CSK vs GT IPL 2023 Final Highlights: ਪੰਜਵੀਂ ਵਾਰ ਧੋਨੀ ਦੀ ਟੀਮ ਬਣੀ ਚੈਂਪੀਅਨ; ਰਿਟਾਇਰਮੈਂਟ ਦੀਆਂ ਅਟਕਲਾਂ ਨੂੰ ਖਾਰਜ ਕਰ ਦਿੱਤਾ ਵੱਡਾ ਬਿਆਨ
Advertisement
Article Detail0/zeephh/zeephh1717003

CSK vs GT IPL 2023 Final Highlights: ਪੰਜਵੀਂ ਵਾਰ ਧੋਨੀ ਦੀ ਟੀਮ ਬਣੀ ਚੈਂਪੀਅਨ; ਰਿਟਾਇਰਮੈਂਟ ਦੀਆਂ ਅਟਕਲਾਂ ਨੂੰ ਖਾਰਜ ਕਰ ਦਿੱਤਾ ਵੱਡਾ ਬਿਆਨ

IPL CSK Vs GT Final 2023: ਇਸ ਜਿੱਤ ਨਾਲ ਚੇਨਈ ਨੇ ਪੰਜ ਵਾਰ ਖਿਤਾਬ ਜਿੱਤਣ ਦੇ ਮੁੰਬਈ ਦੇ ਰਿਕਾਰਡ ਦੀ ਬਰਾਬਰੀ ਕਰ ਲਈ ਹੈ। ਗੁਜਰਾਤ ਵੱਲੋਂ ਸਾਈ ਸੁਦਰਸ਼ਨ ਨੇ ਸ਼ਾਨਦਾਰ ਪਾਰੀ ਖੇਡੀ। ਉਹ ਸੈਂਕੜਾ ਬਣਾਉਣ ਤੋਂ ਖੁੰਝ ਗਿਆ ਅਤੇ ਅੱਠ ਚੌਕਿਆਂ ਅਤੇ ਛੇ ਛੱਕਿਆਂ ਦੀ ਮਦਦ ਨਾਲ 47 ਗੇਂਦਾਂ ਵਿੱਚ 96 ਦੌੜਾਂ ਬਣਾ ਕੇ ਆਊਟ ਹੋ ਗਿਆ। 

 

CSK vs GT IPL 2023 Final Highlights: ਪੰਜਵੀਂ ਵਾਰ ਧੋਨੀ ਦੀ ਟੀਮ ਬਣੀ ਚੈਂਪੀਅਨ; ਰਿਟਾਇਰਮੈਂਟ ਦੀਆਂ ਅਟਕਲਾਂ ਨੂੰ ਖਾਰਜ ਕਰ ਦਿੱਤਾ ਵੱਡਾ ਬਿਆਨ

IPL CSK Vs GT Final 2023: ਚੇਨਈ ਸੁਪਰ ਕਿੰਗਜ਼ ਦੀ ਟੀਮ ਪੰਜਵੀਂ ਵਾਰ ਚੈਂਪੀਅਨ ਬਣੀ ਹੈ। ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ 'ਚ ਖੇਡੇ ਗਏ ਫਾਈਨਲ 'ਚ ਗੁਜਰਾਤ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 20 ਓਵਰਾਂ 'ਚ ਚਾਰ ਵਿਕਟਾਂ 'ਤੇ 214 ਦੌੜਾਂ ਬਣਾਈਆਂ। ਇਸ ਤੋਂ ਬਾਅਦ ਮੀਂਹ ਆਉਣ ਕਰਕੇ ਢਾਈ ਘੰਟੇ ਦਾ ਮੈਚ ਰੁੱਕ ਗਿਆ। 

