Zomato 'ਚ ਵੱਡਾ ਘੁਟਾਲਾ! ਡਿਲੀਵਰੀ ਬੁਆਏ ਨੇ 800 ਰੁਪਏ ਦੇ ਆਰਡਰ 'ਤੇ ਕਿਹਾ - ਸਿਰਫ਼ 200 ਦੇ ਦਿਓ; ਜਾਣੋ ਕਿਉਂ
topStories0hindi1540908

Zomato 'ਚ ਵੱਡਾ ਘੁਟਾਲਾ! ਡਿਲੀਵਰੀ ਬੁਆਏ ਨੇ 800 ਰੁਪਏ ਦੇ ਆਰਡਰ 'ਤੇ ਕਿਹਾ - ਸਿਰਫ਼ 200 ਦੇ ਦਿਓ; ਜਾਣੋ ਕਿਉਂ

Zomato delivery boy scam : ਜ਼ੋਮੈਟੋ ਦੇ ਸੀਈਓ ਦੀਪਇੰਦਰ ਗੋਇਲ ਨੇ ਵਿਅਕਤੀ ਦੀ ਪੋਸਟ ਦਾ ਜਵਾਬ ਦਿੰਦੇ ਹੋਏ ਕਿਹਾ, "ਅਸੀਂ ਇਸ ਤੋਂ ਜਾਣੂ ਹਾਂ। ਇਹਨਾਂ ਖਾਮੀਆਂ ਨੂੰ ਦੂਰ ਕਰਨ ਲਈ ਕੰਮ ਕਰ ਰਹੇ ਹਾਂ।

 

Zomato 'ਚ ਵੱਡਾ ਘੁਟਾਲਾ! ਡਿਲੀਵਰੀ ਬੁਆਏ ਨੇ 800 ਰੁਪਏ ਦੇ ਆਰਡਰ 'ਤੇ ਕਿਹਾ - ਸਿਰਫ਼ 200 ਦੇ ਦਿਓ; ਜਾਣੋ ਕਿਉਂ

Zomato delivery Scam: ਦੇਸ਼ ਵਿੱਚ ਬਹੁਤ ਸਾਰੀਆਂ ਅਜਿਹੀਆਂ ਫੂਡ ਕੰਪਨੀਆਂ ਹਨ ਜੋ ਘਰ ਘਰ ਖਾਣਾ ਡਿਲੀਵਰ ਕਰਦੀਆਂ ਹਨ। ਅਕਸਰ ਜੇਕਰ ਤੁਹਾਨੂੰ ਘਰ ਬੈਠੇ ਹੀ ਕੁਝ ਖਾਣ ਦਾ ਮਨ ਹੁੰਦਾ ਹੈ ਤਾਂ ਤੁਸੀਂ ਰਸੋਈ 'ਚ ਜਾਣ ਦੀ ਬਜਾਏ ਆਪਣਾ ਮੋਬਾਈਲ ਚੁੱਕ ਕੇ ਫੂਡ ਐਪ ਤੋਂ ਖਾਣਾ ਆਰਡਰ ਕਰਦੇ ਹੋ। ਦਿਨ ਹੋਵੇ ਜਾਂ ਅੱਧੀ ਰਾਤ, ਜਦੋਂ ਵੀ ਤੁਹਾਨੂੰ ਕੁਝ ਖਾਣ ਦਾ ਮਨ ਹੋਵੇ, ਤੁਸੀਂ ਵੀ ਫੂਡ ਐਪ ਤੋਂ ਖਾਣਾ ਆਰਡਰ ਕਰ ਸਕਦੇ ਹੋ। 

ਇਸ ਵਿਚਾਲੇ ਇੱਕ ਅਜਿਹੀ ਖਾਣੇ ਨਾਲ ਜੁੜੀ ਘਟਨਾ ਸਾਹਮਣੇ ਆਈ ਹੈ ਜਿਸ ਨੇ ਹਰ ਕਿਸੇ ਨੂੰ ਹੈਰਾਨ ਕਰ ਦਿੱਤਾ ਹੈ। ਦੱਸ ਦੇਈਏ ਕਿ ਫੂਡ ਆਰਡਰਿੰਗ ਐਪ 'Zomato' ਨਾਲ ਜੁੜੀ ਧੋਖਾਧੜੀ ਦਾ (Zomato Scam) ਮਾਮਲਾ ਸਾਹਮਣੇ ਆਇਆ ਹੈ। ਇਸ ਦੌਰਾਨ ਖਾਣਾ ਆਰਡਰ ਕਰਨ ਵਾਲੀ ਮਹਿਲਾ ਨੇ ਦਾਅਵਾ ਕੀਤਾ ਹੈ ਕਿ ਜਦੋਂ ਉਨ੍ਹਾਂ ਨੇ ਜ਼ੋਮੈਟੋ ਫੂਡ ਐਪ ਤੋਂ ਖਾਣਾ ਆਰਡਰ ਕੀਤਾ ਤਾਂ ਡਿਲੀਵਰੀ ਬੁਆਏ ਨੇ ਉਨ੍ਹਾਂ ਨੂੰ ਇੱਕ ਅਜਿਹੇ ਆਫਰ ਬਾਰੇ ਦੱਸਿਆ, ਜਿਸ ਨੂੰ ਸੁਣ ਕੇ ਉਹ ਹੈਰਾਨ ਰਹਿ ਗਈ।

