Chandigarh District Court Bomb hoax news: ਚੰਡੀਗੜ੍ਹ ਤੋਂ ਇਸ ਸਮੇਂ ਦੀ ਇੱਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ਕਿ ਜ਼ਿਲ੍ਹਾ ਅਦਾਲਤ ਵਿੱਚ ਬੰਬ ਹੋਣ ਦੀ ਆਸ਼ੰਕਾ ਦੱਸੀ ਜਾ ਰਹੀ ਹੈ। ਦੱਸਣਯੋਗ ਹੈ ਕਿ ਇਸ ਦੌਰਾਨ ਸੁਰੱਖਿਆ ਬਲ ਵੱਲੋਂ ਕੋਰਟ ਖਾਲੀ ਕਰਵਾਇਆ ਗਿਆ ਹੈ।  


COMMERCIAL BREAK
SCROLL TO CONTINUE READING

ਇਸ ਦੌਰਾਨ ਵੱਡੀ ਗਿਣਤੀ ’ਚ ਪੁਲਿਸ ਬਲ ਤੈਨਾਤ ਕੀਤੀਆਂ ਗਈਆਂ ਹਨ। ਦੱਸਿਆ ਜਾ ਰਿਹਾ ਹੈ ਕਿ ਚੰਡੀਗੜ੍ਹ ਜ਼ਿਲ੍ਹਾ ਅਦਾਲਤ 'ਚੋਂ ਲੋਕਾਂ ਨੂੰ ਬਾਹਰ ਕੱਢਿਆ ਗਿਆ ਅਤੇ ਫਿਲਹਾਲ ਸਰਚ ਆਪਰੇਸ਼ਨ ਚਲਾਇਆ ਜਾ ਰਿਹਾ ਹੈ।


ਦੱਸਣਯੋਗ ਹੈ ਕਿ ਕੁਝ ਲੋਕਾਂ ਦਾ ਮੰਨਣਾ ਹੈ ਕਿ ਇਹ ਮੌਕ ਡਰਿੱਲ ਵੀ ਹੋ ਸਕਦੀ ਹੈ।  


ਦੱਸ ਦਈਏ ਕਿ ਮੰਗਲਵਾਰ ਨੂੰ ਚੰਡੀਗੜ੍ਹ ਦੇ ਸੈਕਟਰ 43 ਸਥਿਤ ਜ਼ਿਲ੍ਹਾ ਕੋਰਟ ਕੰਪਲੈਕਸ ਵਿੱਚ "ਵਿਸਫੋਟਕਾਂ" ਬਾਰੇ ਇੱਕ ਵਿਅਕਤੀ ਵੱਲੋਂ ਅਧਿਕਾਰੀਆਂ ਨੂੰ ਚੇਤਾਵਨੀ ਦਿੱਤੀ ਗਈ ਸੀ , ਇਸ ਤੋਂ ਬਾਅਦ ਇੱਕ ਜਾਂਚ ਸ਼ੁਰੂ ਕਰ ਦਿੱਤੀ ਗਈ।  


ਕਾਲ ਦੇ ਮੱਦੇਨਜ਼ਰ ਜੱਜਾਂ, ਵਕੀਲਾਂ, ਕਲੈਰੀਕਲ ਸਟਾਫ ਅਤੇ ਲੋਕ ਨੂੰ ਘੱਟੋ-ਘੱਟ 30 ਅਦਾਲਤੀ ਕਮਰੇ ਛੱਡਣ ਲਈ ਕਿਹਾ ਗਿਆ ਸੀ। ਇਸ ਦੌਰਾਨ ਸੀਨੀਅਰ ਪੁਲਿਸ ਅਧਿਕਾਰੀਆਂ ਦੀ ਮੌਜੂਦਗੀ 'ਚ ਤਲਾਸ਼ੀ ਮੁਹਿੰਮ ਜਾਰੀ ਹੈ।


ਸੂਤਰਾਂ ਦੇ ਮੁਤਾਬਕ ਇੱਕ ਅਣਪਛਾਤੇ ਵਿਅਕਤੀ ਵੱਲੋਂ ਹਰਿਆਣਾ ਪੁਲਿਸ ਕੰਟਰੋਲ ਰੂਮ 'ਤੇ ਕਾਲ ਕੀਤੀ ਗਈ, ਜਿੱਥੋਂ ਸਵੇਰੇ ਕਰੀਬ 10.30 ਵਜੇ ਚੰਡੀਗੜ੍ਹ ਸਥਿਤ ਪੁਲਿਸ ਕੰਟਰੋਲ ਰੂਮ ਨੂੰ ਸੂਚਨਾ ਦਿੱਤੀ ਗਈ। 


ਇਹ ਵੀ ਪੜ੍ਹੋ: Zomato 'ਚ ਵੱਡਾ ਘੁਟਾਲਾ! ਡਿਲੀਵਰੀ ਬੁਆਏ ਨੇ 800 ਰੁਪਏ ਦੇ ਆਰਡਰ 'ਤੇ ਕਿਹਾ - ਸਿਰਫ਼ 200 ਦੇ ਦਿਓ; ਜਾਣੋ ਕਿਉਂ


ਜਾਣਕਰੀ ਮਿਲਦੇ ਹੀ ਤੁਰੰਤ ਪ੍ਰਭਾਵ ਦੇ ਨਾਲ ਜਾਂਚ ਸ਼ੁਰੂ ਕੀਤੀ ਗਈ। ਇਸਦੇ ਨਾਲ ਹੀ ਇਲਾਕੇ ਵਿੱਚ ਭਾਰੀ ਪੁਲਿਸ ਬਲ ਤਾਇਨਾਤ ਕੀਤੀ ਗਈ ਬੰਬ ਨਿਰੋਧਕ ਟੀਮ ਅਤੇ ਡਾਗ ਸਕੁਐਡ ਮੌਕੇ 'ਤੇ ਪਹੁੰਚ ਗਏ ਸਨ।


ਇਹ ਵੀ ਪੜ੍ਹੋ: ਰਾਮ ਰਹੀਮ ਨੇ ਤਲਵਾਰ ਨਾਲ ਕੱਟਿਆ ਕੇਕ, ਪੈਰੋਲ 'ਤੇ ਜੇਲ੍ਹ ਤੋਂ ਬਾਹਰ ਆਉਣ ਦਾ ਮਨਾਇਆ ਜਸ਼ਨ


(For more news apart from the Bomb hoax in Chandigarh District Court, stay tuned to Zee PHH)