Sirhind Murder News: ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਸਕੇ ਭਰਾ ਨੂੰ ਮੌਤ ਦੇ ਘਾਟ ਉਤਾਰਿਆ
Sirhind Murder News: ਪੈਸਿਆਂ ਦੇ ਲੈਣ-ਦੇਣ ਨੂੰ ਲੇ ਕੇ 2 ਭਰਾਵਾਂ ਵਿੱਚ ਹੋਏ ਝਗੜੇ ਵਿੱਚ ਇੱਕ ਭਰਾ ਨੇ ਦੂਜੇ ਭਰਾ ਦਾ ਕਤਲ ਕਰ ਦਿੱਤਾ ਹੈ।
Sirhind Murder News: ਪੈਸਿਆਂ ਦੇ ਲੈਣ-ਦੇਣ ਨੂੰ ਲੇ ਕੇ 2 ਭਰਾਵਾਂ ਵਿੱਚ ਹੋਏ ਝਗੜੇ ਵਿੱਚ ਇੱਕ ਭਰਾ ਨੇ ਦੂਜੇ ਭਰਾ ਦਾ ਕਤਲ ਕਰ ਦਿੱਤਾ ਹੈ। ਇਸ ਸਬੰਧੀ ਥਾਣਾ ਸਰਹਿੰਦ ਦੇ ਐਸਐਚਓ ਬਲਵੀਰ ਸਿੰਘ ਨੇ ਦੱਸਿਆ ਕਿ ਇੱਕ ਭਰਾ ਵੱਲੋਂ ਪੈਸੇ ਦੇ ਲੈਣ-ਦੇਣ ਨੂੰ ਲੈ ਕੇ ਇਹ ਕਤਲ ਹੋਇਆ ਹੈ।
ਇਸ ਵਿੱਚ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਮੌਕੇ ਉਨ੍ਹਾਂ ਨੇ ਦੱਸਿਆ ਕਿ ਲਖਣ ਮਹਾਤੋ ਪੁੱਤਰ ਯੋਗਿੰਦਰ ਮਹਾਤੋ ਵਾਸੀ ਬਿਹਾਰ ਹਾਲ ਵਾਸੀ ਲੇਬਰ ਕੁਆਰਟਰ ਰਿਮਟ ਯੂਨੀਵਰਸਿਟੀ ਨੇ ਪੁਲਿਸ ਨੂੰ ਦੱਸਿਆ ਕਿ ਉਹ ਰਾਜ ਮਿਸਤਰੀ ਦਾ ਕੰਮ ਕਰਦਾ ਹੈ। ਲਖਣ ਮਹਾਤੋ ਨੇ ਦੱਸਿਆ ਕਿ ਬੀਤੇ ਦਿਨ ਉਸਦਾ ਭਰਾ ਭਾਗਵਤ ਮਹਾਤੋ ਉਸਨੂੰ ਮਿਲਣ ਲਈ ਆਇਆ ਹੋਇਆ ਸੀ।
ਲਖਣ ਮਹਾਤੋ ਤੇ ਭਾਗਵਤ ਮਹਾਤੋ ਕਮਰੇ ਤੋਂ ਬਾਹਰ ਨਿਕਲੇ ਤਾਂ ਅਦਿਤਿਆ ਮਹਾਤੋ ਨੇ ਭਾਗਵਤ ਮਹਾਤੋਂ ਨਾਲ ਹੱਥੋਪਾਈ ਸ਼ੁਰੂ ਕਰ ਦਿੱਤੀ ਤੇ ਕਮਰੇ ਤੋਂ ਬਾਹਰ ਪਈਆਂ ਲੱਕੜਾਂ ਵਿਚੋਂ ਇੱਕ ਡੰਡਾ ਲੈ ਕੇ ਭਾਗਵਤ ਮਹਾਤੋ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ। ਭਾਗਵਤ ਮਹਾਤੋ ਹੇਠਾਂ ਡਿੱਗ ਪਿਆ ਤੇ ਉਸਦੇ ਸਿਰ ਉਤੇ ਕੰਨ ਵਿਚੋਂ ਖ਼ੂਨ ਨਿਕਲਣ ਲੱਗ ਪਿਆ।
ਇਹ ਵੀ ਪੜ੍ਹੋ : Farmers News: ਕਿਸਾਨ ਜਥੇਬੰਦੀਆਂ 20 ਨਵੰਬਰ ਨੂੰ ਡੀਸੀ ਤੇ ਐਸਡੀਐਮ ਦਫਤਰ 'ਚ ਪਰਾਲੀ ਲਿਜਾ ਕੇ ਕਰਨਗੀਆਂ ਪ੍ਰਦਰਸ਼ਨ
ਭਾਗਵਤ ਮਹਾਤੋ ਨੂੰ ਹਸਪਤਾਲ ਲਿਜਾਇਆ ਗਿਆ ਜਿਥੇ ਡਾਕਟਰਾਂ ਨੇ ਭਾਗਵਤ ਮਹਾਤੋਂ ਨੂੰ ਮ੍ਰਿਤਕ ਐਲਾਨ ਦਿੱਤਾ। ਇਸ ਉਤੇ ਲਖਣ ਮਹਾਤੋ ਦੇ ਬਿਆਨਾਂ ਉਤੇ ਅਦਿਤਿਆ ਮਹਾਤੋ ਖਿਲਾਫ਼ ਥਾਣਾ ਸਰਹਿੰਦ ਵਿੱਚ ਮਾਮਲਾ ਦਰਜ ਕਰਕੇ ਅਦਿਤਿਆ ਮਹਾਤੋ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਸਰਹਿੰਦ ਪੁਲਿਸ ਇਸ ਮਾਮਲੇ ਵਿੱਚ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ। ਪੁਲਿਸ ਮੁਲਜ਼ਮਾਂ ਕੋਲੋਂ ਬਾਰੀਕੀ ਨਾਲ ਪੁੱਛਗਿੱਛ ਕਰੇਗੀ।
ਇਹ ਵੀ ਪੜ੍ਹੋ : Khanna News: ਸੰਘਣੀ ਧੁੰਦ ਕਾਰਨ ਹਾਈਵੇ 'ਤੇ ਕਈ ਵਾਹਨ ਆਪਸ 'ਚ ਟਕਰਾਏ; ਇੱਕ ਨੌਜਵਾਨ ਦੀ ਮੌਤ, 6 ਜ਼ਖ਼ਮੀ
ਸਰਹਿੰਦ ਤੋਂ ਜਗਮੀਤ ਸਿੰਘ ਦੀ ਰਿਪੋਰਟ