ਜਾਣੋ ਪੂਰਾ ਮਾਮਲਾ 
ਇਸ ਬਾਰੇ ਉਸਨੇ ਸੋਸ਼ਲ ਮੀਡੀਆ ਪਲੇਟਫਾਰਮ ਲਿੰਕਡਇਨ 'ਤੇ (Zomato Scam) ਇੱਕ ਪੋਸਟ ਸਾਂਝੀ ਕਰ ਦੱਸਿਆ - ਜ਼ੋਮੈਟੋ ਨਾਲ ਹੋ ਰਹੇ ਘੁਟਾਲੇ ਬਾਰੇ ਸੁਣ ਕੇ ਮੈਨੂੰ ਹਾਸਾ ਆਇਆ। ਮੈਂ ਕੱਲ੍ਹ ਜ਼ੋਮੈਟੋ ਰਾਹੀਂ ਬਰਗਰ ਕਿੰਗ ਤੋਂ ਕੁਝ ਬਰਗਰ ਆਰਡਰ ਕੀਤੇ ਅਤੇ ਔਨਲਾਈਨ ਭੁਗਤਾਨ ਕੀਤਾ।  30-40 ਮਿੰਟ ਬਾਅਦ ਜਦੋਂ ਡਿਲੀਵਰੀ ਬੁਆਏ (Zomato Scam)ਆਇਆ ਤਾਂ ਉਸ ਨੇ ਮੈਨੂੰ ਕਿਹਾ ਕਿ ਹੁਣ ਤੋਂ ਤੁਸੀਂ ਆਨਲਾਈਨ ਪੇਮੈਂਟ ਨਹੀਂ ਕਰੋਗੇ। ਇਹ ਸਭ ਸੁਣ ਕੇ ਮਹਿਲਾ ਹੈਰਾਨ ਹੋ ਗਈ।

ਇਹ ਵੀ ਪੜ੍ਹੋ: KL ਰਾਹੁਲ ਤੋਂ ਇਲਾਵਾ ਇਨ੍ਹਾਂ ਕ੍ਰਿਕਟਰਾਂ ਨੇ ਬਾਲੀਵੁੱਡ ਸਿਤਾਰਿਆਂ ਨਾਲ ਕਰਵਾਇਆ ਵਿਆਹ; ਵੇਖੋ ਹੈਰਾਨ ਕਰਨ ਵਾਲੀ ਲਿਸਟ
​ਇਸ ਤੋਂ ਬਾਅਦ ਉਸਨੇ ਪੁੱਛਿਆ ਕਿ ਅਜਿਹਾ ਕਿਉਂ?"ਡਿਲੀਵਰੀ ਏਜੰਟ ਨੇ ਸੁਝਾਅ ਦਿੱਤਾ ਕਿ ਅਗਲੀ ਵਾਰ ਉਸ ਨੂੰ 200 ਜਾਂ 300 ਰੁਪਏ ਦਾ ਭੁਗਤਾਨ ਕਰੋ ਅਤੇ 1,000 ਰੁਪਏ ਦੇ ਖਾਣੇ ਦਾ ਆਨੰਦ ਮਾਣੋ। ਇਸ ਤੋਂ ਬਾਅਦ ਜ਼ੋਮੈਟੋ ਦੇ ਸੀਈਓ ਨੇ ਪ੍ਰਤੀਕਿਰਿਆ ਦਿੰਦਿਆਂ  (Zomato Scam) ਕਿਹਾ ਕਿ "ਅਸੀਂ ਇਸ ਤੋਂ ਜਾਣੂ ਹਾਂ। ਇਹਨਾਂ ਖਾਮੀਆਂ ਨੂੰ ਦੂਰ ਕਰਨ ਲਈ ਕੰਮ ਕਰ ਰਹੇ ਹਾਂ"। 

Trending news