Bathinda News:  ਬਠਿੰਡਾ ਪੁਲਿਸ ਵੱਲੋਂ ਦਿਨ ਚੜਦੇ ਹੀ ਲੁੱਟਾਂ ਖੋਹਾਂ ਕਰਨ ਵਾਲੇ ਇੱਕ ਨੌਜਵਾਨ ਦਾ ਐਨਕਾਊਂਟਰ ਕੀਤਾ ਗਿਆ। ਐਨਕਾਊਂਟਰ ਵਿੱਚ ਜ਼ਖ਼ਮੀ ਨੌਜਵਾਨ ਨੂੰ  ਹਸਪਤਾਲ ਦਾਖਲ  ਕਰਾਇਆ ਗਿਆ। ਨੌਜਵਾਨ ਵੱਲੋਂ ਬੀਤੀ ਦਿਨੀ ਬਠਿੰਡਾ ਦੇ ਗਰੋਥ ਸੈਂਟਰ ਵਿੱਚ ਲੁੱਟ ਦੀ ਘਟਨਾ ਨੂੰ ਅੰਜਾਮ  ਦਿੱਤਾ ਗਿਆ ਸੀ। ਪੁਲਿਸ ਵੱਲੋਂ ਕੱਲ੍ਹ ਤੋਂ ਭਾਲ ਹੀ ਕੀਤੀ ਜਾ ਰਹੀ ਸੀ।


COMMERCIAL BREAK
SCROLL TO CONTINUE READING

ਬਠਿੰਡਾ ਦੇ ਗਰੋਥ ਸੈਂਟਰ ਵਿੱਚ ਹੀ ਨੌਜਵਾਨ ਵੱਲੋਂ ਪੁਲਿਸ ਨੂੰ ਦੇਖ ਕੇ ਗੋਲੀ ਚਲਾਈ ਗਈ। ਪੁਲਿਸ ਵੱਲੋਂ ਜਵਾਬ ਵੀ ਕਾਰਵਾਈ ਵਿੱਚ ਲੁਟੇਰਾ ਨੌਜਵਾਨ ਜ਼ਖ਼ਮੀ ਹੋ ਗਿਆ। ਲੁਟੇਰੇ ਨੌਜਵਾਨ ਕੋਲੋਂ ਮੋਟਰਸਾਈਕਲ ਅਤੇ 12 ਬੋਰ ਦਾ ਦੇਸੀ ਕੱਟਾ ਬਰਾਮਦ ਹੋਇਆ ਹੈ।


ਇਹ ਵੀ ਪੜ੍ਹੋ: Mizoram 2023 Assembly Election Result Live: ਮਿਜ਼ੋਰਮ ਦੀਆਂ 40 ਸੀਟਾਂ 'ਤੇ ਵੋਟਾਂ ਦੀ ਗਿਣਤੀ ਸ਼ੁਰੂ, ਰੁਝਾਨ ਜਲਦੀ ਹੀ ਆਉਣਗੇ ਸਾਹਮਣੇ 


ਬਠਿੰਡਾ ਦੇ ਗਰੋਥ ਸੈਂਟਰ ਵਿੱਚ ਐਤਵਾਰ ਨੂੰ ਇੱਕ ਟਰੱਕ ਡਰਾਈਵਰ ਤੋਂ 25 ਹਜ਼ਾਰ ਰੁਪਏ ਦੀ ਨਕਦੀ ਲੁੱਟਣ ਵਾਲੇ ਚੋਰਾਂ ਨੂੰ ਸੀਆਈਏ 1 ਦੀ ਟੀਮ ਨੇ ਸੋਮਵਾਰ ਸਵੇਰੇ ਕਾਬੂ ਕਰ ਲਿਆ। ਇਸ ਦੌਰਾਨ ਲੁਟੇਰਿਆਂ ਨੇ ਪੁਲਿਸ 'ਤੇ ਫਾਇਰਿੰਗ ਵੀ ਕੀਤੀ, ਜਿਸ ਤੋਂ ਬਾਅਦ ਸੀਆਈਐਲ ਟੀਮ ਨੇ ਜਵਾਬੀ ਕਾਰਵਾਈ ਕੀਤੀ। ਗੋਲੀ ਲੱਗਣ ਨਾਲ ਲੁਟੇਰਾ ਜ਼ਖਮੀ ਹੋ ਗਿਆ। ਲੁਟੇਰੇ ਨੂੰ ਗੰਭੀਰ ਹਾਲਤ ਵਿਚ ਸਿਵਲ ਹਸਪਤਾਲ ਬਠਿੰਡਾ ਵਿਖੇ ਦਾਖਲ ਕਰਵਾਇਆ ਗਿਆ ਹੈ।


