Patiala News: ਪ੍ਰਨੀਤ ਕੌਰ ਦੇ ਵਿਰੋਧ ਦੌਰਾਨ ਕਿਸਾਨ ਦੀ ਮੌਤ ਦਾ ਮਾਮਲਾ; ਭਾਜਪਾ ਆਗੂ ਹਰਪਾਲਪੁਰ ਖ਼ਿਲਾਫ਼ ਕੇਸ ਦਰਜ
Patiala News: ਬੀਤੇ ਦਿਨ ਪਟਿਆਲਾ ਦੇ ਸੇਹਰਾ ਪਿੰਡ ਵਿੱਚ ਕਿਸਾਨ ਆਗੂ ਦੀ ਮੌਤ ਦੇ ਮਾਮਲੇ ਵਿੱਚ ਭਾਜਪਾ ਆਗੂ ਖਿਲਾਫ ਕੇਸ ਦਰਜ ਕਰ ਲਿਆ ਗਿਆ ਹੈ।
Patiala News: ਬੀਤੇ ਦਿਨ ਪਟਿਆਲਾ ਦੇ ਸੇਹਰਾ ਪਿੰਡ ਵਿੱਚ ਕਿਸਾਨ ਆਗੂ ਸੁਰਿੰਦਰਪਾਲ ਸਿੰਘ ਆਕੜੀ ਦੀ ਮੌਤ ਦੇ ਮਾਮਲੇ ਵਿੱਚ ਭਾਜਪਾ ਆਗੂ ਹਰਵਿੰਦਰ ਸਿੰਘ ਹਰਪਾਲਪੁਰ ਦੇ ਖਿਲਾਫ ਕੇਸ ਦਰਜ ਕਰ ਲਿਆ ਗਿਆ ਹੈ। ਥਾਣਾ ਖੇੜੀ ਗੰਡਿਆਂ ਵਿਖੇ ਇਹ ਕੇਸ ਦਰਜ ਕੀਤਾ ਗਿਆ।
ਉਧਰ ਹਰਵਿੰਦਰ ਸਿੰਘ ਹਰਪਾਲਪੁਰ ਨੇ ਇਸ ਕੇਸ ਨੂੰ ਮੁੱਢੋਂ ਹੀ ਝੂਠਾ ਕਰਾਰ ਦਿੰਦਿਆਂ ਕਿਹਾ ਕਿ ਨਾ ਹੀ ਸੁਰਿੰਦਰਪਾਲ ਆਕੜੀ ਉਹਦੇ ਨੇੜੇ ਲੱਗਿਆ ਤੇ ਨਾ ਹੀ ਉਹ ਨੇ ਧੱਕਾ ਮਾਰਿਆ। ਬਲਕਿ ਵੀਡੀਓ ਵਿੱਚ ਸਾਫ ਨਜ਼ਰ ਆ ਰਿਹਾ ਹੈ ਕਿ ਜਾਂ ਤਾਂ ਉਹਨੂੰ ਦਿਲ ਦਾ ਦੌਰਾ ਪਿਆ ਜਾਂ ਫੇਰ ਮਿਰਗੀ ਦਾ ਦੌਰਾ ਪਿਆ, ਜੋ ਉਸ ਦੀ ਮੌਤ ਦਾ ਕਾਰਨ ਬਣਿਆ। ਯਾਦ ਰਹੇ ਕਿ ਇਹ ਘਟਨਾ ਉਦੋਂ ਵਾਪਰੀ ਜਦੋਂ ਕਿਸਾਨ ਸਿਹਰਾ ਪਿੰਡ ਵਿੱਚ ਪ੍ਰਚਾਰ ਕਰਨ ਆਏ ਭਾਜਪਾ ਉਮੀਦਵਾਰ ਪ੍ਰਨੀਤ ਕੌਰ ਖਿਲਾਫ ਪ੍ਰਦਰਸ਼ਨ ਕਰ ਰਹੇ ਸਨ।
