Bhakra Dam (ਬਿਮਲ ਕੁਮਾਰ): ਬੀਬੀਐਮਬੀ ਨੇ ਆਪਣਾ 61 ਵਾਂ ਸਥਾਪਨਾ ਦਿਵਸ ਮਨਾਇਆ ਜਾ ਰਿਹਾ ਹੈ। ਇਸ ਮੌਕੇ ਬੀਬੀਐਮਬੀ ਵੱਲੋ ਭਾਖੜਾ ਡੈਮ ਨੇੜੇ ਸ਼ਹੀਦੀ ਸਮਾਰਕ ਵਿਖੇ ਭਾਖੜਾ ਡੈਮ ਬਣਾਉਣ ਸਮੇਂ ਸ਼ਹੀਦ ਹੋਏ ਮੁਲਾਜ਼ਮਾਂ ਨੂੰ ਸ਼ਰਧਾਂਜਲੀ ਸਮਾਗਮ ਕਰਵਾਇਆ ਗਿਆ। ਇਸ ਮੌਕੇ ਮੈਂਬਰ ਸਿੰਚਾਈ ਜਗਜੀਤ ਸਿੰਘ ਤੋਂ ਇਲਾਵਾ ਬੀਬੀਐਮਬੀ ਦੇ ਚੀਫ ਇੰਜਨੀਅਰ ਸੀ.ਪੀ ਦੇ ਅਧਿਕਾਰੀਆਂ ਨੇ ਵੀ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਅਤੇ ਇਸ ਦੌਰਾਨ ਹਿਮਾਚਲ ਪੁਲਿਸ ਦੇ ਜਵਾਨਾਂ ਅਤੇ ਸਕੂਲੀ ਵਿਦਿਆਰਥੀਆਂ ਨੇ ਵੀ ਆਪਣੇ ਅੰਦਾਜ਼ ਵਿੱਚ ਸ਼ਰਧਾਂਜਲੀ ਭੇਟ ਕੀਤੀ। ਇਸ ਮੌਕੇ ਸਕੂਲੀ ਬੱਚਿਆਂ ਦੇ ਕਲਾ ਮੁਕਾਬਲੇ ਅਤੇ ਇੱਕ ਕਿਲੋਮੀਟਰ ਦੌੜ ਮੁਕਾਬਲੇ ਵੀ ਕਰਵਾਏ ਗਏ।


COMMERCIAL BREAK
SCROLL TO CONTINUE READING

ਇਸ ਤੋਂ ਪਹਿਲਾਂ ਸਾਰੇ ਅਧਿਕਾਰੀ ਬੀਬੀਐਮਬੀ ਦੇ ਨੰਗਲ ਡੈਮ ਸਟੇਸ਼ਨ ਤੋਂ ਫੁੱਲਾਂ ਨਾਲ ਸਜਾਈ ਬੀਬੀਐਮਬੀ ਰੇਲਗੱਡੀ ਵਿੱਚ ਭਾਖੜਾ ਲਈ ਰਵਾਨਾ ਹੋਏ। ਭਾਖੜਾ ਡੈਮ ਦੇ ਪਿੱਛੇ ਬਣੀ ਝੀਲ ਦਾ ਨਾਮ ਸਿੱਖਾਂ ਦੇ ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਤੇ " ਗੋਬਿੰਦ ਸਾਗਰ ਝੀਲ " ਰੱਖਿਆ ਗਿਆ ਹੈ । ਇਸ ਝੀਲ ’ਚ ਮਾਨਸਰੋਵਰ ਝੀਲ, ਬਰਫ਼ ਤੋਂ ਪਿਘਲਿਆ ਹੋਇਆ ਪਾਣੀ ਤੇ ਵਰਖਾ ਦੇ ਪਾਣੀ ਨੂੰ ਸੰਭਾਲ ਕੇ ਰੱਖਿਆ ਜਾਂਦਾ ਹੈ। ਇਸ ’ਚ 50-60 ਫ਼ੀਸਦੀ ਪਾਣੀ ਬਰਫ਼ ਪਿਘਲਣ ਨਾਲ ਇਕੱਠਾ ਹੁੰਦਾ ਹੈ। ਭਾਖੜਾ ਡੈਮ ਦੇ 1680 ਫੁੱਟ ਤਕ ਪਾਣੀ ਦਾ ਪੱਧਰ ਹੋ ਜਾਣ ’ਤੇ ਇਹ ਡੈਮ ਦੋ ਇੰਚ ਝੁਕ ਜਾਂਦਾ ਹੈ ਤੇ ਇਸ ਪੱਧਰ ਤੱਕ ਹੋ ਜਾਣ ’ਤੇ ਗੋਬਿੰਦ ਸਾਗਰ ਝੀਲ ’ਚ ਲਗਭਗ 93400 ਲੱਖ ਘਣ ਮੀਟਰ ਪਾਣੀ ਜਮ੍ਹਾ ਕੀਤਾ ਜਾ ਸਕਦਾ ਹੈ।


