Punjab Budget Session: ਪੰਜਾਬ ਵਿਧਾਨਸਭਾ ਵਿੱਚ ਰਾਜਪਾਲ ਦੇ ਭਾਸ਼ਣ 'ਤੇ ਬਹਿਸ ਚੱਲ ਰਹੀ ਹੈ। ਵਿਰੋਧੀ ਧਿਰ ਬੇਸ਼ੱਕ ਸਦਨ ਚੋਂ ਨਾਅਰੇਬਾਜੀ ਕਰ ਬਾਹਰ ਚੱਲ ਗਈ ਪਰ ਸਦਨ ਦੀ ਕਾਰਵਾਈ ਲਗਾਤਾਰ ਚੱਲਦੀ ਰਹੀ। ਸਦਨ ਵਿੱਚ ਬੈਠੇ ਬਾਕੀ ਨੇ ਰਾਜਪਾਲ ਦੇ ਭਾਸ਼ਣ 'ਤੇ ਬਹਿਸ ਵੀ ਕੀਤੀ। ਇਸ ਮੌਕੇ ਵਿਧਾਇਕ ਨੇ ਸਰਕਾਰ ਦੇ ਕੰਮਾਂ ਦੀ ਤਰੀਫ਼ ਵੀ ਕੀਤੀ ਅਤੇ ਸਰਕਾਰ ਦਾ ਵਿਰੋਧ ਵੀ ਕੀਤਾ।


COMMERCIAL BREAK
SCROLL TO CONTINUE READING

ਜਦੋਂ ਸੁਲਤਾਨਪੁਰ ਲੋਧੀ ਤੋਂ ਅਜ਼ਾਦ ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ ਦੀ ਬੋਲਣ ਦੀ ਵਾਰੀ ਆਈ ਤਾਂ ਉਨ੍ਹਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਮੰਗ ਕੀਤੀ ਹੈ ਕਿ ਹੜ੍ਹਾਂ ਦੇ ਨਾਲ ਦਰਿਆਵਾਂ ਦਾ ਕਾਫੀ ਜ਼ਿਆਦਾ ਨੁਕਸਾਨ ਹੋਇਆ ਹੈ। ਜਿਸ ਦੇ ਖੇਤਾਂ ਵਿੱਚ ਕਈ-ਕਈ ਫੁੱਟ ਰੇਤਾਂ ਭਰ ਗਿਆ ਹੈ, ਮੈਂ ਤੁਹਾਡੇ ਤੋਂ ਮੰਗ ਕਰਦਾ ਹਾਂ, ਕਿ ਕਿਸਾਨਾਂ ਨੂੰ ਮੁਆਜ਼ਾ ਦਿੱਤਾ ਜਾਵੇ। ਜਾਂ ਫਿਰ ਕਿਸਾਨਾਂ ਨੂੰ ਰੇਤਾਂ ਚੁੱਕਣ ਲਈ ਮਨਜ਼ੂਰੀ ਦਿੱਤੀ ਜਾਵੇ।



ਜਿਸ 'ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਜਲਦ ਇੱਕ ਨੋਟੀਫਿਕੇਸ਼ਨ ਕਰਨ ਜਾ ਰਹੀ ਹੈ। ਜਿਸ ਵਿੱਚ ਸਤਲੁਜ ਅਤੇ ਬਿਆਸ ਦੇ ਕਿਨਾਰੇ ਖੇਤੀ ਕਰਨ ਵਾਲੇ ਕਿਸਾਨਾਂ ਨੂੰ ਆਪਣੇ ਖੇਤਾਂ ਵਿੱਚ 4-4 ਫੁੱਟ ਰੇਤਾਂ ਚੁੱਕਣ ਲਈ ਮਨਜ਼ੂਰੀ ਦੇਣ ਜਾ ਰਿਹਾ ਹੈ। ਕਿਸਾਨ ਉਹ ਰੇਤਾਂ ਵੇਚ ਸਕਦੇ ਹਨ ਅਤੇ ਸਰਕਾਰ ਉਨ੍ਹਾਂ ਤੋਂ ਕਿਸੇ ਵੀ ਪ੍ਰਕਾਰ ਦਾ ਟੈਕਸ ਜਾਂ ਫਿਰ ਰੇਤ ਦੇ ਪੈਸੇ ਨਹੀਂ ਲੈਣਗੇ। ਉਨ੍ਹਾਂ ਨੇ ਕਿਹਾ ਕਿ ਕਿਸਾਨਾਂ ਨੂੰ ਐਨੇ ਕਮਾਈ ਕਿਸਾਨ ਨੂੰ ਫਸਲ ਵੇਚ ਕੇ ਨਹੀਂ ਕਮਾ ਸਕਣਗੇ ਜਿੰਨ੍ਹਾਂ ਰੇਤ ਚੋਂ ਕੱਢ ਕਮ੍ਹਾਂ ਲੈਣਗੇ।



ਜਿਸ ਤੋਂ ਰਾਣਾ ਇੰਦਰ ਪ੍ਰਤਾਪ ਸਿੰਘ ਨੇ ਮੁੱਖ ਮੰਤਰੀ ਮਾਨ ਦਾ ਫੈਸਲੇ ਨੂੰ ਲੈਕੇ ਧੰਨਵਾਦ ਕੀਤਾ। ਅਤੇ ਕਿਹਾ ਕਿ ਤੁਸੀਂ ਗੋਇੰਦਵਾਲ ਸਾਹਿਬ ਦਾ ਥਰਮਲ ਪਲਾਂਟ ਖਰੀਦ ਕੇ ਪੰਜਾਬ ਦੇ ਲੋਕ ਲਈ ਵੱਡਾ ਤੋਹਫਾ ਦਿੱਤਾ ਹੈ।