Punjab News: ਹਰ ਰੋਜ਼ ਸ਼ਰਾਰਤੀ ਠੱਗ ਲੋਕਾਂ ਨੂੰ ਆਪਣੀ ਠੱਗੀ ਦਾ ਸ਼ਿਕਾਰ ਬਣਾਉਣ ਲਈ ਕੋਈ ਨਾ ਕੋਈ ਨਵਾਂ ਤਰੀਕਾ ਲੱਭਦੇ ਹਨ ਅਤੇ ਇਨ੍ਹਾਂ ਠੱਗਾਂ ਨੇ ਇੱਕ ਨਵਾਂ ਤਰੀਕਾ ਲੱਭ ਲਿਆ ਹੈ ਜਿਸ ਤਹਿਤ ਠੱਗ ਪੁਲਸ ਮੁਲਾਜ਼ਮ ਬਣ ਕੇ ਪਰਿਵਾਰ ਦੇ ਮੈਂਬਰਾਂ ਨੂੰ ਫੋਨ ਕਰਦੇ ਹਨ ਕਿ ਤੁਹਾਡਾ ਮੈਂਬਰ ਨੂੰ ਅਸੀਂ ਗ੍ਰਿਫ਼ਤਾਰ ਕੀਤਾ ਹੈ ਅਗਰ ਇਸਨੂੰ ਛੁਡਾਉਣਾ ਹੈ ਤਾਂ ਇੰਨੇ ਪੈਸੇ ਦੇ ਦਿਓ ਤਾਂ ਹੀ ਅਸੀਂ ਉਨ੍ਹਾਂ ਨੂੰ ਰਿਹਾਅ ਕਰਾਂਗੇ, ਇਹ ਹੁਣ ਤਾਜ਼ਾ ਮਾਮਲਾ ਨੰਗਲ ਦਾ ਹੈ।
         
ਹੁਣ ਸਾਈਬਰ ਕਰਾਈਮ ਤਹਿਤ ਲੋਕਾਂ ਨੂੰ ਨਵੇਂ ਤਰੀਕੇ ਨਾਲ ਲੁੱਟਿਆ ਜਾ ਰਿਹਾ ਹੈ। ਤਾਜਾ ਮਾਮਲਾ ਨੰਗਲ ਦਾ ਹੈ ਜਿਸ ਵਿੱਚ ਰਾਕੇਸ਼ ਕੁਮਾਰ ਦੇ ਪਰਿਵਾਰ ਨੂੰ ਇੱਕ ਅਣਪਛਾਤੇ ਨੰਬਰ ਤੋਂ ਫ਼ੋਨ ਕਰਕੇ ਡੇਢ ਲੱਖ ਰੁਪਏ ਦੀ ਫਿਰੌਤੀ ਮੰਗੀ ਗਈ ਸੀ ਕਿ ਤੁਹਾਡਾ ਲੜਕਾ ਸ਼ਿਵਮ ਸਾਡੇ ਕਬਜ਼ੇ ਵਿੱਚ ਹੈ। ਜੇਕਰ ਤੁਸੀਂ ਕਿਸੇ ਵੱਡੇ ਗੈਂਗਸਟਰ ਨਾਲ ਫੜੇ ਗਏ ਹੋ, ਜੇਕਰ ਤੁਸੀਂ ਉਸਨੂੰ ਛੁਡਾਉਣਾ ਚਾਹੁੰਦੇ ਹੋ ਤਾਂ 15 ਮਿੰਟਾਂ ਵਿੱਚ ਉਸਦੇ ਖਾਤੇ ਵਿੱਚ 1.5 ਲੱਖ ਰੁਪਏ ਜਮ੍ਹਾ ਕਰੋ।


COMMERCIAL BREAK
SCROLL TO CONTINUE READING

ਇਹ ਵੀ ਪੜ੍ਹੋ: Ludhiana News: ਝੁੱਗੀ ਝੋਪੜੀ ਦੇ ਬੱਚਿਆਂ ਨੂੰ ਨਿਵੇਕਲੀ ਸਿੱਖਿਆ ਦੇ ਰਿਹਾ ਇਹ ਵਕੀਲ, 1000 ਬੱਚਿਆਂ ਨੂੰ ਕੀਤਾ ਸਿੱਖਿਅਤ

