Fatehgarh Sahib Fire: ਕਣਕ ਦੇ ਨਾੜ ਨੂੰ ਭਿਆਨਕ ਅੱਗ ਲੱਗੀ ਹੈ ਤੇ ਪਸ਼ੂਆਂ ਦੀ ਮੌਤ ਤੇ ਸੱਤ ਪਸ਼ੂਆਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਮਿਲੀ ਹੈ।
Trending Photos
Fatehgarh Sahib Fire: ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਪਿੰਡ ਅਨਾਇਤਪੁਰਾ ਵਿਖੇ ਖੇਤਾਂ 'ਚ ਕਣਕ ਦੇ ਨਾੜ ਨੂੰ ਅੱਗ ਲੱਗੀ ਹੈ। ਅੱਗ ਦੀਆਂ ਲਪਟਾਂ ਨੇ ਕਰਮ ਸਿੰਘ ਦੇ ਪਸ਼ੂਆਂ ਵਾਲੇ ਬਾੜੇ ਨੂੰ ਆਪਣੀ ਲਪੇਟ 'ਚ ਲੈ ਲਿਆ ਜਿਸ ਕਾਰਨ ਇੱਕ ਗਾਂ ਅਤੇ ਇੱਕ ਬੱਕਰੀ ਦੀ ਮੌਤ ਹੋ ਗਈ ਅਤੇ ਸੱਤ ਪਸ਼ੂਆਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਮਿਲੀ ਹੈ। ਇਸਦੀ ਸੂਚਨਾ ਮਿਲਣ ਉੱਤੇ ਵੈਟਰਨਰੀ ਡਾਕਟਰ ਵੱਲੋਂ ਝੁਲਸੇ ਪਸ਼ੂਆਂ ਦਾ ਇਲਾਜ ਕਰਨ ਲਈ ਪਹੁੰਚੇ ਤੇ ਉਥੇ ਹੀ ਪੁਲਿਸ ਵੀ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਲੱਗਾ ਰਹੀ ਹੈ।
ਇਸ ਮੌਕੇ ਗੱਲਬਾਤ ਕਰਦੇ ਹੋਏ ਕਰਮ ਸਿੰਘ ਨੇ ਕਿਹਾ ਕਿ ਖੇਤਾਂ ਦੇ ਵਿੱਚ ਨਾੜ ਨੂੰ ਅੱਗ ਲੱਗੀ ਹੋਈ ਸੀ ਜੋ ਕਿ ਉਹਨਾਂ ਦੇ ਪਸ਼ੂ ਵਾਲੇ ਬਾੜੇ ਦੇ ਵਿੱਚ ਵੜ ਗਈ। ਜਿਸ ਕਾਰਨ ਉਹਨਾਂ ਦੇ ਪਸ਼ੂਆਂ ਦੀ ਮੌਤ ਹੋਈ ਹੈ ਜਦੋਂ ਕਿ ਸੱਤ ਪਸ਼ੂ ਜ਼ਖ਼ਮੀ ਹੋ ਗਏ ਹਨ। ਉੱਥੇ ਉਹਨਾਂ ਨੇ ਕਿਹਾ ਕਿ ਅੱਗ ਲੱਗਣ ਦੇ ਕਾਰਨਾਂ ਦਾ ਫਿਲਹਾਲ ਉਹਨਾਂ ਨੂੰ ਕੁਝ ਨਹੀਂ ਪਤਾ ਜੇਕਰ ਕਿਸੇ ਵੱਲੋਂ ਨਾੜ ਨੂੰ ਅੱਗ ਲਗਾਈ ਗਈ ਹੈ ਤਾਂ ਉਸ ਦੇ ਖਿਲਾਫ਼ ਕਾਰਵਾਈ ਜਰੂਰ ਹੋਣੀ ਚਾਹੀਦੀ ਹੈ। ਉੱਥੇ ਹੀ ਉਹਨਾਂ ਨੇ ਪ੍ਰਸ਼ਾਸਨ ਤੋਂ ਮੁਆਵਜੇ ਦੀ ਮੰਗ ਕੀਤੀ।
ਇਹ ਵੀ ਪੜ੍ਹੋ: Khanna News: ਪੰਜਾਬ ਦੇ ਇੱਕ ਇਲਾਕੇ ਦੇ ਲੋਕਾਂ ਨੇ ਲੋਕ ਸਭਾ ਚੋਣਾਂ ਦਾ ਕੀਤਾ ਬਾਈਕਾਟ, ਆਗੂਆਂ ਨੂੰ ਨਹੀਂ ਮੰਗਣ ਦੇਣਗੇ ਵੋਟਾਂ
ਉਥੇ ਹੀ ਪਸ਼ੂਆਂ ਦਾ ਇਲਾਜ ਕਰ ਰਹੇ ਵੈਟਰਨਰੀ ਅਫਸਰ ਡਾ. ਪ੍ਰਦੀਪ ਸਿੰਘ ਨੇ ਦੱਸਿਆ ਕਿ ਉਹ ਘਟਨਾ ਸਥਾਨ 'ਤੇ ਪਹੁੰਚੇ ਤਾਂ ਇੱਕ ਸੂਣ ਵਾਲੀ ਗਾਂ ਅਤੇ ਇੱਕ ਬੱਕਰੀ ਦੀ ਮੌਤ ਹੋ ਚੁੱਕੀ ਸੀ ਜਦੋਂ ਕਿ ਤਿੰਨ ਬੱਕਰੀਆਂ, ਤਿੰਨ ਮੱਝਾਂ ਅਤੇ ਇੱਕ ਗਾਂ ਜ਼ਖਮੀ ਹਾਲਤ ''ਚ ਸਨ ਜਿਨਾਂ ਨੂੰ ਤੁਰੰਤ ਮੁੱਢਲੀ ਸਹਾਇਤਾ ਦੇ ਕੇ ਇਲਾਜ਼ ਸ਼ੁਰੂ ਕੀਤਾ ਗਿਆ।
ਥਾਣਾ ਫ਼ਤਹਿਗੜ੍ਹ ਸਾਹਿਬ ਦੇ ਸਬ-ਇੰਸਪੈਕਟਰ ਸਪਿੰਦਰ ਸਿੰਘ ਨੇ ਕਿਹਾ ਇਸ ਗੱਲ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਅੱਗ ਕੁਦਰਤੀ ਲੱਗੀ ਹੈ ਜਾਂ ਕਿਸੇ ਵੱਲੋਂ ਜਾਣਬੁੱਝ ਕੇ ਲਗਾਈ ਗਈ ਹੈ।
ਇਹ ਵੀ ਪੜ੍ਹੋ: Fazilka News: ਕਬੂਤਰ ਦਾ ਸ਼ਿਕਾਰ ਕਰਨਾ ਪਿਆ ਮਹਿੰਗਾ! ਪਾਵਰ ਹਾਊਸ 'ਚ ਦਾਖਲ ਹੋਏ ਦੋ ਨੌਜਵਾਨ ਕਰੰਟ ਲੱਗਣ ਨਾਲ ਝੁਲਸੇ