Nangal News: ਹਿਮਾਚਲ ਤੋਂ ਨੰਗਲ ਤੇ ਨੰਗਲ ਤੋਂ ਹਿਮਾਚਲ ਜਾਣ ਵਾਲੇ ਦੋਪਹੀਆ ਵਾਹਨ ਚਾਲਕਾਂ ਲਈ ਖਾਸ ਕਰਕੇ ਨੰਗਲ ਵਾਸੀਆਂ ਲਈ ਰਾਹਤ ਦੀ ਖ਼ਬਰ ਹੈ। ਜ਼ੀ ਮੀਡੀਆ ਵੱਲੋਂ ਪ੍ਰਮੁੱਖਤਾ ਨਾਲ ਖਬਰ ਚਲਾਉਣ ਤੋਂ ਬਾਅਦ ਨੰਗਲ ਡੈਮ ਪੁਲ 'ਤੇ ਪਏ ਡੂੰਘੇ ਟੋਇਆਂ ਨੂੰ ਭਰਨ ਦਾ ਕੰਮ ਸ਼ੁਰੂ ਹੋ ਗਿਆ ਹੈ।


COMMERCIAL BREAK
SCROLL TO CONTINUE READING

ਇਸ ਸੜਕ ਉਪਰ ਪਏ ਖੱਡਿਆਂ ਕਾਰਨ ਹਰ ਰੋਜ਼ ਦੋ ਪਹੀਆ ਵਾਹਨ ਚਾਲਕ ਹਾਦਸਿਆਂ ਦਾ ਸ਼ਿਕਾਰ ਹੋ ਰਹੇ ਸਨ। ਤੁਹਾਨੂੰ ਦੱਸ ਦਈਏ ਕਿ ਨੰਗਲ ਡੈਮ ਉਤੇ ਖਸਤਾ ਹਾਲ ਸੜਕ ਬਾਰੇ ਜ਼ੀ ਮੀਡੀਆ ਵੱਲੋਂ ਖਬਰ ਨਸ਼ਰ ਕੀਤੀ ਗਈ ਸੀ। ਤੁਹਾਨੂੰ ਦੱਸ ਦੇਈਏ ਕਿ ਬੀਬੀਐਮਬੀ ਮੈਨੇਜਮੈਂਟ ਵੱਲੋਂ 22 ਅਕਤੂਬਰ ਨੂੰ ਭਾਖੜਾ ਦਿਵਸ ਮਨਾਇਆ ਜਾ ਰਿਹਾ ਹੈ।


ਇਸ ਤੋਂ ਪਹਿਲਾਂ ਨੰਗਲ ਡੈਮ ਦੇ ਪੁਲ ’ਤੇ ਪਏ ਪ੍ਰੀਮਿਕਸ ਨੂੰ ਹਟਾ ਕੇ ਨਵਾਂ ਪ੍ਰੀਮਿਕਸ ਪਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ, ਜਦੋਂਕਿ ਬੀਬੀਐਮਬੀ ਦੇ ਸੁੰਦਰੀਕਰਨ ਦਾ ਕੰਮ ਕੀਤਾ ਜਾ ਰਿਹਾ ਹੈ। ਵਿਭਾਗ ਦੇ ਅਧੀਨ ਆਉਂਦੀਆਂ ਸੜਕਾਂ ਦੀ ਹਾਲਤ ਸੁਧਾਰਨ ਦੇ ਨਾਲ-ਨਾਲ ਰੁੱਖ ਲਗਾਉਣ ਅਤੇ ਸਫ਼ਾਈ ਦਾ ਕੰਮ ਵੀ ਕੀਤਾ ਜਾ ਰਿਹਾ ਹੈ।


ਅੱਜ ਸਵੇਰੇ ਜਦੋਂ ਬੀਬੀਐਮਬੀ ਦੇ ਚੀਫ ਇੰਜੀਨੀਅਰ ਨੂੰ ਨੰਗਲ ਡੈਮ ਦੀਆਂ ਸੜਕਾਂ ਦੀ ਮਾੜੀ ਹਾਲਤ ਬਾਰੇ ਪੁੱਛਿਆ ਤਾਂ ਉਨ੍ਹਾਂ ਕਿਹਾ ਸੀ ਕਿ ਸਵੇਰ ਤੱਕ ਸਭ ਕੁਝ ਠੀਕ ਹੋ ਜਾਵੇਗਾ ਅਤੇ ਕੁਝ ਘੰਟਿਆਂ ਬਾਅਦ ਪ੍ਰੀਮਿਕਸ ਪਾਉਣ ਦਾ ਕੰਮ ਸ਼ੁਰੂ ਹੋ ਗਿਆ।


