ਚੰਡੀਗੜ੍ਹ- ਪੰਜਾਬ ਵਿੱਚ ਨੀਲੇ ਕਾਰਡ ਧਾਰਕਾਂ ਨੂੰ ਅਕਸਰ ਵਿਵਾਦ ਉੱਠਦਾ ਰਿਹਾ ਕਿ ਨੀਲੇ ਕਾਰਡ ਧਾਰਕਾਂ ਦੀ ਸੂਚੀ ਵਿੱਚ ਅਮੀਰ ਲੋਕ ਵੀ ਸ਼ਾਮਲ ਹਨ। ਅਜਿਹਾ ਹੀ ਇੱਕ ਮਾਮਲਾ ਸਾਹਮਣੇ ਆਇਆ ਹੁਸ਼ਿਆਰਪੁਰ ਤੋਂ ਜਿਸਦੀ ਵੀਡਿਓ ਸੋਸ਼ਲ ਮੀਡੀਆ 'ਤੇ ਖੂਬ ਵਾਈਰਲ ਹੋ ਰਹੀ ਹੈ। ਦੱਸਦੇਈਏ ਕਿ ਇੱਕ ਡਿਪੂ ਤੋਂ ਗ਼ਰੀਬ ਨੂੰ ਮਿਲਣ ਵਾਲੀ ਆਟਾ ਦਾਲ ਸਕੀਮ ਤਹਿਤ 2 ਰੁਪਏ ਵਾਲੀ ਕਣਕ ਲੈਣ ਇੱਕ ਵਿਅਕਤੀ ਲੱਖਾਂ ਰੁਪਏ ਦੀ ਮਰਸਿਡੀਜ਼ ਕਾਰ ਵਿੱਚ ਆਉਂਦਾ ਹੈ ਅਤੇ ਕਣਕ ਦੇ 4 ਗੱਟੇ ਰੱਖ ਕੇ ਚਲਦਾ ਬਣਦਾ ਹੈ।


COMMERCIAL BREAK
SCROLL TO CONTINUE READING


ਦੂਜੇ ਪਾਸੇ ਜਦੋਂ ਇਸ ਸਬੰਧੀ ਡਿੱਪੂ ਹੋਲਡਰਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਜਿਹੜਾ ਵੀ ਕਾਰਡ ਹੋਲਡਰ ਹੈ ਉਸ ਨੂੰ ਕਣਕ ਦੇਣੀ ਉਨ੍ਹਾਂ ਦੀ ਜ਼ਿੰਮੇਵਾਰੀ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਆਟਾ ਦਾਲ ਸਕੀਮ ਵਿੱਚ ਬਹੁਤ ਸਾਰੇ ਘਰ ਉਹ ਵੀ ਹਨ ਜਿੰਨਾ ਦੀ ਇਨਕਮ ਜ਼ਿਆਦਾ ਹੈ ਤੇ ਆਪਣਾ ਗੁਜ਼ਾਰਾ ਵਧੀਆ ਕਰ ਸਕਦੇ ਹਨ। ਪਰ ਫਿਰ ਵੀ ਉਨ੍ਹਾਂ ਵੱਲੋਂ ਸਸਤੇ ਆਟਾ ਦਾਲ ਸਕੀਮ ਦੇ ਕਾਰਡ ਬਣਵਾ ਕੇ ਇਸ ਦਾ ਲਾਭ ਲਿਆ ਜਾਂਦਾ ਹੈ ਅਤੇ ਇਨ੍ਹਾਂ ਵਿਰੁਧ ਕੋਈ ਕਾਰਵਾਈ ਵੀ ਨਹੀਂ ਹੁੰਦੀ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਬਹੁਤ ਸਾਰੇ ਅਜਿਹੇ ਗਰੀਬ ਘਰ ਵੀ ਹਨ ਜਿੰਨਾਂ ਦਾ ਕਿਸੇ ਕਾਰਨ ਕਰਕੇ ਇਹ ਕਾਰਡ ਨਹੀਂ ਬਣਿਆ ਤੇ ਉਹ ਸਰਕਾਰ ਦੀ ਇਸ ਸਕੀਮ ਦਾ ਲਾਭ ਨਹੀਂ ਲੈ ਸਕਦੇ।


WATCH LIVE TV