ਭਰਤ ਸ਼ਰਮਾ/ਲੁਧਿਆਣਾ: ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਅੱਜ ਲੁਧਿਆਣਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਪਹੁੰਚੇ ਇਸ ਦੌਰਾਨ ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਲੁਧਿਆਣਾ ਤੋਂ ਮੈਂਬਰ ਪਾਰਲੀਮੈਂਟ ਰਵਨੀਤ ਬਿੱਟੂ ਤੇ ਜਮ ਕੇ ਨਿਸ਼ਾਨੇ ਸਾਧੇ।


COMMERCIAL BREAK
SCROLL TO CONTINUE READING

 


ਰਵਨੀਤ ਬਿੱਟੂ ਵੱਲੋਂ ਬੀ. ਬੀ. ਐਮ. ਬੀ.  'ਤੇ ਆਮ ਆਦਮੀ ਪਾਰਟੀ ਨੂੰ ਆਪਣਾ ਸਟੈਂਡ ਸਪਸ਼ਟ ਕਰਨ ਲਈ ਕੀਤੀ ਪ੍ਰੈੱਸ ਕਾਨਫਰੰਸ ਨੂੰ ਲੈ ਕੇ ਉਨ੍ਹਾਂ ਕਿਹਾ ਕਿ ਸਾਡਾ ਸਟੈਂਡ ਬਿਲਕੁਲ ਸਪੱਸ਼ਟ ਹੈ। ਇਸ ਸੰਬੰਧੀ ਅਸੀਂ ਪਿਛਲੀ ਵਿਧਾਨ ਸਭਾ ਸੈਸ਼ਨ ਦੇ ਦੌਰਾਨ ਹੀ ਮਤਾ ਪਾਸ ਕਰ ਦਿੱਤਾ ਸੀ, ਉਹਨਾਂ ਰਵਨੀਤ ਬਿੱਟੂ ਤੇ ਸਵਾਲ ਖੜ੍ਹੇ ਕਰਦਿਆਂ ਕਿਹਾ ਕਿ ਇਹ ਉਹ ਪਹਿਲਾਂ ਰਾਜਸਥਾਨ ਜਾ ਕੇ ਆਪਣੀ ਸਰਕਾਰ ਬਚਾ ਲੈਣ ਉਸ ਤੋਂ ਬਾਅਦ ਦੂਜਿਆਂ ਦਾ ਸਟੈਂਡ ਪੁੱਛਣ।


 


ਕੁਲਦੀਪ ਧਾਲੀਵਾਲ ਨੇ ਕਿਹਾ ਕਿ ਰਵਨੀਤ ਬਿੱਟੂ ਵਿਹਲਾ ਬੰਦਾ ਹੈ ਉਸ ਨੂੰ ਮੈਂ ਹੁਣ ਕੀ ਜਵਾਬ ਦੇਵਾਂ। ਉੱਥੇ ਹੀ ਫੌਜਾ ਸਿੰਘ ਸਰਾਰੀ ਨੂੰ ਨੋਟਿਸ ਜਾਰੀ ਕਰਨ ਨੂੰ ਲੈ ਕੇ ਉਨ੍ਹਾਂ ਕਿਹਾ ਕਿ ਇਹ ਪਾਰਟੀ ਹਾਈਕਮਾਂਡ ਵੱਲੋਂ ਕੀਤਾ ਗਿਆ ਫੈਸਲਾ ਹੈ।


 


ਦਰਅਸਲ ਕੁਲਦੀਪ ਸਿੰਘ ਧਾਲੀਵਾਲ ਅੱਜ ਲੁਧਿਆਣਾ ਵਿਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਕਰਵਾਏ ਜਾ ਰਹੇ ਕਿਸਾਨ ਜਾਗਰੂਕਤਾ ਸਮਾਗਮ ਦੇ ਵਿਚ ਹਿੱਸਾ ਲੈਣ ਲਈ ਪਹੁੰਚੇ ਹੋਏ ਸਨ। ਇਸ ਦੌਰਾਨ ਉਨ੍ਹਾਂ ਕਿਹਾ ਕਿ ਪਰਾਲੀ ਨੂੰ ਅੱਗ ਲਾਉਣ ਨਾਲ ਵੱਡਾ ਨੁਕਸਾਨ ਹੋ ਰਿਹਾ ਹੈ, ਉਨ੍ਹਾਂ ਕਿਹਾ ਕਿ ਪਹਿਲਾਂ ਸਾਨੂੰ ਪੰਜਾਬ ਦੀ ਚਿੰਤਾ ਹੈ ਕਿਉਂਕਿ ਇੱਥੇ  ਪਹਿਲਾਂ ਪਰਾਲੀ ਦਾ ਅਸਰ ਪੰਜਾਬ ਦੇ ਵਿਚ ਹੁੰਦਾ ਹੈ ਉਸ ਤੋਂ ਬਾਅਦ ਦਿੱਲੀ ਜਾਂਦਾ ਹੈ।


 


ਬਿੱਟੂ ਨੇ ਸਰਕਾਰ 'ਤੇ ਚੁੱਕੇ ਸੀ ਸਵਾਲ


ਮੰਤਰੀ ਧਾਲੀਵਾਲ ਨੇ ਕਿਹਾ ਕਿ ਪਿਛਲੀ ਕਾਂਗਰਸ ਸਰਕਾਰ ਨੇ ਇਸ ਮੁੱਦੇ 'ਤੇ ਕੁਝ ਨਹੀਂ ਕੀਤਾ। ਅਸੀਂ ਕਰ ਰਹੇ ਹਾਂ। ਜ਼ਿਕਰਯੋਗ ਹੈ ਕਿ ਇਕ ਦਿਨ ਪਹਿਲਾਂ ਸੰਸਦ ਮੈਂਬਰ ਬਿੱਟੂ ਨੇ ਕਿਹਾ ਸੀ ਕਿ ‘ਆਪ’ ਦਾ ਸਟੈਂਡ ਸਪੱਸ਼ਟ ਨਾ ਹੋਣ ਕਾਰਨ ਬੀ. ਬੀ. ਐਮ. ਬੀ.  ਦੇ ਆਗੂ ਸਿਰਫ਼ ਕੇਂਦਰ ਦੇ ਨੁਮਾਇੰਦੇ ਰਹਿ ਗਏ ਹਨ। ਪੰਜਾਬ ਹੁਣ ਪਾਣੀਆਂ ਤੋਂ ਵੀ ਹੱਥ ਧੋ ਲਵੇਗਾ।


 


WATCH LIVE TV