Sultanpur Lodhi Murder: ਸੁਲਤਾਨਪੁਰ ਲੋਧੀ `ਚ ਕਾਰੋਬਾਰੀ ਦਾ ਬੇਰਹਿਮੀ ਨਾਲ ਕਤਲ; ਇਲਾਕੇ `ਚ ਫੈਲੀ ਸਨਸਨੀ
Sultanpur Lodhi Murder: ਸੁਲਤਾਨਪੁਰ ਲੋਧੀ ਸ਼ਹਿਰ ਵਿੱਚ ਕਾਰੋਬਾਰੀ ਦੇ ਕਤਲ ਨਾਲ ਸਨਸਨੀ ਫੈਲ ਗਈ।
Sultanpur Lodhi Murder (ਚੰਦਰ ਮੜੀਆ): ਸੁਲਤਾਨਪੁਰ ਲੋਧੀ ਸ਼ਹਿਰ ਅੰਦਰ ਅੱਜ ਸਵੇਰੇ ਉਸ ਵੇਲੇ ਸਨਸਨੀ ਫੈਲ ਗਈ ਜਦੋਂ ਇੱਕ ਕਾਰੋਬਾਰੀ ਦੇ ਬੇਰਹਿਮੀ ਨਾਲ ਕਤਲ ਦੀ ਖਬਰ ਸਾਹਮਣੇ ਕਾਰੋਬਾਰੀ ਦੇ ਪਰਿਵਾਰਕ ਮੈਂਬਰਾਂ ਨੇ ਜਲਦ ਤੋਂ ਜਲਦ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਕੇ ਸਖ਼ਤ ਤੋਂ ਸਖ਼ਤ ਸਜ਼ਾ ਦੇਣ ਦੀ ਮੰਗ ਕੀਤੀ ਹੈ।
65 ਸਾਲਾਂ ਚਰਨਜੀਤ ਸਿੰਘ (ਉਰਫ ਚੰਨ ਡੀਪੂ ਵਾਲਾ) ਪੁੱਤਰ ਜਗੀਰ ਸਿੰਘ ਜੋ ਕਿ ਹੈਂਡ ਲੂਮ ਦਾ ਕਾਰੋਬਾਰ ਕਰਦਾ ਸੀ। ਜਾਣਕਾਰੀ ਮਤਾਬਕ ਉਸਦੇ ਘਰ ਦੇ ਬੈਡਰੂਮ ਵਿੱਚੋਂ ਉਸ ਦੀ ਖੂਨ ਦੇ ਨਾਲ ਲਥਪਥ ਲਾਸ਼ ਮਿਲੀ ਹੈ। ਸੂਚਨਾ ਮਿਲਣ 'ਤੇ ਥਾਣਾ ਸੁਲਤਾਨਪੁਰ ਲੋਧੀ ਦੇ ਐੱਸ. ਐੱਚ. ਓ. ਹਰਗੁਰਦੇਵ ਸਿੰਘ ਪੁਲਸ ਪਾਰਟੀ ਸਮੇਤ ਮੌਕੇ 'ਤੇ ਪੁੱਜੇ ਅਤੇ ਕਤਲ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਉਕਤ ਵਿਅਕਤੀ ਹੈਂਡ ਲੂਮ ਦਾ ਕਾਰੋਬਾਰ ਕਰਦਾ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਚੰਨ ਡੀਪੂ ਵਾਲਾ ਆਪਣੇ ਘਰ ਵਿਚ ਇਕੱਲਾ ਰਹਿੰਦਾ ਸੀ। ਉਸ ਦੀ ਮੌਤ ਦਾ ਸਵੇਰੇ ਉਸ ਵੇਲੇ ਪਤਾ ਲੱਗਾ ਜਦੋਂ ਉਸ ਨੇ ਟਕਸਾਲੀਆਂ ਮੁਹੱਲਾ ਸਥਿਤ ਚੌਂਕ ਚੇਲਿਆਂ ਵਾਲਾ ਨੇੜੇ ਆਪਣੀ ਦੁਕਾਨ ਦੇਰ ਤੱਕ ਨਹੀਂ ਖੋਲ੍ਹੀ। ਉਸ ਦੇ ਦੋਸਤ ਨੇ ਜਦੋਂ ਉਸ ਦੇ ਘਰ ਜਾ ਕੇ ਵੇਖਿਆ ਤਾਂ ਜ਼ਮੀਨ 'ਤੇ ਗੁਰਚਰਨ ਸਿੰਘ ਚੰਨ ਦੀ ਲਾਸ਼ ਪਈ ਸੀ।
ਇਹ ਵੀ ਪੜ੍ਹੋ : Punjab Weather Update: ਪੰਜਾਬ 'ਚ ਮਾਨਸੂਨ ਆਉਣ ਨਾਲ ਕੀ ਲੋਕਾਂ ਨੂੰ ਮਿਲੇਗੀ ਰਾਹਤ? ਜਾਣੋ ਇੱਥੇ ਆਪਣੇ ਸ਼ਹਿਰ ਦਾ ਹਾਲ
ਲਾਸ਼ ਵੇਖ ਕੇ ਇੰਝ ਜਾਪਦਾ ਸੀ ਜਿਵੇਂ ਕਿਸੇ ਨੇ ਉਸ ਦਾ ਕਤਲ ਕੀਤਾ ਹੋਵੇ ਅਤੇ ਉਸ ਦੇ ਕੋਈ ਸੱਟ ਵੀ ਮਾਰੀ ਲੱਗਦੀ ਸੀ ਕਿਉਂਕਿ ਨੇੜੇ ਹੀ ਫਰਸ਼ 'ਤੇ ਖ਼ੂਨ ਦੇ ਛਿੱਟੇ ਵੀ ਪਏ ਹੋਏ ਸਨ। ਆਈ। ਦੱਸ ਦੇਈਏ ਕਿ ਸੁਲਤਾਨਪੁਰ ਲੋਧੀ ਦੇ ਬੇਹੱਦ ਭੀੜ ਭਾੜ ਵਾਲੇ ਇਲਾਕੇ "ਚੌਂਕ ਚੇਲਿਆਂ" ਵਿੱਚ ਸਥਿਤ ਮੁਹੱਲਾ ਨਾਈਆਂ ਤੋਂ ਇਹ ਘਟਨਾ ਸਾਹਮਣੇ ਆਈ ਹੈ। ਪੁਲਿਸ ਬਾਰੀਕੀ ਨਾਲ ਵੱਖ-ਵੱਖ ਐਂਗਲ ਤੋਂ ਜਾਂਚ ਕਰ ਰਹੀ ਹੈ। ਮੌਕੇ 'ਤੇ ਸੁਲਤਾਨਪੁਰ ਲੋਧੀ ਦੇ ਡੀਐੱਸਪੀ ਬਬਨਦੀਪ ਸਿੰਘ ਵੀ ਪਹੁੰਚੇ ਅਤੇ ਕਾਤਲ ਦੇ ਜਲਦੀ ਗ੍ਰਿਫ਼ਤਾਰ ਹੋਣ ਕਰਨ ਦਾ ਭਰੋਸਾ ਦਿੱਤਾ।
ਇਹ ਵੀ ਪੜ੍ਹੋ : Punjab Breaking News Live Updates: ਪੰਜਾਬ ਦੀਆਂ ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ, ਦੇਖੋ ਇੱਥੇ ਇੱਕ ਲਿੰਕ ਵਿੱਚ