ਭਾਖੜਾ ਡੈਮ ਭਾਰਤ ਦਾ ਦੂਜਾ ਸਭ ਤੋਂ ਵੱਡਾ ਡੈਮ ਹੈ। ਜਿਸ ਸਮੇਂ ਭਾਖੜਾ ਬੰਨ੍ਹ ਦਾ ਨਿਰਮਾਣ ਪੂਰਾ ਹੋਇਆ ਸੀ, ਉਸ ਸਮੇਂ ਇਹ ਏਸ਼ੀਆ ਮਹਾਦੀਪ ਦਾ ਸਭ ਤੋਂ ਉੱਚਾ ਬੰਨ੍ਹ ਸੀ। ਭਾਖੜਾ ਡੈਮ ਵਿਖੇ ਲਗਪਗ 1500 ਮੈਗਾਵਾਟ ਬਿਜਲੀ ਪੈਦਾ ਕੀਤੀ ਜਾਂਦੀ ਹੈ। ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰਲਾਲ ਨਹਿਰੂ ਨੂੰ ਭਾਖੜਾ ਡੈਮ ਨਾਲ ਇੰਨਾ ਲਗਾਓ ਸੀ ਕਿ ਉਹ ਇਸ ਡੈਮ ਦੇ ਬਣਨ ਸਮੇਂ ਤੋਂ ਲੈ ਕੇ ਪੂਰਾ ਹੋਣ ਤਕ ਦੇ ਸਮੇਂ ਦੌਰਾਨ ਤੇਰਾਂ ਵਾਰ ਇੱਥੇ ਆਏ। ਇਸ ਡੈਮ ’ਤੇ ਨਿਰਮਾਣ ਸਮੇਂ ਦਿਨ-ਰਾਤ ਕੰਮ ਚੱਲਦਾ ਰਿਹਾ।


ਦੱਸਿਆ ਜਾਂਦਾ ਹੈ ਇਸ ਡੈਮ ਦੇ ਨਿਰਮਾਣ ’ਚ ਇਕ ਲੱਖ ਟਨ ਸਰੀਆ ਤੇ ਇੰਨਾ ਹੀ ਸੀਮਿੰਟ ਤੇ ਏਨੀ ਮਾਤਰਾ ’ਚ ਹੀ ਕੰਕਰੀਟ ਵਰਤੀ ਗਈ। ਇਸ ਡੈਮ ਦੀ ਨੀਂਹ ਪੁੱਟਣ ਤੇ ਬਣਾਉਣ ਲਈ ਲਗਭਗ ਚਾਰ ਸਾਲ ਦਾ ਸਮਾਂ ਲੱਗਿਆ। ਇਹ ਬੰਨ੍ਹ ਸਮੁੰਦਰ ਤਲ ਤੋਂ 518.16 ਮੀਟਰ ਉਚਾਈ ’ਤੇ ਸਥਿਤ ਹੈ। ਡੈਮ ਨੂੰ ਬਣਾਉਣ ਵਿੱਚ 298.90 ਕਰੋੜ ਦੀ ਲਾਗਤ ਆਈ ਸੀ । ਨਿਰਮਾਣ ਵਿੱਚ ਕੁੱਲ 13000 ਮਜ਼ਦੂਰਾਂ ਅਤੇ 3000 ਇੰਜੀਨੀਅਰਾਂ ਨੇ ਦਿਨ ਰਾਤ ਕੰਮ ਕੀਤਾ ਸੀ ।ਭਾਖੜਾ ਡੈਮ ਜਿੱਥੇ ਪੰਜਾਬ ਹਰਿਆਣਾ ਹਿਮਾਚਲ ਤੇ ਦਿੱਲੀ ਤੱਕ ਬਿਜਲੀ ਪਹੁੰਚਾਉਂਦਾ ਹੈ ਓਥੇ ਹੀ 10 ਮਿਲੀਅਨ ਭੂਮੀ ਵੀ ਸਿੰਚਿਤ ਕਰਦਾ ਹੈ ਤੇ ਨਾਲ ਦੀ ਨਾਲ ਹੜਾਂ ਤੋਂ ਵੀ ਬਚਾਉਂਦਾ ਹੈ।


