Kisan Mela: ਮਲੋਟ ਵਿੱਚ ਦੋ ਦਿਨਾਂ ਕਿਸਾਨ ਮੇਲੇ ਦੇ ਆਗਾਜ਼ ਮੌਕੇ ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਨੇ ਕਿਹਾ ਕਿ ਇਹ ਮੇਲੇ ਜਿੱਥੇ ਸਾਡੇ ਪੰਜਾਬੀ ਸੱਭਿਆਚਾਰ ਨੂੰ ਪ੍ਰਫੁਲੱਤ ਕਰ ਰਹੇ ਹਨ ਉੱਥੇ ਕਿਸਾਨੀ ਤਕਨੀਕਾਂ ਨੂੰ ਵੀ ਪ੍ਰਫੁਲੱਤ ਕਰ ਰਹੇ ਹਨ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੈਬਨਿਟ ਮੰਤਰੀ ਨੇ ਕਿਹਾ ਕਿ ਲੋਕਾਂ ਤੱਕ ਘਰ-ਘਰ ਨਵੀਆਂ ਤਕਨੀਕਾਂ ਨੂੰ ਪਹੁੰਚਾਉਣ ਲਈ ਇਹ ਮੇਲੇ ਆਪਣਾ ਸ਼ਲਾਘਾਯੋਗ ਰੋਲ ਨਿਭਾ ਰਹੇ ਹਨ।


COMMERCIAL BREAK
SCROLL TO CONTINUE READING

ਇਸ ਕਰਕੇ ਪੰਜਾਬ ਸਰਕਾਰ ਅਜਿਹੇ ਚੰਗੇ ਮੇਲਿਆਂ ਨੂੰ ਆਧਾਰ ਬਣਾ ਕੇ ਕਿਸਾਨਾਂ ਨੂੰ ਨਵੀਆਂ ਤਕਨੀਕਾਂ ਵੱਲ ਲਿਜਾ ਰਹੀ ਹੈ। ਇੱਕ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਨੇ ਕਿਹਾ ਕਿ ਬੇਸ਼ੱਕ ਲੋਕਾਂ ਨੂੰ ਲੱਗਦਾ ਹੋਵੇਗਾ ਕਿ ਨੁਮਾਇਸ਼ ਦੇਖ ਕੇ ਲੋਕ ਮੁੜ ਜਾਂਦੇ ਹਨ ਪਰ ਜੇਕਰ ਆਪਾਂ ਮੇਲੇ ਵਿੱਚ ਆਏ ਤਕਨੀਕੀ ਖੇਤੀ ਮਾਹਰਾਂ ਦੀ ਗੱਲ ਸੁਣੀਏ ਜਾਂ ਉਨ੍ਹਾਂ ਨਾਲ ਗੱਲਬਾਤ ਕਰੀਏ। ਖੇਤੀ ਨੂੰ ਪ੍ਰਫੁਲੱਤ ਕਰਨ ਵਾਲੇ ਵਿਚਾਰ, ਨਵੇਂ ਬੀਜ, ਨਵੀਂ ਤਕਨੀਕ ਅਤੇ ਨਵੀਂ ਸੋਚ ਇਸ ਮੇਲੇ ਵਿੱਚੋਂ ਲਈ ਜਾ ਸਕਦੀ ਹੈ ਅਤੇ ਬਹੁਤੇ ਸੂਝਵਾਨ ਕਿਸਾਨ ਨਵੀਂ ਸੋਚ ਲੈ ਵੀ ਰਹੇ ਹਨ। 


