Bigg Boss 16 Updates: ਭਾਰਤ ਦੇ ਪ੍ਰਸਿੱਧ ਰਿਐਲਿਟੀ ਸ਼ੋਅ ਬਿੱਗ ਬੌਸ 16 ਦੇ ਤਾਜ਼ਾ ਐਪੀਸੋਡ ਵਿੱਚ ਅਰਚਨਾ ਗੌਤਮ (Archana Gautam) ਦਾ ਦੁਰਵਿਵਹਾਰ ਵਧਦਾ ਨਜ਼ਰ ਆ ਰਿਹਾ ਹੈ। ਬੀਤੇ ਦਿਨੀਂ ਵਿਕਾਸ ਮਾਨਕਤਲਾ (Vikas Manaktala) ਅਤੇ ਅਰਚਨਾ ਗੌਤਮ ਵਿਚਾਲੇ ਹੋਈ ਇੱਕ ਬਹਿਸ ਨੇ ਘਰ 'ਚ ਖ਼ਲਬਲੀ ਮਚਾ ਦਿੱਤੀ ਸੀ। ਇਸ ਦੌਰਾਨ ਆਉਣ ਵਾਲੇ ਐਪੀਸੋਡ ਵਿੱਚ ਉਹ ਪ੍ਰਿਅੰਕਾ ਚਾਹਰ ਚੌਧਰੀ (Priyanka Choudhary Chahar) ਅਤੇ ਸ਼ਾਲੀਨ ਭਨੋਟ (Shalin Bhanot) ਸਣੇ ਵਿਕਾਸ ਗੁਪਤਾ ਨਾਲ ਵੀ ਲੜਦੀ ਹੋਈ ਨਜ਼ਰ ਆਵੇਗੀ। 


COMMERCIAL BREAK
SCROLL TO CONTINUE READING

ਇਸ ਕਰਕੇ ਸ਼ਾਲੀਨ ਭਨੋਟ (Shalin Bhanot) ਆਪਣੇ ਆਪੇ ਤੋਂ ਬਾਹਰ ਹੁੰਦੇ ਹੋਏ ਦਿਖਾਈ ਦੇ ਰਹੇ ਹਨ ਅਤੇ ਬਿੱਗ ਬੌਸ ਦੇ ਘਰ ਤੋਂ ਬਾਹਰ ਜਾਣ ਬਾਰੇ ਗੱਲ ਕਰ ਰਹੇ ਹਨ।  ਹਾਲ ਹੀ 'ਚ ਸਾਹਮਣੇ ਆਏ ਇੱਕ ਪ੍ਰੋਮੋ ਵਿੱਚ ਸ਼ਾਲੀਨ ਕਾਬੂ ਤੋਂ ਬਾਹਰ ਹੁੰਦੇ ਹੋਏ ਦਿਖਾਈ ਦੇ ਰਹੇ ਹਨ। 


ਇਸ ਦੌਰਾਨ ਅਰਚਨਾ (Archana Gautam) ਨੇ ਵਿਕਾਸ (Vikas Manaktala) ਦੀ ਮਰਦਾਨਗੀ 'ਤੇ ਵੀ ਸਵਾਲ ਚੁੱਕੇ ਅਤੇ ਕਿਹਾ ਕਿ "ਤੂੰ ਤਾਂ ਬਾਪ ਬਣਨ ਲਾਇਕ ਹੈ ਹੀ ਨਹੀਂ" 


 



ਦਰਅਸਲ, ਪ੍ਰੋਮੋ ਵਿੱਚ ਅਰਚਨਾ ਪਹਿਲਾਂ ਵਿਕਾਸ ਨਾਲ ਬਹਿਸ ਕਰਦੀ ਹੋਈ ਦਿਖਾਈ ਦੇ ਰਹੀ ਹੈ ਅਤੇ ਫਿਰ ਪ੍ਰਿਅੰਕਾ (Priyanka Choudhary Chahar) ਅਤੇ ਸ਼ਾਲੀਨ ਨੂੰ ਬੁਰਾ-ਭਲਾ ਕਹਿੰਦੀ ਹੈ। ਇਸ 'ਤੇ ਸ਼ਾਲੀਨ (Shalin Bhanot) ਦਾ ਗੁੱਸਾ ਇੰਨਾ ਵੱਧ ਗਿਆ ਕਿ ਉਹ ਬਿੱਗ ਬੌਸ ਸ਼ੋਅ ਛੱਡਣ ਦੀ ਗੱਲ ਕਰਦਾ ਹੋਇਆ ਨਜ਼ਰ ਆਇਆ। ਇੰਨਾ ਹੀ ਨਹੀਂ ਉਨ੍ਹਾਂ ਨੇ ਘਰ ਦੇ ਵਿੱਚ ਭੰਨਤੋੜ ਵੀ ਸ਼ੁਰੂ ਕਰ ਦਿੱਤੀ। 