ਰਾਜਪੁਰਾ ਦੇ ਨਜ਼ੀਦੀਕੀ ਥਾਣਾ ਖੇੜੀ ਗੰਡਿਆ ਪੁਲਿਸ ਰੇਸ਼ਮ ਸਿੰਘ ਵਾਸੀ ਪਿੰਡ ਆਕੜੀ ਨੇ ਬਿਆਨ ਦਰਜ ਕਰਵਾਏ ਕਿ ਬੀਤੇ ਦਿਨੀਂ ਪਿੰਡ ਸਿਹਰਾ ਦੇ ਬੱਸ ਅੱਡੇ ਨੇੜੇ ਭਾਜਪਾ ਉਮੀਦਵਾਰ ਪਰਨੀਤ ਕੌਰ ਵੱਲੋਂ ਰੱਖੀ ਗਈ ਮੀਟਿੰਗ ਦੌਰਾਨ ਚੋਣ ਰੈਲੀ ਕਰਨੀ ਸੀ। ਇਸ ਦੌਰਾਨ ਨੇੜਲੇ ਪਿੰਡਾਂ ਦੇ ਕਿਸਾਨ ਆਗੂ ਭਾਜਪਾ ਉਮੀਦਵਾਰ ਪਰਨੀਤ ਕੌਰ ਨੂੰ ਸਵਾਲਾਂ ਦੇ ਜਵਾਬ ਪੁੱਛਣ ਲਈ ਇਕੱਠੇ ਹੋਏ ਸਨ।
ਇਸ ਮੌਕੇ ਜਦੋਂ ਕਿਸਾਨ ਭਾਜਪਾ ਉਮੀਦਵਾਰ ਦੇ ਗੱਡੀ ਨੇੜੇ ਪਹੁੰਚੇ ਤਾਂ ਮੌਕੇ 'ਤੇ ਹਰਵਿੰਦਰ ਸਿੰਘ ਵਾਸੀ ਹਰਪਾਲਪੁਰ ਅਤੇ ਹੋਰਨਾਂ ਅਣਪਛਾਤੇ ਵਿਅਕਤੀਆਂ ਨੇ ਕਿਸਾਨਾਂ ਦੇ ਨਾਲ ਧੱਕਾਮੁੱਕੀ ਕੀਤੀ ਜਿਸ ਵਿੱਚ ਚਾਚਾ ਸੁਰਿੰਦਰ ਪਾਲ ਸਿੰਘ ਵਾਸੀ ਪਿੰਡ ਆਕੜੀ ਧਰਤੀ 'ਤੇ ਡਿੱਗ ਗਿਆ ਜਿਸ ਕਾਰਨ ਉਸ ਦਾ ਸਿਰ ਸੜਕ 'ਤੇ ਵੱਜਾ।
ਇਹ ਵੀ ਪੜ੍ਹੋ : Chandigarh Heart Attack: ਦਿਨੋ- ਦਿਨ ਵੱਧ ਰਿਹਾ ਮੋਟਾਪਾ! ਮਹਿਲਾ ਦੀ ਬਿਮਾਰੀਆਂ ਦਾ ਮੁੱਖ ਕਾਰਨ
ਇਸ ਦੌਰਾਨ ਜ਼ਖ਼ਮੀ ਸੁਰਿੰਦਰ ਪਾਲ ਸਿੰਘ ਨੂੰ ਜਦੋਂ ਇਲਾਜ ਲਈ ਸਿਵਲ ਹਸਪਤਾਲ ਰਾਜਪੁਰਾ ਲਿਆਂਦਾ ਗਿਆ ਤਾਂ ਉੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਇਸ ਤੋਂ ਬਾਅਦ ਥਾਣਾ ਖੇੜੀ ਗੰਡਿਆ ਪੁਲਿਸ ਨੇ ਰੇਸ਼ਮ ਸਿੰਘ ਦੇ ਬਿਆਨਾਂ ਦੇ ਆਧਾਰ 'ਤੇ ਭਾਜਪਾ ਆਗੂ ਹਰਵਿੰਦਰ ਸਿੰਘ ਹਰਪਾਲਪੁਰ ਸਮੇਤ ਹੋਰਨਾਂ ਅਣਪਛਾਤੇ ਵਿਅਕਤੀਆਂ ਖਿਲਾਫ਼ ਧਾਰਾ 304 ਆਈਪੀਸੀ ਤਹਿਤ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ : Farmer Leader Murder: ਹੁਸ਼ਿਆਰਪੁਰ 'ਚ ਕਿਸਾਨ ਆਗੂ ਦਾ ਕਤਲ; ਖੇਤਾਂ 'ਚ ਫ਼ਸਲ ਨੂੰ ਲਗਾਉਣ ਗਿਆ ਸੀ ਪਾਣੀ