ਕਾਬਿਲੇਗੌਰ ਹੈ ਕਿ ਬੀਤੇ ਦਿਨ ਕੈਬਨਿਟ ਮੰਤਰੀ ਹਰਜੋਤ ਬੈਂਸ ਵਲੋਂ ਫਲਾਈਓਵਰ ਦੇ ਇੱਕ ਪਾਸੇ ਤੋਂ ਆਵਾਜਾਈ ਸ਼ੁਰੂ ਕਰਵਾ ਦਿੱਤੀ ਗਈ ਜਿਸ ਨਾਲ ਇਸ ਡੈਮ ਤੋਂ ਹੋ ਕੇ ਗੁਜ਼ਰਨ ਵਾਲੇ ਰਾਹਗੀਰਾਂ ਤੋਂ ਇਲਾਵਾ ਸਥਾਨਕ ਵਾਸੀਆਂ ਨੇ ਸਰਕਾਰ ਦਾ ਧੰਨਵਾਦ ਕੀਤਾ ਸੀ ਮਗਰ ਹੁਣ ਸਥਾਨਕ ਵਾਸੀਆਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਡੈਮ ਉਤੇ ਆਲੇ ਦੁਆਲੇ ਤੋਂ ਵਾਹਨਾਂ ਦੇ ਗੁਜ਼ਰਨ ਕਾਰਨ ਸੜਕਾਂ ਦੀ ਹਾਲਤ ਖ਼ਸਤਾ ਹੋ ਚੁੱਕੀ ਹੈ ਤੇ ਇਸ ਦੀ ਮੁਰੰਮਤ ਕਰ ਉਹਨਾਂ ਨੂੰ ਰਾਹਤ ਦਿੱਤੀ ਜਾਵੇ।


ਪਹਿਲਾਂ ਪ੍ਰਸ਼ਾਸ਼ਨ ਜਾਮ ਹੋਣ ਕਾਰਨ ਡੈਮ ਦੀ ਸੜਕ ਤੇ ਆਲੇ ਦੁਆਲੇ ਦੀ ਸੜਕ ਦੀ ਮੁਰੰਮਤ ਨਹੀਂ ਕਰ ਪਾ ਰਹੀ ਸੀ ਮਗਰ ਹੁਣ ਜਾਮ ਨਹੀਂ ਲੱਗਦਾ ਤੇ ਸ਼ਹਿਰ ਦੇ ਲੋਕ ਹੀ ਇਥੋਂ ਸਫ਼ਰ ਕਰਦੇ ਹਨ। ਹੁਣ ਇਨ੍ਹਾਂ ਸੜਕਾਂ ਦੀ ਮੁਰੰਮਤ ਕੀਤੀ ਜਾਵੇ। ਦੱਸ ਦਈਏ ਕਿ ਡੈਮ ਦੀ ਸੜਕ ਦੀ ਮੁਰੰਮਤ ਬੀ ਬੀ ਐਮ ਬੀ ਵਲੋਂ ਕੀਤੀ ਜਾਣੀ ਹੈ ਤੇ ਆਲੇ ਦੁਆਲੇ ਦੀਆਂ ਕੁਝ ਸੜਕਾਂ ਦੀ ਮੁਰੰਮਤ ਸਰਕਾਰ ਵੱਲੋਂ ਕੀਤੀ ਜਾਣੀ ਹੈ।


ਇਹ ਵੀ ਪੜ੍ਹੋ : Punjab News: ਟ੍ਰਾਂਸਪੋਰਟ ਵਿਭਾਗ ਦੀ ਵੱਡੀ ਕਾਰਵਾਈ, ਵੱਡੇ ਸਿਆਸੀ ਲੋਕਾਂ ਦੀਆਂ ਬੱਸਾਂ ਦੇ ਪਰਮਿਟ ਕੀਤੇ ਰੱਦ


ਨੰਗਲ ਤੋਂ ਬਿਮਲ ਸ਼ਰਮਾ ਦੀ ਰਿਪੋਰਟ