਿਆਹ ਕਰਵਾਇਆ ਸੀ ਤੇ ਇਸ ਵਿਆਹ ਤੋਂ ਉਨਾਂ ਦੇ ਇੱਕ ਬੱਚਾ ਵੀ ਸੀ। ਜਿਸ ਤੋਂ ਉਸ ਦਾ ਪਰਿਵਾਰ ਖੁਸ਼ ਨਹੀਂ ਸੀ ਤੇ ਇਸ ਦੇ ਚੱਲਦੇ ਇਹ ਵਾਰਦਾਤ ਕੀਤੀ ਗਈ ਸੀ।