ਮੈਚ 12.10 ਵਜੇ ਮੁੜ ਸ਼ੁਰੂ ਹੋਇਆ। ਡਕਵਰਥ ਲੁਈਸ ਨਿਯਮ ਦੇ ਤਹਿਤ ਚੇਨਈ ਨੂੰ 15 ਓਵਰਾਂ 'ਚ 171 ਦੌੜਾਂ ਦਾ ਟੀਚਾ ਮਿਲਿਆ। ਇਸ ਜਿੱਤ ਨਾਲ ਚੇਨਈ ਨੇ ਪੰਜ ਵਾਰ ਖਿਤਾਬ ਜਿੱਤਣ ਦੇ ਮੁੰਬਈ ਦੇ ਰਿਕਾਰਡ ਦੀ ਬਰਾਬਰੀ ਕਰ ਲਈ ਹੈ। ਗੁਜਰਾਤ ਵੱਲੋਂ ਸਾਈ ਸੁਦਰਸ਼ਨ ਨੇ ਸ਼ਾਨਦਾਰ ਪਾਰੀ ਖੇਡੀ। ਉਹ ਸੈਂਕੜਾ ਬਣਾਉਣ ਤੋਂ ਖੁੰਝ ਗਿਆ ਅਤੇ ਅੱਠ ਚੌਕਿਆਂ ਅਤੇ ਛੇ ਛੱਕਿਆਂ ਦੀ ਮਦਦ ਨਾਲ 47 ਗੇਂਦਾਂ ਵਿੱਚ 96 ਦੌੜਾਂ ਬਣਾ ਕੇ ਆਊਟ ਹੋ ਗਿਆ। ਇਸ ਤੋਂ ਬਾਅਦ ਚੇਨਈ ਲਈ ਡੇਵੋਨ ਕੋਨਵੇ ਨੇ 25 ਗੇਂਦਾਂ 'ਚ ਸਭ ਤੋਂ ਵੱਧ 47 ਦੌੜਾਂ ਬਣਾਈਆਂ।

ਇਹ ਵੀ ਪੜ੍ਹੋ: Jammu Bus Accident: ਜੰਮੂ-ਸ਼੍ਰੀਨਗਰ ਹਾਈਵੇਅ 'ਤੇ ਖੱਡ 'ਚ ਡਿੱਗੀ ਬੱਸ; 7 ਦੀ ਮੌਤ, 15 ਤੋਂ ਵੱਧ ਜ਼ਖਮੀ

ਚੇਨਈ ਸੁਪਰ ਕਿੰਗਜ਼ ਨੂੰ ਪੰਜਵਾਂ ਖਿਤਾਬ ਦਿਵਾਉਣ ਤੋਂ ਬਾਅਦ ਆਈਪੀਐਲ ਤੋਂ ਸੰਨਿਆਸ ਲੈਣ ਦੀਆਂ ਅਟਕਲਾਂ ਨੂੰ ਖਾਰਜ ਕਰਦੇ ਹੋਏ ਮਹਿੰਦਰ ਸਿੰਘ ਧੋਨੀ ਨੇ ਕਿਹਾ ਕਿ ਉਹ ਪ੍ਰਸ਼ੰਸਕਾਂ ਦੇ ਪਿਆਰ ਦਾ ਇਨਾਮ ਦੇਣ ਲਈ ਅਗਲੇ ਸੀਜ਼ਨ ਵਿੱਚ ਦੁਬਾਰਾ ਖੇਡਣਗੇ। ਇਸ ਸੀਜ਼ਨ (IPL 2023) ਦੀ ਸ਼ੁਰੂਆਤ ਤੋਂ ਹੀ ਕਿਆਸ ਲਗਾਏ ਜਾ ਰਹੇ ਸਨ ਕਿ ਇਹ ਧੋਨੀ ਦਾ ਆਖਰੀ ਆਈ.ਪੀ.ਐੱਲ. ਹੈ ਜਿਸ ਤਰ੍ਹਾਂ ਦਰਸ਼ਕਾਂ ਨੇ ਹਰ ਮੈਦਾਨ 'ਤੇ ਉਸ 'ਤੇ ਪਿਆਰ ਦੀ ਵਰਖਾ ਕੀਤੀ, ਇਸ ਦੀ ਸੰਭਾਵਨਾ ਹੋਰ ਵੀ ਪੱਕੀ ਜਾਪਦੀ ਸੀ।

ਫਾਈਨਲ 'ਚ ਗੁਜਰਾਤ ਟਾਈਟਨਸ 'ਤੇ ਪੰਜ ਵਿਕਟਾਂ ਦੀ ਜਿੱਤ ਤੋਂ ਬਾਅਦ ਜਦੋਂ ਧੋਨੀ ਤੋਂ ਪੁੱਛਿਆ ਗਿਆ ਕਿ ਕੀ ਇਹ ਉਸ ਦਾ ਆਖਰੀ ਸੀਜ਼ਨ ਸੀ ਤਾਂ ਉਸ ਨੇ ਕਿਹਾ, 'ਹਾਲਾਤਾਂ ਨੂੰ ਦੇਖਦੇ ਹੋਏ ਇਹ ਮੇਰੇ ਲਈ ਸੰਨਿਆਸ ਲੈਣ ਦਾ ਸਭ ਤੋਂ ਵਧੀਆ ਸਮਾਂ ਹੈ।' ਮੇਰੇ ਲਈ ਇਹ ਕਹਿਣਾ ਬਹੁਤ ਆਸਾਨ ਹੈ ਕਿ ਮੈਂ ਹੁਣ ਜਾ ਰਿਹਾ ਹਾਂ ਪਰ ਅਗਲੇ ਨੌਂ ਮਹੀਨੇ ਸਖ਼ਤ ਮਿਹਨਤ ਕਰਨ ਅਤੇ ਇੱਕ ਹੋਰ ਸੀਜ਼ਨ ਖੇਡਣ ਤੋਂ ਬਾਅਦ ਵਾਪਸੀ ਕਰਨਾ ਮੁਸ਼ਕਲ ਹੈ।
ਉਹਨਾਂ ਨੇ ਕਿਹਾ, 'ਸਰੀਰ ਨੇ ਸਹਿਯੋਗ ਕਰਨਾ ਹੈ। ਚੇਨਈ ਦੇ ਪ੍ਰਸ਼ੰਸਕਾਂ ਨੇ ਜਿਸ ਤਰ੍ਹਾਂ ਮੈਨੂੰ ਪਿਆਰ ਦਿੱਤਾ, ਇਹ ਉਨ੍ਹਾਂ ਲਈ ਇਕ ਹੋਰ ਸੀਜ਼ਨ ਲਈ ਖੇਡਣ ਦਾ ਤੋਹਫਾ ਹੋਵੇਗਾ।

ਕਿਸ ਨੂੰ ਕਿੰਨੀ ਇਨਾਮੀ ਰਾਸ਼ੀ ਮਿਲੀ (Chennai Super Kings Prize Money IPL 2023 Final)

ਧੋਨੀ ਦੀ ਕਪਤਾਨੀ ਵਾਲੀ ਚੇਨਈ ਨੂੰ ਚੈਂਪੀਅਨ ਬਣਨ ਲਈ 20 ਕਰੋੜ ਰੁਪਏ ਮਿਲੇ ਹਨ। ਫਾਈਨਲ ਵਿੱਚ ਹਾਰਨ ਤੋਂ ਬਾਅਦ ਗੁਜਰਾਤ ਨੂੰ 13 ਕਰੋੜ ਰੁਪਏ ਮਿਲੇ। ਇਸ ਦੇ ਨਾਲ ਹੀ ਤੀਜੇ ਨੰਬਰ 'ਤੇ ਰਹੀ ਮੁੰਬਈ ਇੰਡੀਅਨਜ਼ ਨੂੰ 7 ਕਰੋੜ ਰੁਪਏ ਮਿਲੇ ਹਨ। ਲਖਨਊ ਸੁਪਰ ਜਾਇੰਟਸ ਚੌਥੇ ਨੰਬਰ 'ਤੇ ਰਹੀ। ਉਸ ਨੂੰ 6.5 ਕਰੋੜ ਰੁਪਏ ਮਿਲੇ ਹਨ। 

ਇਸ ਸੀਜ਼ਨ ਵਿੱਚ ਚੰਗਾ ਪ੍ਰਦਰਸ਼ਨ ਕਰਨ ਵਾਲੇ ਖਿਡਾਰੀਆਂ ਨੂੰ ਇਨਾਮੀ ਰਾਸ਼ੀ ਵੀ ਮਿਲੀ ਹੈ। ਟੂਰਨਾਮੈਂਟ ਦੇ ਉੱਭਰਦੇ ਖਿਡਾਰੀ ਨੂੰ 20 ਲੱਖ ਰੁਪਏ ਮਿਲੇ ਹਨ। ਸੀਜ਼ਨ ਦੇ ਸਭ ਤੋਂ ਕੀਮਤੀ ਖਿਡਾਰੀ ਨੂੰ 12 ਲੱਖ ਰੁਪਏ ਮਿਲੇ ਹਨ। ਸੀਜ਼ਨ ਦੇ ਸੁਪਰ ਸਟ੍ਰਾਈਕਰ ਨੂੰ 15 ਲੱਖ ਰੁਪਏ ਮਿਲੇ ਹਨ। ਗੇਮ ਚੇਂਜਰ ਆਫ ਦਿ ਸੀਜ਼ਨ ਨੂੰ 12 ਲੱਖ ਰੁਪਏ ਮਿਲੇ ਹਨ।

Trending news