ਇਸ ਮੌਕੇ ਉਨ੍ਹਾਂ ਨੇ ਕਿਸਾਨਾਂ ਦੇ ਨਾਮ ਇੱਕ ਸੰਦੇਸ਼ ਵਿੱਚ ਕਿਹਾ ਕਿ ਸਮੇਂ ਦਾ ਹਾਣੀ ਹੋਣਾ ਬੇਹੱਦ ਜ਼ਰੂਰੀ ਹੈ ਅਤੇ ਖੇਤੀਬਾੜੀ ਖੇਤਰ ਵਿੱਚ ਤਾਂ ਇਹ ਹੋਰ ਵੀ ਜ਼ਰੂਰੀ ਹੋ ਜਾਂਦਾ ਹੈ ਕਿਉਂਕਿ ਵਾਰ ਵਾਰ ਖੇਤੀ ਫਸਲਾਂ ਵਿੱਚ ਨੁਕਸਾਨ ਝੱਲ ਰਹੇ ਹਨ ਜਿਸ ਕਰਕੇ ਕਿਸਾਨਾਂ ਨੂੰ ਜ਼ਿਆਦਾ ਆਰਥਿਕ ਲਾਭ ਨਹੀਂ ਹੋ ਰਿਹਾ। ਇਸ ਕਰਕੇ ਜ਼ਰੂਰੀ ਹੈ ਕਿ ਸਹੀ ਧਰਤੀ ਹਵਾ ਪਾਣੀ ਦੀ ਪਰਖ ਕਰਕੇ ਅਤੇ ਦੂਜੇ ਪਾਸੇ ਕਿਹੜੀ ਫਸਲ ਇਸ ਧਰਤੀ ਦੀ ਹਾਣੀ ਇਸ ਧਰਤੀ ਲਈ ਚੰਗੀ ਹੋਵੇਗੀ ਅਜਿਹੀ ਜਾਣਕਾਰੀ ਤੇ ਅਜਿਹੇ ਫੈਸਲੇ ਕਰਨਾ ਵੀ ਬੇਹੱਦ ਜ਼ਰੂਰੀ ਹਨ।


ਉਨ੍ਹਾਂ ਕਿਸਾਨਾਂ ਨੂੰ ਅੰਨਦਾਤਾ ਪੁਕਾਰਦਿਆਂ ਕਿਹਾ ਕਿ ਸਾਨੂੰ ਉਨ੍ਹਾਂ ਦੀ ਮਿਹਨਤ ਤੋਂ ਸਿੱਖਣ ਦੀ ਲੋੜ ਦੱਸਦਿਆਂ ਉਨ੍ਹਾਂ ਕਿਸਾਨਾਂ ਨੂੰ ਜੀ ਆਇਆ ਵੀ ਆਖਿਆ ਤੇ ਕਿਹਾ ਕਿ ਮਲੋਟ ਵਿੱਚ ਚੱਲਣ ਵਾਲੇ ਇਸ ਦੋ ਰੋਜ਼ਾ ਮੇਲੇ ਵਿੱਚ ਨਵੀਂ ਤਕਨੀਕ ਨਵੇਂ ਖੇਤੀਬਾੜੀ ਸੰਵਿਧਾਨ ਅਤੇ ਖੇਤੀ ਮਾਹਰਾਂ ਦੀ ਰਾਇ ਤੋਂ ਇਲਾਵਾ ਨਵੇਂ ਬੂਟੇ ਨਵੇਂ ਬੀਜਾਂ ਬਾਰੇ ਵੀ ਜਾਣਕਾਰੀ ਜ਼ਰੂਰ ਲੈਣ ਤਾਂ ਜੋ ਸਮੇਂ ਦੇ ਹਾਣੀ ਹੋ ਕੇ ਖੇਤੀ ਨੂੰ ਹੋਰ ਲਾਹੇਵੰਦ ਬਣਾਇਆ ਜਾ ਸਕੇ।


ਅੱਜ ਦੇ ਇਸ ਖੇਤੀ ਮੇਲੇ ਵਿੱਚ 150 ਤੋਂ ਵੱਧ ਵੱਖ-ਵੱਖ ਸਟਾਲਾਂ ਲਗਾ ਕੇ ਬੀਜਾਂ ਦੀਆਂ ਕੰਪਨੀਆਂ ਤੋਂ ਇਲਾਵਾ ਖੇਤੀਬਾੜੀ ਸੰਦ ਟਾਇਰ ਟਰੈਕਟਰ ਕੰਬਾਈਨਾਂ ਚੰਗੀ ਸਬਜ਼ੀ ਆਦਿ ਦੇ ਬੀਜ ਤੋਂ ਇਲਾਵਾ ਪੰਜਾਬੀ ਸਾਹਿਤ ਨਾਲ ਜੁੜੀਆਂ ਚੰਗੀਆਂ ਕਿਤਾਬਾਂ ਵੀ ਇਸ ਮੇਲੇ ਦਾ ਸ਼ਿੰਗਾਰ ਬਣੀਆਂ ਹਨ।