Chaitra Navratri 2024/ਭਰਤ ਸ਼ਰਮਾ: ਅੱਜ ਚੈਤਰ ਨਵਰਾਤਰੀ ਦਾ ਦੂਜਾ ਦਿਨ ਹੈ। ਨਵਰਾਤਰੀ ਦੇ ਦੂਜੇ ਦਿਨ ਮਾਂ ਦੇ ਬ੍ਰਹਮਚਾਰਿਣੀ ਰੂਪ ਦੀ ਪੂਜਾ ਕੀਤੀ ਜਾਂਦੀ ਹੈ। ਉਸ ਨੂੰ ਗਿਆਨ, ਤਪੱਸਿਆ ਅਤੇ ਤਿਆਗ ਦੀ ਦੇਵੀ ਮੰਨਿਆ ਜਾਂਦਾ ਹੈ।


COMMERCIAL BREAK
SCROLL TO CONTINUE READING

ਇਸ ਦੌਰਾਨ ਅੱਜ ਅੰਮ੍ਰਿਤਸਰ ਦੇ ਪ੍ਰਾਚੀਨ ਸੀਤਲਾ ਮਾਤਾ ਮੰਦਿਰ ਦੇ ਵਿੱਚ ਵੀ ਭਗਤਾਂ ਦੇ ਵਿੱਚ ਕਾਫੀ ਉਤਸ਼ਾਹ ਵੇਖਣ ਨੂੰ ਮਿਲਿਆ। ਵੱਡੀ ਤਾਦਾਦ 'ਤੇ ਸ਼ਰਧਾਲੂ ਇਸ ਮੰਦਰ ਦੇ ਵਿੱਚ ਪਹੁੰਚ ਰਹੇ ਨੇ ਤੇ ਮਾਤਾ ਜੀ ਦਾ ਆਸ਼ੀਰਵਾਦ ਲੈ ਰਹੇ ਨੇ, ਸੀਤਲਾ ਮਾਤਾ ਮੰਦਰ 700 ਸਾਲ ਪੁਰਾਣਾ ਹੈ, ਇਸ ਮੰਦਰ ਦੇ ਵਿੱਚ ਮਾਤਾ ਸੀਤਾ ਜੀ ਵੀ ਆਉਂਦੇ ਸੀ।


ਮੰਦਰ ਦੇ ਪੁਜਾਰੀ ਦੇ ਨਾਲ ਵੀ ਗੱਲਬਾਤ 
ਮੰਦਰ ਦੇ ਪੁਜਾਰੀ ਦੇ ਨਾਲ ਵੀ ਗੱਲਬਾਤ ਕੀਤੀ ਤਾਂ ਉਹਨਾਂ ਨੇ ਦੱਸਿਆ ਕਿ ਅੱਜ ਮਾਤਾ ਬ੍ਰਹਮਾਚਾਰਨੀ ਜੀ ਦੀ ਪੂਜਾ ਅਰਾਧਨਾ ਕੀਤੀ ਜਾਂਦੀ ਹੈ। ਪੰਡਿਤ ਜੀ ਨੇ ਦੱਸਿਆ ਕਿ ਅੱਜ ਦੇ ਦਿਨ ਭਗਤ ਕਿਸ ਤਰ੍ਹਾਂ ਮਾਤਾ ਜੀ ਦੀ ਪੂਜਾ ਅਰਾਧਨਾ ਕਰਨ, ਇਹਨਾਂ ਨਰਾਤਿਆਂ 'ਤੇ ਜੋ ਵੀ ਮਨੋਕਾਮਨਾ ਮੰਗਦੇ ਨੇ ਉਹਨਾਂ ਦੀ ਹਰ ਇੱਕ ਮਨੋਕਾਮਨਾ ਮਾਤਾ ਜੀ ਪੂਰੀ ਕਰਦੇ ਹਨ। ਮੰਦਰ ਪ੍ਰਸ਼ਾਸਨ ਦੇ ਵੱਲੋਂ ਵੀ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ ਅਤੇ ਸੁਰੱਖਿਆ ਦੇ ਵੀ ਪੁਖ਼ਤਾ ਇੰਤਜ਼ਾਮ ਨੇ, ਸਫਾਈ ਦਾ ਵੀ ਵਿਸ਼ੇਸ਼ ਧਿਆਨ ਰੱਖਿਆ ਗਿਆ।


ਇਹ ਵੀ ਪੜ੍ਹੋ:  Chaitra Navratri 2024: ਚੈਤਰ ਨਵਰਾਤਰੀ ਦੇ ਦੂਜੇ ਦਿਨ ਮਾਂ ਬ੍ਰਹਮਚਾਰਿਨੀ ਦੀ ਪੂਜਾ, ਜਾਣੋ ਸ਼ੁਭ ਸਮਾਂ ਅਤੇ ਪੂਜਾ ਦਾ ਤਰੀਕਾ

ਭਾਰੀ ਤਦਾਦ ਵਿੱਚ ਸ਼ਰਧਾਲੂ ਪਹੁੰਚੇ 
ਸੀਤਲਾ ਮਾਤਾ ਮੰਦਿਰ ਦੇ ਵਿੱਚ ਭਾਰੀ ਤਦਾਦ ਤੇ ਸ਼ਰਧਾਲੂ ਵੀ ਪਹੁੰਚੇ ਹਨ। ਸ਼ਰਧਾਲੂਆਂ ਤੇ ਵੀ ਕਾਫੀ ਆਸਥਾ ਵੇਖਣ ਨੂੰ ਮਿਲੀ, ਅਸੀਂ ਸ਼ਰਧਾਲੂਆਂ ਨਾਲ ਵੀ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਸੀ ਕਿ ਉਹ ਪਿਛਲੇ ਕਾਫੀ ਲੰਬੇ ਸਮੇਂ ਤੋਂ ਇਸ ਮੰਦਰ ਵਿੱਚ ਆਉਂਦੇ ਨੇ ਤੇ ਮਾਤਾ ਜੀ ਦਾ ਆਸ਼ੀਰਵਾਦ ਲੈਂਦੇ ਹਨ। ਉਹਨਾਂ ਨੇ ਕਿਹਾ ਕਿ ਉਹ ਵਰਤ ਵੀ ਰੱਖਦੇ ਹਨ। ਸ਼ਰਧਾਲੂਆਂ ਨੇ ਕਿਹਾ ਕਿ ਜੋ ਵੀ ਉਹ ਮਨੋਕਾਮਨਾ ਸੱਚੇ ਮਨ ਤੋਂ ਮੰਗਦੇ ਨੇ ਉਹਨਾਂ ਦੀ ਹਰ ਇੱਕ ਮਨੋਕਾਮਨਾ ਮਾਤਾ ਜੀ ਪੂਰੀ ਕਰਦੇ ਹਨ।


ਇਹ ਵੀ ਪੜ੍ਹੋ:  Farmers Protest: ਭਾਰਤੀ ਕਿਸਾਨ ਯੂਨੀਅਨ ਪੰਜਾਬ ਤੋਂ ਸੈਂਕੜੇ ਕਿਸਾਨਾਂ ਨੇ ਦਿੱਤੇ ਅਸਤੀਫੇ! ਲਾਇਆ ਇਹ ਵੱਡਾ ਦੋਸ਼