Bhakra Canal News: ਭਾਖੜਾ ਨਹਿਰ 70ਵੇਂ ਸਾਲ `ਚ ਹੋਈ ਦਾਖ਼ਲ, ਪਿਛਲੇ 69 ਸਾਲ ਤੋਂ ਨਹਿਰ ਚੱਲ ਰਹੀ ਨਿਰਵਿਘਨ
ਹਰੀ ਕ੍ਰਾਂਤੀ ਦਾ ਪ੍ਰਤੀਕ ਭਾਖੜਾ ਡੈਮ 8 ਜੁਲਾਈ 1954 ਨੂੰ ਨੰਗਲ ਹਾਈਡਲ ਚੈਨਲ (ਭਾਖੜਾ ਨਹਿਰ) ਵਿੱਚ ਪਾਣੀ ਛੱਡਿਆ ਗਿਆ ਸੀ। ਅੱਜ ਇਹ ਨਹਿਰ ਪੂਰੀ ਰਫ਼ਤਾਰ ਨਾਲ ਚੱਲਦੀ ਹੋਈ ਆਪਣੇ 70ਵੇਂ ਵਰ੍ਹੇ ਵਿੱਚ ਦਾਖ਼ਲ ਹੋ ਗਈ ਹੈ। ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਨੇ 8 ਜੁਲਾਈ 1954 ਨੂੰ ਇਸਦਾ ਉਦਘਾਟਨ ਕੀਤਾ ਸੀ। ਅੱਜ ਨੰ
Bhakra Canal News: ਹਰੀ ਕ੍ਰਾਂਤੀ ਦਾ ਪ੍ਰਤੀਕ ਭਾਖੜਾ ਡੈਮ 8 ਜੁਲਾਈ 1954 ਨੂੰ ਨੰਗਲ ਹਾਈਡਲ ਚੈਨਲ (ਭਾਖੜਾ ਨਹਿਰ) ਵਿੱਚ ਪਾਣੀ ਛੱਡਿਆ ਗਿਆ ਸੀ। ਅੱਜ ਇਹ ਨਹਿਰ ਪੂਰੀ ਰਫ਼ਤਾਰ ਨਾਲ ਚੱਲਦੀ ਹੋਈ ਆਪਣੇ 70ਵੇਂ ਵਰ੍ਹੇ ਵਿੱਚ ਦਾਖ਼ਲ ਹੋ ਗਈ ਹੈ। ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਨੇ 8 ਜੁਲਾਈ 1954 ਨੂੰ ਇਸਦਾ ਉਦਘਾਟਨ ਕੀਤਾ ਸੀ।
ਅੱਜ ਨੰਗਲ ਡੈਮ ਵਿਖੇ ਇੱਕ ਛੋਟਾ ਜਿਹਾ ਸਨਮਾਨ ਸਮਾਰੋਹ ਕਰਵਾਇਆ ਗਿਆ, ਜਿਸ ਦੀ ਪ੍ਰਧਾਨਗੀ ਸੀਪੀ ਸਿੰਘ ਚੀਫ਼ ਇੰਜੀਨੀਅਰ, ਭਾਖੜਾ ਡੈਮ, ਬੀਬੀਐਮਬੀ, ਨੰਗਲ ਨੇ ਕੀਤੀ। ਉਨ੍ਹਾਂ ਨੇ ਦੱਸਿਆ ਕਿ ਬਿਨਾਂ ਕਿਸੇ ਸਮੱਸਿਆ ਦੇ ਇਸ ਨਹਿਰ ਦੇ 70ਵੇਂ ਸਾਲ ਵਿੱਚ ਸਫਲਤਾਪੂਰਵਕ ਪ੍ਰਵੇਸ਼ ਕਰਨ ਦਾ ਸਿਹਰਾ ਮੁਲਾਜ਼ਮਾਂ ਨੂੰ ਜਾਂਦਾ ਹੈ, ਜਿਨ੍ਹਾਂ ਨੇ ਤਨਦੇਹੀ ਅਤੇ ਇਮਾਨਦਾਰੀ ਨਾਲ ਡਿਊਟੀ ਨਿਭਾਈ ਹੈ।
