Farmers Protest/ ਭਾਰਤੀ ਕਿਸਾਨ ਯੂਨੀਅਨ ਪੰਜਾਬ ਤੋਂ ਸੈਂਕੜੇ ਕਿਸਾਨਾਂ ਨੇ ਅਸਤੀਫੇ ਦਿੱਤੇ ਹਨ।
Trending Photos
Farmers Protest/ ਨਵਦੀਪ ਸਿੰਘ: ਭਾਰਤੀ ਕਿਸਾਨ ਯੂਨੀਅਨ ਪੰਜਾਬ ਤੋਂ ਸੈਂਕੜੇ ਕਿਸਾਨਾਂ ਨੇ ਅਸਤੀਫੇ ਦਿੱਤੇ ਹਨ। ਆਗੂਆਂ ਦਾ ਦੋਸ਼ ਹੈ ਕਿ ਸੂਬਾ ਪ੍ਰਧਾਨ ਬੀਜੇਪੀ ਦਾ ਨਹੀਂ ਸੀ ਕਰਨ ਦੇਂਦੇ ਵਿਰੋਧ, ਵਰਕਰ ਨਰਾਜ ਹੋ ਕੇ ਅਸਤੀਫੇ ਦੇ ਰਹੇ ਹਨ। ਪ੍ਰੈਸ ਨੋਟ ਜ਼ਰੀਏ ਕਿਸਾਨ ਆਗੂ ਸੁੱਖ ਗਿੱਲ ਨੇ ਦੋਸ਼ ਲਾਇਆ ਕਿ ਯੂਨੀਅਨ ਦੇ ਸੂਬਾ ਪ੍ਰਧਾਨ ਫੁਰਮਾਨ ਸਿੰਘ ਸੰਧੂ ਵੱਲੋਂ ਸਾਨੂੰ ਹਰ ਵਾਰ ਬੀਜੇਪੀ ਦਾ ਵਿਰੋਧ ਕਰਨ ਤੋਂ ਰੋਕਿਆ ਜਾਂਦਾ ਸੀ,ਕਿਉਂਕਿ ਉਹਨਾਂ ਦੇ ਸਿੱਧੇ ਸਬੰਧ ਬੀਜੇਪੀ ਨਾਲ ਹਨ। ਉਹਨਾਂ ਦਾ ਭਰਾ ਪਿਛਲੇ ਸਮੇਂ ਦੌਰਾਨ ਬੀਜੇਪੀ ਵੱਲੋਂ ਰਾਜ ਸਭਾ ਮੈਂਬਰ ਚੁਣੇ ਗਏ ਹਨ ।
ਜਾਣਕਾਰੀ ਦੇਦਿਆਂ ਕਿਸਾਨ ਆਗੂ ਸੁੱਖ ਗਿੱਲ ਮੋਗਾ ਨੇ ਕਿਹਾ ਕੇ ਦਿੱਲੀ ਦੇ ਬਾਰਡਰਾਂ ਤੇ ਸੰਘਰਸ਼ ਦੌਰਾਨ ਸਾਡੇ 70-70 ਸਾਲ ਦੇ ਬਜੁਰਗਾਂ ਨੂੰ ਰੋਲਣ ਵਾਲੀ ਬੀਜੇਪੀ ਸਾਰਕਾਰ ਦਾ ਉਦੋਂ ਤੋਂ ਲੈਕੇ ਕਿਸਾਨ ਵਿਰੋਧ ਕਰ ਰਹੇ ਹਨ ਕਿਉਂਕਿ ਇਹ ਦਿੱਲੀ ਦੇ ਬਾਰਡਰਾਂ ਤੇ 750 ਤੋਂ ਵੱਧ ਕਿਸਾਨਾਂ ਦੀ ਜਾਨ ਲੈਣ ਵਾਲੀ ਬੀਜੇਪੀ ਪਾਰਟੀ ਹੈ ਅਤੇ ਲਖੀਮਪੁਰ ਖੀਰੀ ਵਿੱਚ ਬੀਜੇਪੀ ਦੇ ਅਜੇ ਮਿਸ਼ਰਾ ਟੈਣੀ ਨੇ ਸਾਡੇ ਕਿਸਾਨਾਂ ਅਤੇ ਇੱਕ ਪੱਤਰਕਾਰ ਦੀ ਹੱਤਿਆ ਕੀਤੀ ਸੀ,ਓਦੋਂ ਤੋਂ ਲੈਕੇ ਕਿਸਾਨਾਂ ਵਿੱਚ ਬੀਜੇਪੀ ਦੇ ਵਿਰੁੱਧ ਰੋਸ ਪਾਇਆ ਜਾ ਰਿਹਾ ਹੈ।
