ਚੰਡੀਗੜ: ਪੰਜਾਬ ਵਿਚ ਕੈਬਨਿਟ ਮੰਤਰੀ ਫੌਜਾ ਸਿੰਘ ਸਰਾਰੀ ਦੀ ਕਥਿਤ ਵਾਇਰਲ ਆਡੀਓ ਨੇ ਸਿਆਸਤ ਵਿਚ ਤਰਥੱਲੀ ਮਚਾ ਰੱਖੀ ਹੈ। ਵਿਰੋਧੀ ਧਿਰਾਂ ਵੱਲੋਂ ਉਸਨੂੰ ਹਟਾਉਣ ਲਈ ਲਗਾਤਾਰ ਪੰਜਾਬ ਸਰਕਾਰ ਨੂੰ ਘੇਰ ਰਹੀਆਂ ਹਨ। ਉਥੇ ਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਇਕ ਵੱਡਾ ਬਿਆਨ ਦਿੱਤਾ ਹੈ। ਫੌਜਾ ਸਿੰਘ ਸਰਾਰੀ ਦੇ ਮਾਮਲੇ ਵਿਚ ਉਹਨਾਂ ਆਖਿਆ ਹੈ ਕਿ ਦੀਵਾਲੀ ਮਨਾਉਣ ਦਿਓ। 29 ਸਤੰਬਰ ਨੂੰ ਇਸ ਮਾਮਲੇ ਵਿਚ ਸਰਾਰੀ ਨੂੰ ਨੋਟਿਸ ਜਾਰੀ ਕੀਤਾ ਗਿਆ ਸੀ। ਪਰ ਅਜੇ ਤੱਕ ਕੋਈ ਵੀ ਕਾਰਵਾਈ ਨਹੀਂ ਹੋਈ।


COMMERCIAL BREAK
SCROLL TO CONTINUE READING

 


ਫੌਜਾ ਸਿੰਘ ਸਰਾਰੀ ਦੇ ਓ. ਐਸ. ਡੀ. ਨੇ ਹੀ ਵਾਇਰਲ ਕੀਤੀ ਆਡੀਓ


ਆਮ ਆਦਮੀ ਪਾਰਟੀ ਫੌਜਾ ਸਿੰਘ ਸਰਾਰੀ ਦੀ ਆਡੀਓ ਵਾਇਰਲ ਹੋਣ ਤੋਂ ਬਾਅਦ ਵਿਵਾਦਾਂ ਵਿਚ ਘਿਰ ਗਈ।ਫੌਜਾ ਸਿੰਘ ਸਰਾਰੀ ਦੇ ਖੁਦ ਦੇ ਹੀ ਓ. ਐਸ. ਡੀ. ਤਰਸੇਮ ਕਪੂਰ ਵੱਲੋਂ ਹੀ ਆਡੀਓ ਵਾਇਰਲ ਕੀਤੀ ਗਈ ਸੀ।ਜਿਸ ਆਡੀਓ ਕਲਿਪ ਵਿਚ ਭ੍ਰਿਸ਼ਟਾਚਾਰ ਦੀ ਪਲੈਨਿੰਗ ਕੀਤੀ ਜਾ ਰਹੀ ਸੀ। ਜਿਸ ਵਿਚ ਸਰਾਰੀ ਪੈਸਿਆਂ ਦੀ ਵਸੂਲੀ ਕਰਨ ਲਈ ਗੱਲ ਕਰ ਰਹੇ ਸਨ। ਹਾਲਾਂਕਿ ਇਸ ਵੀਡੀਓ ਦੀ ਜਾਂਚ ਹੋ ਰਹੀ ਹੈ ਕਿ ਫੌਜਾ ਸਿੰਘ ਸਰਾਰੀ ਨੂੰ ਦਰਕਿਨਾਰ ਕਰ ਚੁੱਕੇ ਹਨ। ਪਾਰਟੀ ਨੇ ਨੋਟਿਸ ਜਾਰੀ ਕੀਤਾ ਹੈ ਅਤੇ ਹੁਣ ਫੌਜਾ ਸਿੰਘ ਸਰਾਰੀ ਦੇ ਜਵਾਬ ਦਾ ਇੰਤਜ਼ਾਰ ਹੈ। ਜੇਕਰ ਫੌਜਾ ਸਿੰਘ ਦੋਸ਼ੀ ਪਾਏ ਜਾਂਦੇ ਹਨ ਤਾਂ ਕੈਬਨਿਟ ਉਹਨਾਂ ਨੂੰ ਬਰਖ਼ਾਸਤ ਕੀਤਾ ਜਾ ਸਕਦਾ ਹੈ।


