Chandigarh news: `ਕਿਰਨ ਖੇਰ ਲਾਪਤਾ’! ਚੰਡੀਗੜ੍ਹ ਰੇਲਵੇ ਸਟੇਸ਼ਨ ‘ਤੇ ਲੱਗੇ ਪੋਸਟਰ
ਚੰਡੀਗੜ੍ਹ ਰੇਲਵੇ ਸਟੇਸ਼ਨ (Chandigarh Railway Station) ‘ਤੇ ਲਗਾਏ ਗਏ ਟੋਲ ਦੇ ਖ਼ਿਲਾਫ਼ ਯੂਥ ਕਾਂਗਰਸ ਦਾ ਧਰਨਾ 28 ਨਵੰਬਰ ਤੋਂ ਜਾਰੀ ਹੋਇਆ ਸੀ।
Chandigarh, Kirron Kher news: ਚੰਡੀਗੜ੍ਹ ਦੀ ਭਾਜਪਾ ਸਾਂਸਦ ਕਿਰਨ ਖੇਰ ਅਕਸਰ ਸੁਰਖੀਆਂ ਵਿੱਚ ਰਹਿੰਦੀ ਹੈ ਪਰ ਹਾਲ ਫ਼ਿਲਹਾਲ ਚੰਡੀਗੜ੍ਹ ਰੇਲਵੇ ਸਟੇਸ਼ਨ (Chandigarh Railway Station) ‘ਤੇ 'ਕਿਰਨ ਖੇਰ ਲਾਪਤਾ' ਦੇ ਪੋਸਟਰ ਲੱਗੇ ਹੋਏ ਦਿਖਾਈ ਦਿੱਤੇ।
ਦੱਸ ਦਈਏ ਕਿ ਚੰਡੀਗੜ੍ਹ ਯੂਥ ਕਾਂਗਰਸ ਵੱਲੋਂ ਰੇਲਵੇ ਸਟੇਸ਼ਨ ‘ਤੇ ਟੋਲ ਰਾਹੀਂ ਵਸੂਲੇ ਜਾ ਰਹੇ ‘ਪਿਕ ਐਂਡ ਡਰਾਪ’ ਦੇ ਪੈਸੇ ਦੇ ਖ਼ਿਲਾਫ਼ ਇਹ ਪੋਸਟਰ ਛਾਪੇ ਗਏ। ਇਨ੍ਹਾਂ ਪੋਸਟਰਾਂ ਵਿੱਚ ਕਿਰਨ ਖੇਰ ਦੀ ਫੋਟੋ ਹੈ ਜਿਨ੍ਹਾਂ ਵਿੱਚ ਕਿਰਨ ਖੇਰ "ਲਾਪਤਾ" ਲਿਖਿਆ ਗਿਆ ਹੈ।
ਦੱਸਣਯੋਗ ਹੈ ਕਿ ਪੋਸਟਰ ‘ਤੇ ਕਿਰਨ ਖੇਰ ਦੀ ਫੋਟੋ ਦੇ ਹੇਠਾਂ ‘ਲਾਪਤਾ’ ਲਿਖਿਆ ਹੋਇਆ ਹੈ। ਇਸ ਦੇ ਨਾਲ ਹੀ ਭਾਜਪਾ ਦੇ ਚੋਣ ਨਿਸ਼ਾਨ ਦੀ ਫੋਟੋ ਵਾਲਾ ਇੱਕ ਹੋਰ ਪੋਸਟਰ ਵੀ ਲਗਾਇਆ ਗਿਆ ਹੈ ਜਿਸ ਵਿੱਚ ਲਿਖਿਆ ਗਿਆ ਹੈ ਕਿ ਚੰਡੀਗੜ੍ਹ ਦੇ ਦੁਖੀ ਲੋਕ ਰੇਲਵੇ ਸਟੇਸ਼ਨ ‘ਤੇ ਲਾਪਤਾ ਭਾਜਪਾ ਨੂੰ ਲੱਭ ਰਹੇ ਹਨ।
ਜ਼ਿਕਰਯੋਗ ਹੈ ਕਿ ਚੰਡੀਗੜ੍ਹ ਰੇਲਵੇ ਸਟੇਸ਼ਨ (Chandigarh Railway Station) ‘ਤੇ ਲਗਾਏ ਗਏ ਟੋਲ ਦੇ ਖ਼ਿਲਾਫ਼ ਯੂਥ ਕਾਂਗਰਸ ਦਾ ਧਰਨਾ 28 ਨਵੰਬਰ ਤੋਂ ਜਾਰੀ ਹੋਇਆ ਸੀ।
ਇਸ ਦੌਰਾਨ ਯੂਥ ਕਾਂਗਰਸ ਦੇ ਪ੍ਰਧਾਨ ਮਨੋਜ ਲੁਬਾਣਾ ਮਰਨ ਵਰਤ 'ਤੇ ਬੈਠੇ ਹਨ ਅਤੇ ਅੱਜ ਉਨ੍ਹਾਂ ਦਾ 6ਵਾਂ ਦਿਨ ਹੈ। ਇਸ ਤੋਂ ਇਲਾਵਾ ਰੇਲਵੇ ਅਥਾਰਟੀ ਜਾਂ ਕਿਸੇ ਹੋਰ ਅਧਿਕਾਰੀ ਵੱਲੋਂ ਹੁਣ ਤੱਕ ਟੋਲ ਦਰਾਂ ਨੂੰ ਘਟਾਉਣ ਜਾਂ ਹਟਾਉਣ ਬਾਰੇ ਕੋਈ ਭਰੋਸਾ ਨਹੀਂ ਦਿੱਤਾ ਗਿਆ ਹੈ। ਇੱਥੇ ਇਹ ਵੀ ਦੱਸਣਾ ਜਰੂਰੀ ਹੈ ਕਿ ਬੀਤੇ ਦਿਨ ਚੰਡੀਗੜ੍ਹ ਯੂਥ ਕਾਂਗਰਸ ਵੱਲੋਂ ਕੀਤੇ ਜਾ ਰਹੇ ਪ੍ਰਦਰਸ਼ਨ ਵਿੱਚ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਸਿੰਘ ਢਿੱਲੋਂ ਵੱਲੋਂ ਵੀ ਸ਼ਮੂਲੀਅਤ ਕੀਤੀ ਗਈ ਸੀ।
ਹੋਰ ਪੜ੍ਹੋ: ਚੀਨ ਤੋਂ ਆਉਣ ਵਾਲੀਆਂ ਫਲਾਈਟਾਂ ਤੁਰੰਤ ਕੀਤੀਆਂ ਜਾਣ ਬੰਦ: ਰਾਘਵ ਚੱਢਾ
(For more updates apart from news related to Chandigarh MP Kirron Kher, stay tuned to Zee PHH)