ਹੱਦ ਤਾਂ ਉਦੋਂ ਹੋ ਗਈ ਜਦੋਂ ਉਕਤ ਠੱਗਾਂ ਨੇ ਉਨ੍ਹਾਂ ਨੂੰ ਸ਼ਿਵਮ ਨਾਂ ਦੇ ਨੌਜਵਾਨ ਨਾਲ ਗੱਲ ਕਾਰਵਾਈ , ਜਿਸ ਨੇ ਉਨ੍ਹਾਂ ਨੂੰ ਰੋਂਦੇ ਹੋਏ ਦੱਸਿਆ ਕਿ ਉਸ ਨੂੰ ਪੁਲਿਸ ਨੇ ਫੜ ਲਿਆ ਹੈ ਅਤੇ ਉਸ ਤੋਂ ਬਾਅਦ ਉਸ ਦੀ ਅਵਾਜ਼ ਨਹੀਂ ਸੁਣੀ, ਇਹ ਖ਼ਬਰ ਪੂਰੇ ਇਲਾਕੇ ਵਿਚ ਜੰਗਲ ਦੀ ਅੱਗ ਵਾਂਗ ਫੈਲ ਗਈ। ਸ਼ਹਿਰ ਤੇ ਆਸ ਪਾਸ ਦੇ ਘਰਾਂ ਦੇ ਲੋਕ ਪਰਿਵਾਰ ਦੇ ਘਰ ਵੱਡੀ ਗਿਣਤੀ 'ਚ ਇਕੱਠੇ ਹੋ ਗਏ। ਇਸ ਦੀ ਸੂਚਨਾ ਤੁਰੰਤ ਪੁਲਸ ਨੂੰ ਦਿੱਤੀ ਗਈ ਅਤੇ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ।


ਦਰਅਸਲ ਸ਼ਿਵਮ ਨੰਗਲ ਨਗਰ ਕੌਂਸਲ 'ਚ ਕੰਮ ਕਰਦਾ ਹੈ ਅਤੇ ਆਪਣੇ ਦਫਤਰ ਗਿਆ ਹੋਇਆ ਸੀ ਅਤੇ ਉਸ ਦਾ ਮੋਬਾਇਲ ਫੋਨ ਨੂੰ ਸਾਈਲੇਂਟ ਸੀ ਤੇ ਚਾਰਜ 'ਤੇ ਲੱਗਾ ਹੋਣ ਕਾਰਨ ਉਸ ਨਾਲ ਗੱਲ ਨਹੀਂ ਹੋ ਸਕੀ ਅਤੇ ਪਰਿਵਾਰ ਕਿਸੇ ਅਣਸੁਖਾਵੀਂ ਘਟਨਾ ਨੂੰ ਲੈ ਕੇ ਚਿੰਤਾ 'ਚ ਸੀ ਪਰ ਜਦੋਂ ਸ਼ਿਵਮ ਨੇ ਕੁਝ ਸਮੇਂ ਬਾਅਦ ਫੋਨ ਚੁੱਕਿਆ ਤਾਂ ਪਰਿਵਾਰ ਦੀ ਜਾਨ 'ਚ ਜਾਨ ਆ ਗਈ। ਦੂਜੇ ਪਾਸੇ ਤਫਤੀਸ਼ੀ ਅਫਸਰ ਏ.ਐੱਸ.ਆਈ.ਕੁਲਵਿੰਦਰ ਸਿੰਘ ਨੇ ਆਪਣੀ ਟੀਮ ਨਾਲ ਮੌਕੇ 'ਤੇ ਪਹੁੰਚ ਕੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਸ਼ੁਰੂ ਕਰ ਦਿੱਤੀ ਅਤੇ ਲੋਕਾਂ ਨੂੰ ਅਜਿਹੀਆਂ ਫਰਜ਼ੀ ਕਾਲਾਂ ਤੋਂ ਬਚਣ ਲਈ ਕਿਹਾ ਅਤੇ ਤੁਰੰਤ ਪੁਲਸ ਨੂੰ ਸੂਚਿਤ ਕਰਨ ਦੀ ਅਪੀਲ ਕੀਤੀ।


ਇਹ ਵੀ ਪੜ੍ਹੋ: Faridkot News: ਫਰੀਦਕੋਟ 'ਚ ਨਸ਼ਾ ਤਸਕਰ ਗ੍ਰਿਫਤਾਰ, ਸਾਢੇ ਸੱਤ ਕਿੱਲੋ ਭੁੱਕੀ ਬਰਾਮਦ, ਮਾਮਲਾ ਦਰਜ