ਤੁਹਾਨੂੰ ਦੱਸ ਦਈਏ ਕਿ ਪੰਜਾਬ ਵਿੱਚ ਹਰੀ ਕ੍ਰਾਂਤੀ ਲਿਆਉਣ ਵਿੱਚ ਭਾਖੜਾ ਨਹਿਰ ਦਾ ਅਹਿਮ ਯੋਗਦਾਨ ਹੈ। ਭਾਖੜਾ ਨਹਿਰ ਪੰਜਾਬ ਸਮੇਤ ਗੁਆਂਢੀ ਰਾਜਾਂ ਰਾਜਸਥਾਨ, ਹਰਿਆਣਾ ਦੀ ਪੀਣ ਵਾਲੇ ਪਾਣੀ ਦੀ ਪੂਰਤੀ ਦੇ ਨਾਲ ਨਾਲ ਖੇਤਾਂ ਨੂੰ ਵੀ ਪਾਣੀ ਉਪਲਬਧ ਕਰਵਾਉਂਦੀ ਹੈ। ਭਾਖੜਾ ਨਹਿਰ ਤੋਂ ਛੱਡੇ ਜਾਣ ਵਾਲੇ ਪਾਣੀ ਨੂੰ ਅੱਗੇ ਅਲੱਗ-ਅਲੱਗ ਨਹਿਰਾਂ ਵਿੱਚ ਭੇਜਿਆ ਜਾਂਦਾ ਹੈ ਜਿਸ ਨਾਲ ਪੰਜਾਬ ਵਿੱਚ ਖੇਤਾਂ ਨੂੰ ਪਾਣੀ ਮੁਹੱਈਆ ਕਰਵਾਇਆ ਜਾਂਦਾ ਹੈ।
ਕਾਬਿਲੇਗੌਰ ਹੈ ਕਿ ਜੇਕਰ ਭਾਖੜਾ ਡੈਮ ਪ੍ਰੋਜੈਕਟ ਦੇ ਪਿਛੋਕੜ ਉਪਰ ਨਿਗਾਹ ਮਾਰੀ ਜਾਵੇ ਤਾਂ ਇਹ ਬਿਲਕੁਲ ਸਪੱਸ਼ਟ ਹੋ ਜਾਂਦਾ ਹੈ ਕਿ ਭਾਵੇਂ ਅੰਗਰੇਜ਼ਾਂ ਨੇ ਵੀ ਇਸ 'ਚ ਬਹੁਤ ਦਿਲਚਸਪੀ ਲਈ ਅਤੇ ਇਸ ਦਾ ਮੁੱਢ ਬੰਨ੍ਹਿਆ ਪਰ ਇਸ ਦੇ ਮੁੱਖ ਨਾਇਕ ਸਰ ਛੋਟੂ ਰਾਮ ਹੀ ਸਨ।
ਇਹ ਵੀ ਪੜ੍ਹੋ : Ludhiana Triple Murder case: ਲੁਧਿਆਣਾ ਪੁਲਿਸ ਨੇ 12 ਘੰਟਿਆਂ 'ਚ ਸੁਲਝਾਇਆ ਤੀਹਰਾ ਕਤਲ ਮਾਮਲਾ, ਜਾਣੋ ਕੌਣ ਸੀ ਕਾਤਲ
ਇਸ ਦੇ ਬਣਨ 'ਚ ਆਉਣ ਵਾਲੀਆਂ ਅਨੇਕ ਔਕੜਾਂ ਨੂੰ ਲਗਨ ਤੇ ਸਿਆਣਪ ਨਾਲ ਹੱਲ ਕਰਨ ਦਾ ਸਿਹਰਾ ਉਨ੍ਹਾਂ ਦੇ ਸਿਰ ਹੈ। ਡੈਮ ਦੇ ਅਸਲ ਉਸਾਰੀ ਕਾਰਜ ਆਜ਼ਾਦੀ ਤੋਂ ਬਾਅਦ 1948 ਵਿਚ ਸ਼ੁਰੂ ਹੋਇਆ ਪਰ ਇਸ ਤੋਂ ਪਹਿਲਾਂ ਜਿੰਨੇ ਸਰਵੇ ਹੋਏ, ਜਿੰਨਾ ਮਹੱਤਵਪੂਰਨ ਤਕਨੀਕੀ ਕੰਮ ਹੋਇਆ ਅਤੇ ਜਿੰਨੇ ਅੜਿੱਕੇ ਦੂਰ ਕਰਨੇ ਪਏ, ਉਨ੍ਹਾਂ ਸਾਰਿਆਂ ਵਿੱਚ ਸਰ ਛੋਟੂ ਰਾਮ ਦੀ ਮੁੱਖ ਭੂਮਿਕਾ ਸੀ।
ਇਹ ਵੀ ਪੜ੍ਹੋ : Panipat Encounter: ਐਨਕਾਊਂਟਰ 'ਚ ਮਾਰਿਆ ਗਿਆ ਸਿੱਧੂ ਮੂਸੇਵਾਲਾ ਕਤਲਕਾਂਡ ਦੇ ਆਰੋਪੀ ਪ੍ਰਿਅਵਰਤ ਫੌਜੀ ਦਾ ਭਰਾ!
ਨੰਗਲ ਤੋਂ ਬਿਮਲ ਸ਼ਰਮਾ ਦੀ ਰਿਪੋਰਟ