Mohali Building collapse news: ਪੰਜਾਬ ਦੇ ਮੋਹਾਲੀ ਜ਼ਿਲ੍ਹੇ ਦੇ ਖਰੜ ਵਿੱਚ ਵੱਡਾ ਹਾਦਸਾ ਵਾਪਰਨ ਦੀ ਖ਼ਬਰ ਸਾਹਮਣੇ ਆਈ ਹੈ। ਦੱਸ ਦੇਈਏ ਕਿ ਮੁਹਾਲੀ ਜ਼ਿਲ੍ਹੇ ਦੇ ਖਰੜ ਦੇ ਸੈਕਟਰ 126 ਵਿੱਚ ਇੱਕ ਇਮਾਰਤ ਦੀ ਛੱਤ ਡਿੱਗ ਗਈ। ਛੱਤ ਡਿੱਗਣ ਕਾਰਨ ਕਈ ਲੋਕਾਂ ਦੇ ਮਲਬੇ 'ਚ ਦੱਬੇ ਹੋਣ ਦਾ ਖਦਸ਼ਾ ਹੈ। ਹਾਲਾਂਕਿ ਹਾਦਸੇ ਤੋਂ ਬਾਅਦ ਬਚਾਅ ਕਾਰਜ ਚਲਾਇਆ ਗਿਆ। ਦੋ ਲੋਕਾਂ ਨੂੰ ਮਲਬੇ 'ਚੋਂ ਬਾਹਰ ਕੱਢਿਆ ਗਿਆ। ਇਸ ਦੇ ਨਾਲ ਹੀ ਹਾਦਸੇ ਵਾਲੀ ਥਾਂ 'ਤੇ ਕੰਮ ਕਰ ਰਹੇ 11 ਲੋਕਾਂ ਦੀ ਪਛਾਣ ਕਰ ਲਈ ਗਈ ਹੈ।


COMMERCIAL BREAK
SCROLL TO CONTINUE READING

ਮਿਲੀ ਜਾਣਕਾਰੀ ਦੇ ਮੁਤਾਬਿਕ ਜਿਸ ਸਮੇਂ ਇਮਾਰਤ ਡਿੱਗੀ ਉਸ ਸਮੇਂ ਤੀਜੀ ਮੰਜ਼ਿਲ 'ਤੇ ਕੰਮ ਚੱਲ ਰਿਹਾ ਸੀ। ਜਾਣਕਾਰੀ ਮੁਤਾਬਕ ਇਮਾਰਤ ਦੇ ਹੇਠਾਂ 2 ਮਜ਼ਦੂਰ ਬੁਰੀ ਤਰ੍ਹਾਂ ਦੱਬ ਗਏ। ਇਹ ਬਚਾਅ ਕਾਰਜ ਕਰੀਬ 3 ਘੰਟੇ ਤੱਕ ਚੱਲਿਆ। ਇੱਥੇ 11 ਮਜ਼ਦੂਰ ਕੰਮ ਕਰ ਰਹੇ ਸਨ। ਮਜ਼ਦੂਰਾਂ ਦੀ ਪਛਾਣ ਨਿਤੀਸ਼ ਅਤੇ ਅਜੈ ਵਜੋਂ ਹੋਈ ਹੈ। ਦੋਵਾਂ ਦੇ ਸੱਟਾਂ ਲੱਗੀਆਂ ਸਨ। ਫਾਇਰ ਬ੍ਰਿਗੇਡ ਅਤੇ ਐਨਡੀਆਰਐਫ ਦੀਆਂ ਟੀਮਾਂ (Mohali Building collapse) ਸਮੇਂ ਸਿਰ ਮੌਕੇ ’ਤੇ ਪਹੁੰਚ ਗਈਆਂ। ਬਚਾਅ ਕਾਰਜ ਕਾਫੀ ਦੇਰ ਤੱਕ ਜਾਰੀ ਰਿਹਾ।



 


ਇਕ ਚਸ਼ਮਦੀਦ ਨੇ ਦੱਸਿਆ ਕਿ ਇਹ ਇਮਾਰਤ ਉਸ ਦੇ ਸਾਹਮਣੇ ਹੀ ਡਿੱਗ ਗਈ। ਜਿਸ ਤੋਂ ਬਾਅਦ ਇੱਥੇ ਭੀੜ ਇਕੱਠੀ ਹੋ ਗਈ। ਪਹਿਲਾਂ ਤਾਂ ਸਾਨੂੰ ਕੁਝ ਸਮਝ ਨਹੀਂ ਆਇਆ। ਜਦੋਂ ਅਸੀਂ ਨੇੜੇ ਆਏ ਤਾਂ ਦੇਖਿਆ ਕਿ ਇਮਾਰਤ ਢਹਿ ਚੁੱਕੀ ਸੀ।


 


ਇਹ ਵੀ ਪੜ੍ਹੋ: ਮੌਨੀ ਰਾਏ 'ਤੇ ਫਿਰ ਚੜਿਆ ਬੋਲਡਨੈੱਸ ਦਾ ਕ੍ਰੇਜ਼, ਸ਼ਾਰਟ ਡਰੈੱਸ ਪਾ ਕੇ ਫੈਨਸ ਦੇ ਉਡਾਏ ਹੋਸ਼