ਇਹ ਵੀ ਪੜ੍ਹੋ: ਪ੍ਰੇਮੀ ਦੀ ਘਰਵਾਲੀ ਨੇ ਅਸ਼ਲੀਲ ਵੀਡੀਓ ਕੀਤੀ ਵਾਇਰਲ ਤਾਂ ਵਿਆਹੁਤਾ ਔਰਤ ਨੇ ਚੁੱਕਿਆ ਖੌਫ਼ਨਾਕ ਕਦਮ!


ਹਾਲਾਂਕਿ ਪ੍ਰਸ਼ੰਸਕਾਂ ਦਾ ਕਹਿਣਾ ਹੈ ਕਿ ਅਰਚਨਾ ਗੌਤਮ ਨੇ ਇੱਕ ਵਾਰ ਫਿਰ ਸ਼ਾਲੀਨ ਦੀ ਸਾਬਕਾ ਪਤਨੀ ਦਲਜੀਤ ਕੌਰ ਬਾਰੇ ਗੱਲ ਕੀਤੀ ਹੈ, ਜਿਸ ਕਰਕੇ ਉਨ੍ਹਾਂ ਵਿੱਚ ਅਜਿਹਾ ਗੁੱਸਾ ਦੇਖਣ ਨੂੰ ਮਿਲਿਆ ਹੈ।


ਦੱਸ ਦਈਏ ਕਿ ਹਾਲ ਹੀ ਵਿੱਚ ਸ਼ਿਵ ਠਾਕਰੇ ਘਰ ਦੇ ਨਵੇਂ ਕਪਤਾਨ ਬਣੇ ਹਨ ਜਿਸ ਕਰਕੇ ਅਰਚਨਾ ਗੌਤਮ ਨਾਖੁਸ਼ ਨਜ਼ਰ ਆ ਰਹੀ ਹੈ। ਦਰਅਸਲ, ਸ਼ੋਅ ਦੇ ਤਿੰਨ ਦਾਅਵੇਦਾਰ ਐਮਸੀ ਸਟੈਨ, ਅਬਡੂ ਰੋਜ਼ਿਕ ਅਤੇ ਸ਼ਿਵ ਠਾਕਰੇ ਵੱਲੋਂ ਦਰਸ਼ਕਾਂ ਦਾ ਮਨੋਰੰਜਨ ਕਰਨਾ ਸੀ, ਜਿਸ ਦੇ ਅਧਾਰ 'ਤੇ ਜਨਤਾ ਨੂੰ ਵੋਟ ਕਰਨਾ ਸੀ। ਇਸਦੇ ਤਹਿਤ ਸ਼ਿਵ ਠਾਕਰੇ ਘਰ ਦੇ ਕਪਤਾਨ ਬਣੇ । ਦੂਜੇ ਪਾਸੇ ਅਰਚਨਾ ਇਸ ਗੱਲ ਨੂੰ ਲੈ ਕੇ ਕਾਫ਼ੀ ਗੁੱਸੇ 'ਚ ਨਜ਼ਰ ਆਈ।  


ਇਹ ਵੀ ਪੜ੍ਹੋ: PM ਨਰਿੰਦਰ ਮੋਦੀ ਦੀ ਮਾਂ ਹੀਰਾਬੇਨ ਮੋਦੀ ਦੀ ਵਿਗੜੀ ਸਿਹਤ, ਹਸਪਤਾਲ 'ਚ ਭਰਤੀ


(For more updates related to Bigg Boss 16, stay tuned to Zee PHH)