ਭਾਖੜਾ ਡੈਮ ਦੀ ਗੋਬਿੰਦ ਸਾਗਰ ਝੀਲ ਦੀ ਭੰਡਾਰਣ ਸਮਰਥਾ 1680 ਫੁੱਟ ਹੈ ਮਗਰ ਇਸਨੂੰ 1682 ਫੁੱਟ ਤੱਕ ਵਧਾਇਆ ਵੀ ਜਾ ਸਕਦਾ ਹੈ । ਭਾਖੜਾ ਬੰਨ ਦੀ ਉਚਾਈ ਰਾਜਧਾਨੀ ਦਿੱਲੀ ਤੇ ਕੁਤਬ ਮੀਨਾਰ ਦੀ ਉਚਾਈ ਤੋਂ ਤਿੰਨ ਗੁਣਾ ਜ਼ਿਆਦਾ ਹੈ ।ਭਾਖੜਾ ਡੈਮ ਦਾ ਨਾਂ ਭਾਖੜਾ ਪਿੰਡ ਦੇ ਨਾਂ ’ਤੇ ਪਿਆ ਹੈ। ਇਸ ਨੂੰ ਬਣਾਉਣ ਲਈ ਰੂਸ ਤੇ ਜਾਪਾਨ ਦੇਸ਼ਾਂ ਦੀ ਮਸ਼ੀਨਰੀ ਦਾ ਵੀ ਪ੍ਰਯੋਗ ਕੀਤਾ ਗਿਆ। ਭਾਖੜਾ ਡੈਮ ਦੇ ਨਿਰਮਾਣ ਸਮੇਂ ਸਖ਼ਤ ਪਹਾੜਾਂ ਨੂੰ ਤੋੜਨ ਲਈ ਵਿਸਫੋਟਕ ਸਮੱਗਰੀ ਦੀ ਵਰਤੋਂ ਵੀ ਕਰਨੀ ਪਈ। ਇਸ ਡੈਮ ਦੀ ਕਿਸਮ ਗੁਰੂਤਾਕਰਸ਼ਣ ’ਤੇ ਆਧਾਰਿਤ ਹੈ। ਇਸ ਦੀ ਉਚਾਈ 226 ਮੀਟਰ ਹੈ। ਇਸ ਦੀ ਦੀਵਾਰ 520 ਮੀਟਰ ਲੰਬੀ ਹੈ ਤੇ ਦੀਵਾਰ ਦੀ ਮੋਟਾਈ 9.1 ਮੀਟਰ ਹੈ।


ਦੱਸਣਯੋਗ ਹੈ ਕਿ ਭਾਖੜਾ ਬੰਨ੍ਹ ਬਣਾਉਣ ਲਈ ਜਿੰਨੀ ਕੰਕਰੀਟ ਦੀ ਵਰਤੋਂ ਹੋਈ, ਉਸ ਨਾਲ ਸਮੁੱਚੇ ਸੰਸਾਰ ਦੀਆਂ ਸਾਰੀਆਂ ਸੜਕਾਂ ਨੂੰ ਦੁਬਾਰਾ ਬਣਾਇਆ ਜਾ ਸਕਦਾ ਹੈ। ਇਸ ਦੇ ਨਿਰਮਾਣ ’ਚ ਉਪਯੋਗ ਕੀਤੀ ਗਈ ਕੰਕਰੀਟ ਦੀ ਮਾਤਰਾ ਨਾਲ ਧਰਤੀ ਦੀ ਭੂ-ਮੱਧ ਰੇਖਾ ’ਤੇ 2.44 ਮੀਟਰ ਚੌੜੀ ਸੜਕ ਦਾ ਨਿਰਮਾਣ ਕੀਤਾ ਜਾ ਸਕਦਾ ਹੈ। ਭਾਖੜਾ ਬੰਨ੍ਹ ਦਾ ਨਿਰਮਾਣ ਸ਼ੁਰੂ ਕਰਨ ਤੋਂ ਪਹਿਲਾਂ ਲਗਭਗ ਚਾਲੀ ਸਾਲ ਤੱਕ ਤਾਂ ਇਸ ਡੈਮ ਨੂੰ ਬਣਾਉਣ ਬਾਰੇ ਅਧਿਐਨ ਚੱਲਦਾ ਰਿਹਾ। ਫਿਰ 1948 ’ਚ ਇਸ ਡੈਮ ਦੇ ਨਿਰਮਾਣ ਦਾ ਕੰਮ ਸ਼ੁਰੂ ਹੋਇਆ। ਇਸ ਨੂੰ ਬਣਾਉਣ ਲਈ ਲਗਭਗ 14 ਸਾਲ ਦਾ ਸਮਾਂ ਲੱਗਿਆ।