 


ਓ. ਐਸ. ਡੀ. ਨੇ ਕਿਉਂ ਵਾਇਰਲ ਕੀਤੀ ਕਲਿੱਪ


ਦਰਅਸਲ ਫੌਜਾ ਸਿੰਘ ਸਰਾਰੀ ਅਤੇ ਉਹਨਾਂ ਦੇ ਓ. ਐਸ. ਡੀ. ਵਿਚਾਲੇ ਕੁਝ ਮੱਤਭੇਦ ਚੱਲ ਰਹੇ ਸਨ। ਤਰਸੇਮ ਕਪੂਰ ਮੰਤਰੀ ਸਰਾਰੀ ਨਾਲ ਇਸ ਗੱਲ ਤੋਂ ਨਾਰਾਜ਼ ਸਨ ਕਿ ਉਹਨਾਂ ਨੇ ਤਰਸੇਮ ਦੇ ਰਿਸ਼ਤੇਦਾਰ ਨੂੰ ਪੁਲਿਸ ਕੇਸ ਤੋਂ ਨਹੀਂ ਬਚਾਇਆ।ਤਰਸੇਮ ਕਪੂਰ ਨੇ ਮੰਤਰੀ ਖਿਲਾਫ਼ ਮੋਰਚਾ ਖੋਲਦਿਆਂ ਕਿਹਾ ਕਿ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ।ਉਸ ਖਿਲਾਫ਼ ਭ੍ਰਿਸ਼ਟਾਚਾਰ ਦੇ ਸਾਰੇ ਸਬੂਤ ਉਹਨਾਂ ਦੇ ਕੋਲ ਹਨ।


 


ਮੁੱਖ ਮੰਤਰੀ ਭਗਵੰਤ ਮਾਨ ਦੇ ਫ਼ੈਸਲੇ ਦਾ ਇੰਤਜ਼ਾਰ


ਫੌਜਾ ਸਿੰਘ ਸਰਾਰੀ ਦੀ ਕੈਬਨਿਟ ਵਿਚ ਕੁਰਸੀ ਬਣੀ ਰਹੇਗੀ ਜਾਂ ਨਹੀਂ ਇਸਦਾ ਫ਼ੈਸਲਾ ਮੁੱਖ ਮੰਤਰੀ ਭਗਵੰਤ ਮਾਨ ਦੇ ਹੱਥ ਵਿਚ ਹੈ। ਉਧਰ ਹਿਮਾਚਲ ਅਤੇ ਗੁਜਰਾਤ ਵਿਚ ਵਿਧਾਨ ਸਭਾ ਚੋਣਾਂ ਨੇੜੇ ਹਨ ਅਤੇ ‘ਆਪ’ ਦੋਵਾਂ ਰਾਜਾਂ ਵਿਚ ਪੈਰ ਜਮਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਲਈ ਪਾਰਟੀ ਕਿਸੇ ਵੀ ਕੀਮਤ 'ਤੇ ਪਾਰਟੀ ਦਾ ਅਕਸ ਖਰਾਬ ਕਰਨ ਵਾਲੇ ਨੂੰ ਬਖਸ਼ੇਗੀ ਨਹੀਂ। ਪਾਰਟੀ ਦਾ ਅਕਸ ਬਰਕਰਾਰ ਰੱਖਣ ਲਈ ਪਾਰਟੀ ਵੱਡਾ ਫ਼ੈਸਲਾ ਲੈ ਸਕਦੀ ਹੈ।