Bus Fare Hike: ਪੰਜਾਬ ਸਰਕਾਰ ਵੱਲੋਂ ਪੈਟਰੋਲ ਅਤੇ ਡੀਜ਼ਲ ਦੇ ਰੇਟ ਵਧਾਉਣ ਤੋਂ ਬਾਅਦ ਹੁਣ ਬੱਸਾਂ ਦੇ ਕਿਰਾਏ ਵਿੱਚ ਵਾਧਾ ਕਰਕੇ ਲੋਕਾਂ ਨੂੰ ਇਕ ਹੋਰ ਝਟਕਾ ਦਿੱਤਾ ਹੈ। ਸਧਾਰਨ ਬੱਸ ਦਾ ਕਿਰਾਇਆ 23 ਪੈਸੇ ਵਧਾ ਕੇ ਇਕ ਰੁਪਿਆ 45 ਪੈਸੇ ਪ੍ਰਤੀ ਕਿਲੋਮੀਟਰ ਕਰ ਦਿੱਤਾ ਗਿਆ ਹੈ। ਸਧਾਰਨ ਐਚਵੀ ਏਸੀ ਬੱਸ ਦਾ ਕਿਰਾਇਆ 27.80 ਪੈਸੇ ਵਧਾ ਕੇ 1 ਰੁਪਏ 74 ਪੈਸੇ ਪ੍ਰਤੀ KM ਕੀਤਾ ਗਿਆ ਹੈ।


COMMERCIAL BREAK
SCROLL TO CONTINUE READING

ਇਹ ਵੀ ਪੜ੍ਹੋ : Bathinda News: ਸਟਾਫ ਨਰਸਾਂ ਦੀ ਭਰਤੀ ਦਾ ਪੇਪਰ ਹੋਇਆ ਰੱਦ, ਬੱਚਿਆਂ ਨੇ ਕੀਤਾ ਹੰਗਾਮਾ


ਇੰਟੈਗਰਲ ਕੋਚ ਦਾ ਕਿਰਾਇਆ 41.4 ਪੈਸੇ ਵਧਾ ਕੇ ਦੋ ਰੁਪਏ 61 ਪੈਸੇ ਪ੍ਰਤੀ ਕਿਲੋਮੀਟਰ ਕੀਤਾ ਗਿਆ ਹੈ। ਸੁਪਰ ਇੰਟੈਗਰਲ ਕੋਚ ਦਾ ਕਿਰਾਇਆ 46 ਪੈਸੇ ਵਧਾ ਕੇ ਦੋ ਰੁਪਏ 90 ਪੈਸੇ ਪ੍ਰਤੀ ਕਿਲੋਮੀਟਰ ਕੀਤਾ ਗਿਆ ਹੈ। ਛੋਟੇ ਆਪ੍ਰੇਟਰ ਨੂੰ ਲੰਮੇ ਸਮੇਂ ਤੋਂ ਵੱਡਾ ਨੁਕਸਾਨ ਹੋ ਰਿਹਾ ਸੀ। ਪਿਛਲੇ ਲੰਮੇ ਸਮੇਂ ਤੋਂ ਕਿਰਾਇਆ ਨਹੀਂ ਵਧਾਇਆ ਗਿਆ ਸੀ। ਡੀਜ਼ਲ ਦੇ ਵੱਧ ਰਹੇ ਲਗਾਤਾਰ ਰੇਟਾਂ ਤੋਂ ਬਾਅਦ ਫੈਸਲਾ ਲਿਆ ਗਿਆ। ਬੱਸ ਆਪ੍ਰੇਟਰਾਂ ਨੂੰ ਘਾਟੇ ਵਿੱਚੋਂ ਕੱਢਣ ਦੀ ਕੋਸ਼ਿਸ਼ ਕੀਤੀ ਗਈ ਹੈ।


ਕਾਬਿਲੇਗੌਰ ਹੈ ਕਿ ਕੈਬਨਿਟ ਮੀਟਿੰਗ ਤੋਂ ਬਾਅਦ ਐਲਾਨ ਕੀਤਾ ਗਿਆ ਸੀ ਕਿ ਪੰਜਾਬ 'ਚ ਪੈਟਰੋਲ ਅਤੇ ਡੀਜ਼ਲ 'ਤੇ ਵੈਟ ਵਧਾ ਦਿੱਤਾ ਗਿਆ ਹੈ। ਰਾਜ ਮੰਤਰੀ ਮੰਡਲ ਨੇ ਵੀਰਵਾਰ ਨੂੰ ਪੈਟਰੋਲ ਅਤੇ ਡੀਜ਼ਲ 'ਤੇ ਵੈਟ ਕ੍ਰਮਵਾਰ 61 ਪੈਸੇ ਅਤੇ 92 ਪੈਸੇ ਪ੍ਰਤੀ ਲੀਟਰ ਵਧਾਉਣ ਦਾ ਫੈਸਲਾ ਕੀਤਾ ਸੀ। ਇਸ ਸਬੰਧੀ ਫੈਸਲਾ ਅੱਜ ਇੱਥੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਪ੍ਰਧਾਨਗੀ ਹੇਠ ਹੋਈ ਮੰਤਰੀ ਮੰਡਲ ਦੀ ਮੀਟਿੰਗ ਦੌਰਾਨ ਲਿਆ ਗਿਆ ਸੀ।


ਇਸ ਸਮੇਂ ਮੁਹਾਲੀ ਵਿੱਚ ਪੈਟਰੋਲ ਦੀ ਪ੍ਰਚੂਨ ਕੀਮਤ 97.01 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ ਦੀ ਕੀਮਤ 87.21 ਰੁਪਏ ਪ੍ਰਤੀ ਲੀਟਰਸੀ। ਪੰਜਾਬ ਵਿੱਚ ਪੈਟਰੋਲ ਅਤੇ ਡੀਜ਼ਲ ਦੀ ਕੀਮਤ ਪਹਿਲਾਂ ਹੀ ਚੰਡੀਗੜ੍ਹ ਨਾਲੋਂ ਵੱਧ ਹੈ। ਹੁਣ ਵੈਟ ਵਧਣ ਤੋਂ ਬਾਅਦ ਪੈਟਰੋਲ 97.62 ਰੁਪਏ ਅਤੇ ਡੀਜ਼ਲ 88.13 ਰੁਪਏ ਮਹਿੰਗਾ ਹੋ ਜਾਵੇਗਾ।


ਇਹ ਵੀ ਪੜ੍ਹੋ : Punjab Breaking Live Updates: CM ਭਗਵੰਤ ਮਾਨ ਦਾ 'ਮਿਸ਼ਨ ਰੁਜ਼ਗਾਰ', ਸਿਹਤ ਕਰਮਚਾਰੀਆਂ ਨੂੰ ਸੌਂਪੇ ਨਿਯੁਕਤੀ ਪੱਤਰ, ਜਾਣੋ ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