ਸਨਅਤੀ ਖੇਤਰ ਵਿੱਚ ਇੱਕ ਫੈਕਟਰੀ ਵਿੱਚ ਕੰਮ ਕਰਦੇ ਟਰੱਕ ਡਰਾਈਵਰ ਲਕਸ਼ਮਣ ਸਿੰਘ ਨੂੰ ਐਤਵਾਰ ਨੂੰ ਕੁਝ ਅਣਪਛਾਤੇ ਵਿਅਕਤੀਆਂ ਨੇ ਲੁੱਟਣ ਦੀ ਕੋਸ਼ਿਸ਼ ਕੀਤੀ। ਡਰਾਈਵਰ ਨੇ ਰੌਲਾ ਪਾਇਆ ਪਰ ਲੁਟੇਰਿਆਂ ਨੇ ਉਸ ’ਤੇ ਹਮਲਾ ਕਰ ਦਿੱਤਾ ਅਤੇ ਉਸ ਕੋਲੋਂ 25 ਹਜ਼ਾਰ ਰੁਪਏ ਲੁੱਟ ਕੇ ਫਰਾਰ ਹੋ ਗਏ। ਮਾਮਲੇ ਦੀ ਸੂਚਨਾ ਥਾਣਾ ਸਦਰ ਬਠਿੰਡਾ ਨੂੰ ਦਿੱਤੀ ਗਈ।


ਇਹ ਵੀ ਪੜ੍ਹੋ: Punjab News: ਬਟਾਲਾ ਸ਼ਹਿਰ ਨੂੰ ਮਿਲੇਗੀ ਗੰਦਗੀ ਤੇ ਕੁੜੇ ਤੋਂ ਨਿਜਾਤ! ਪੰਜਾਬ ਸਰਕਾਰ ਨੇ ਕੀਤਾ ਪ੍ਰਬੰਧ


ਪੁਲਿਸ ਨੇ ਜਦੋਂ ਜਾਂਚ ਸ਼ੁਰੂ ਕੀਤੀ ਤਾਂ ਆਸ-ਪਾਸ ਦੇ ਲੋਕਾਂ ਨੇ ਦੱਸਿਆ ਕਿ ਲੁੱਟ ਨੂੰ ਅੰਜਾਮ ਦੇਣ ਵਾਲੇ ਦੀਪ ਸਿੰਘ ਨਗਰ ਦੇ ਰਹਿਣ ਵਾਲੇ ਕੁਝ ਨੌਜਵਾਨ ਹਨ। ਪੁਲਿਸ ਟੀਮ ਨੇ ਐਤਵਾਰ ਨੂੰ ਦੀਪ ਸਿੰਘ ਨਗਰ 'ਚ ਲੁਟੇਰਿਆਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਪਰ ਕੁਝ ਪਤਾ ਨਹੀਂ ਲੱਗ ਸਕਿਆ। ਸੋਮਵਾਰ ਸਵੇਰੇ ਸੀਆਈਏ ਦੀ ਟੀਮ ਨੇ ਗਰੋਥ ਸੈਂਟਰ ਦੀ ਘੇਰਾਬੰਦੀ ਕਰਕੇ ਲੁਟੇਰਿਆਂ ਨੂੰ ਫੜਨ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਇੱਕ ਲੁਟੇਰੇ ਨੇ 12 ਬੋਰ ਦੇ ਦੇਸੀ ਪਿਸਤੌਲ ਨਾਲ ਪੁਲਿਸ 'ਤੇ ਗੋਲੀ ਚਲਾ ਦਿੱਤੀ। ਇਸ ਤੋਂ ਬਾਅਦ ਪੁਲਿਸ ਟੀਮ ਨੇ ਵੀ ਦੋ ਗੋਲੀਆਂ ਚਲਾਈਆਂ ਅਤੇ ਲੁਟੇਰੇ ਨੂੰ ਫੜ ਲਿਆ।



(ਕੁਲਬੀਰ ਬੀਰਾ ਦੀ ਰਿਪੋਰਟ)