ਇਹ ਵੀ ਪੜ੍ਹੋ: CM Mann residence: ਗੇਟ 'ਤੇ ਸਵਾਗਤ ਕਰਨ ਪਹੁੰਚੇ CM ਮਾਨ ਤਾਂ ਸੰਜੇ ਸਿੰਘ ਨੇ ਜੱਫੀ ਪਾ ਕੇ ਚੁੱਕ ਲਿਆ ਗੋਦੀ
ਸੈਕੜੇ ਕਿਸਾਨਾਂ ਨੇ ਦਿੱਤੇ ਅਸਤੀਫੇ
ਉਹਨਾਂ ਕਿਹਾ ਕਿ ਪਿਛਲੇ ਲੰਮੇ ਸਮੇਂ ਤੋਂ ਲੈਕੇ ਅਸੀ ਸਾਰੇ ਨਿਰਸਵਾਰਥ ਕਿਸਾਨੀ ਦੀ ਸੇਵਾ ਅਤੇ ਸੰਯੁਕਤ ਕਿਸਾਨ ਮੋਰਚੇ ਦੇ ਦਿਸ਼ਾ ਨਿਰਦੇਸ਼ਾਂ ਤੇ ਕੰਮ ਕਰ ਰਹੇ ਸੀ ਪਰ ਸਾਡੇ ਸੂਬਾ ਪ੍ਰਧਾਨ ਸ੍ਰ: ਫੁਰਮਾਨ ਸਿੰਘ ਸੰਧੂ ਵੱਲੋਂ ਸਾਨੂੰ ਹਰ ਵਾਰ ਬੀਜੇਪੀ ਦਾ ਵਿਰੋਧ ਕਰਨ ਤੋਂ ਰੋਕਿਆ ਜਾਂਦਾ ਸੀ,ਕਿਉਂਕਿ ਉਹਨਾਂ ਦੇ ਸਿੱਧੇ ਸਬੰਧ ਬੀਜੇਪੀ ਨਾਲ ਹਨ,ਉਹਨਾਂ ਦਾ ਭਰਾ ਪਿਛਲੇ ਸਮੇਂ ਦੌਰਾਨ ਬੀਜੇਪੀ ਵੱਲੋਂ ਰਾਜ ਸਭਾ ਮੈਂਬਰ ਚੁਣੇ ਗਏ ਹਨ,ਮੈਂ ਤੇ ਮੇਰੇ ਸਾਥੀਆਂ ਕੇਵਲ ਸਿੰਘ ਖਹਿਰਾ ਜਿਲ੍ਹਾ ਪ੍ਰਧਾਨ ਜਲੰਧਰ,ਪਰਮਜੀਤ ਸਿੰਘ ਗਦਾਈਕੇ ਜਿਲ੍ਹਾ ਪ੍ਰਧਾਨ ਤਰਨਤਾਰਨ,ਸੁਖਦੇਵ ਸਿੰਘ ਕਬੀਰਪੁਰ ਜਿਲ੍ਹਾ ਪ੍ਰਧਾਨ ਕਪੂਰਥਲਾ,ਅਮਰੀਕ ਸਿੰਘ ਸੈਕਟਰੀ ਕੋਰ ਕਮੇਟੀ ਮੈਂਬਰ ਪੰਜਾਬ,ਫਤਿਹ ਸਿੰਘ ਭਿੰਡਰ ਮੀਤ ਪ੍ਰਧਾਨ ਪੰਜਾਬ,ਜਸਵੰਤ ਸਿੰਘ ਲੋਹਗੜ੍ਹ ਮੀਤ ਪ੍ਰਧਾਨ ਜਿਲ੍ਹਾ ਜਲੰਧਰ,ਜਸਬੀਰ ਸਿੰਘ ਭਦਮਾਂ ਤਹਿਸੀਲ ਪ੍ਰਧਾਨ ਸ਼ਾਹਕੋਟ,ਮਨਦੀਪ ਸਿੰਘ ਮੰਨਾਂ ਬਲਾਕ ਪ੍ਰਧਾਨ ਧਰਮਕੋਟ 21 ਸਾਥੀਆਂ ਸਮੇਤ,ਨਿਰਮਲ ਸਿੰਘ ਇਕਾਈ ਪ੍ਰਧਾਨ ਬੱਡੂਵਾਲ,ਦਵਿੰਦਰ ਸਿੰਘ ਕੋਟ ਈਸੇ ਖਾਂ ਸ਼ਹਿਰੀ ਪ੍ਰਧਾਨ,ਹਰਦੀਪ ਸਿੰਘ ਇਕਾਈ ਪ੍ਰਧਾਨ ਕੋਟ ਈਸੇ ਖਾਂ,ਭੁਪਿੰਦਰ ਸਿੰਘ ਕੋਟ ਈਸੇ ਖਾਂ ਇਕਾਈ ਪ੍ਰਧਾਨ,ਸਾਬ ਸਿੰਘ ਦਾਨੇਵਾਲਾ ਬਲਾਕ ਪ੍ਰਧਾਨ ਫਤਿਹਗੜ੍ਹ ਪੰਜਤੂਰ,ਬੋਹੜ ਸਿੰਘ ਦਾਨੇਵਾਲਾ ਇਕਾਈ ਪ੍ਰਧਾਨ,ਰਣਜੀਤ ਸਿੰਘ ਚੱਕ ਤਾਰੇਵਾਲਾ ਇਕਾਈ ਪ੍ਰਧਾਨ 11 ਸਾਥੀਆਂ ਸਮੇਤ ਅੱਜ ਭਾਰਤੀ ਕਿਸਾਨ ਯੂਨੀਅਨ ਪੰਜਾਬ ਦੇ ਸਾਰੇ ਅਹੁੱਦਿਆਂ ਤੋਂ ਸੈਕੜੇ ਕਿਸਾਨਾਂ ਸਮੇਤ ਅਸਤੀਫੇ ਦਿੱਤੇ ਹਨ।
ਆਉਣ ਵਾਲੇ ਦਿਨਾਂ ਵਿੱਚ ਹੋਰ ਕਈ ਵੱਡੇ ਕਿਸਾਨ ਆਗੂ ਆਪਣੇ ਵਰਕਰਾਂ ਸਮੇਤ ਜਥੇਬੰਦੀ ਤੋਂ ਅਸਤੀਫੇ ਦੇਣਗੇ। ਕੇਵਲ ਸਿੰਘ ਖਹਿਰਾ ਜਿਲ੍ਹਾ ਪ੍ਰਧਾਨ ਜਲੰਧਰ,ਫਤਿਹ ਸਿੰਘ ਭਿੰਡਰ ਮੀਤ ਪ੍ਰਧਾਨ ਪੰਜਾਬ,ਪਰਮਜੀਤ ਸਿੰਘ ਗਦਾਈਕੇ ਜਿਲ੍ਹਾ ਪ੍ਰਧਾਨ ਜਲੰਧਰ,ਅਮਰੀਕ ਸਿੰਘ ਸੈਕਟਰੀ,ਸੁਖਦੇਵ ਸਿੰਘ ਜਿਲ੍ਹਾ ਪ੍ਰਧਾਨ ਨੇ ਜਾਣਕਾਰੀ ਦੇਦਿਆਂ ਕਿਹਾ ਕਿ ਅੱਜ ਅਸੀੰ ਸੁੱਖ ਗਿੱਲ ਮੋਗਾ ਦੀ ਇਮਾਨਦਾਰੀ ਅਤੇ ਦਿਨ ਰਾਤ ਦੀ ਕਿਸਾਨਾਂ ਪ੍ਰਤੀ ਮਿਹਨਤ ਨੂੰ ਵੇਖਦਿਆਂ ਹੋਇਆ ਸੁੱਖ ਗਿੱਲ ਮੋਗਾ ਨੂੰ ਭਾਰਤੀ ਕਿਸਾਨ ਯੂਨੀਅਨ ਤੋਤੇਵਾਲ ਦਾ ਗਠਨ ਕਰਕੇ ਸੂਬਾ ਪ੍ਰਧਾਨ ਥਾਪ ਰਹੇ ਹਾਂ,ਅਤੇ ਰਸਮੀ ਐਲਾਨ 20 ਅਪ੍ਰੈਲ 2024 ਨੂੰ ਭੋਗ ਸ਼੍ਰੀ ਅਖੰਡ ਪਾਠ ਉਪਰੰਤ ਪੰਜਾਬ ਦੇ ਆਗੂਆਂ ਦੀ ਹਾਜਰੀ ਵਿੱਚ ਪ੍ਰਮਾਤਮਾਂ ਦਾ ਓਟ ਆਸਰਾ ਲੈਕੇ ਕੀਤਾ ਜਾਵੇਗਾ।