Punjab News: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ (CM Bhagwant mann)ਨੇ ਅੱਜ ਪੰਜਾਬ ਲੈਂਡ ਰਿਕਾਰਡ ਸੁਸਾਇਟੀ ਨਾਲ ਮੀਟਿੰਗ ਕੀਤੀ। ਇਸ ਦੀ ਮੀਟਿੰਗ ਵਿੱਚ ਤਹਿਸੀਲਾਂ ਦੇ ਸੁਧਾਰ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ। ਜਿਸ ਤੋਂ ਬਾਅਦ ਸੀਐਮ ਮਾਨ ਵੱਲੋਂ ਤਹਿਸੀਲਾਂ ਵਿੱਚ ਸੁਧਾਰ ਨੂੰ ਲੈ ਕੇ ਵੱਡਾ ਐਲਾਨ ਕੀਤਾ ਗਿਆ ਹੈ। ਇਹ ਜਾਣਕਾਰੀ ਸੀਐਮ ਮਾਨ ਨੇ ਇੱਕ ਟਵੀਟ ਰਾਹੀਂ ਦਿੱਤੀ ਹੈ। 


COMMERCIAL BREAK
SCROLL TO CONTINUE READING

ਉਨ੍ਹਾਂ ਲਿਖਿਆ ਕਿ ਅੱਜ ਪੰਜਾਬ ਲੈਂਡ ਰਿਕਾਰਡ ਸੋਸਾਇਟੀ ਦੀ ਮੀਟਿੰਗ ਹੋਈ, ਜਿਸ ਵਿੱਚ ਤਹਿਸੀਲਾਂ ਵਿੱਚ ਸੁਧਾਰਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ। ਉਨ੍ਹਾਂ ਕਿਹਾ ਕਿ ਤਹਿਸੀਲਾਂ ਦੀ ਕਾਰਜ ਭਾਸ਼ਾ ਸਰਲ ਪੰਜਾਬੀ ਵਿੱਚ ਹੋਵੇਗੀ। ਇਸ ਕਾਰਨ ਲੋਕਾਂ ਨੂੰ ਰਿਕਾਰਡ ਪੜ੍ਹਨ ਜਾਂ ਲਿਖਣ ਵਿੱਚ ਕਿਸੇ ਕਿਸਮ ਦੀ ਦਿੱਕਤ ਨਹੀਂ ਆਵੇਗੀ।


ਇਹ ਵੀ ਪੜ੍ਹੋ: CSK vs GT IPL 2023 Final Highlights: ਪੰਜਵੀਂ ਵਾਰ ਧੋਨੀ ਦੀ ਟੀਮ ਬਣੀ ਚੈਂਪੀਅਨ; ਰਿਟਾਇਰਮੈਂਟ ਦੀਆਂ ਅਟਕਲਾਂ ਨੂੰ ਖਾਰਜ ਕਰ ਦਿੱਤਾ ਵੱਡਾ ਬਿਆਨ

ਪੂਰੇ ਸੂਬੇ ਦੇ ਜ਼ਮੀਨੀ ਰਿਕਾਰਡ ਨੂੰ ਆਨਲਾਈਨ ਕਰਨ ਵਿੱਚ ਸਰਕਾਰ ਨੂੰ ਯਕੀਨੀ ਤੌਰ 'ਤੇ ਕੁਝ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਕਿਉਂਕਿ ਕਈ ਥਾਵਾਂ 'ਤੇ ਜ਼ਮੀਨ ਦਾ ਰਿਕਾਰਡ ਸਰਕਾਰੀ ਫਾਈਲਾਂ 'ਚ ਕਿਸੇ ਦੇ ਨਾਂ 'ਤੇ ਹੈ, ਜਦਕਿ ਉਸ 'ਤੇ ਕਿਸੇ ਹੋਰ ਦਾ ਕਬਜ਼ਾ ਹੈ। ਪੰਜਾਬ ਦੇ ਕਈ ਸਾਂਝੇ ਪਰਿਵਾਰਾਂ ਨੇ ਵੀ ਆਪਣੇ ਨਾਂ 'ਤੇ ਜ਼ਮੀਨ ਤਬਦੀਲ ਨਹੀਂ ਕਰਵਾਈ ਹੈ।



ਪੰਜਾਬ ਵਿੱਚ ਕਈ ਥਾਵਾਂ ’ਤੇ ਪਰਿਵਾਰਾਂ ਦੀ ਆਪਸੀ ਸਹਿਮਤੀ ਨਾਲ ਵਾਹੀਯੋਗ ਜ਼ਮੀਨਾਂ ਦੀ ਵੰਡ ਪੀੜ੍ਹੀ-ਦਰ-ਪੀੜ੍ਹੀ ਹੁੰਦੀ ਆ ਰਹੀ ਹੈ, ਪਰ ਅਜੇ ਵੀ ਸਰਕਾਰੀ ਰਿਕਾਰਡ ਵਿੱਚ ਜ਼ਮੀਨ ਇੱਕ ਪੀੜ੍ਹੀ ਤੋਂ ਅਗਲੀ ਪੀੜ੍ਹੀ ਨੂੰ ਤਬਦੀਲ ਨਹੀਂ ਹੋਈ। ਇਹੀ ਕਾਰਨ ਹੈ ਕਿ ਪੰਜਾਬ ਸਰਕਾਰ ਵੱਲੋਂ ਪੂਰੇ ਪੰਜਾਬ ਦਾ ਜ਼ਮੀਨੀ ਰਿਕਾਰਡ ਆਨਲਾਈਨ ਕਰਨ ਵਿੱਚ ਦੇਰੀ ਹੋ ਸਕਦੀ ਹੈ। ਇਹ ਕੰਮ ਕਿੰਨਾ ਸਮਾਂ ਲਵੇਗਾ, ਫਿਲਹਾਲ ਇਹ ਸਪੱਸ਼ਟ ਨਹੀਂ ਹੈ।