ਚੰਡੀਗੜ: ਆਜ਼ਾਦੀ ਦੀ 75ਵੀਂ ਵਰ੍ਹੇਗੰਢ ਦੇ ਮੌਕੇ 'ਤੇ ਦੇਸ਼ 'ਆਜ਼ਾਦੀ ਕਾ ਅੰਮ੍ਰਿਤ ਮਹੋਤਸਵ' ਮਨਾ ਰਿਹਾ ਹੈ। ਹਰ ਘਰ ਤਿਰੰਗਾ ਲਹਿਰਾਉਣ ਦੀ ਮੁਹਿੰਮ ਵੀ ਚਲਾਈ ਜਾ ਰਹੀ ਹੈ। ਨਾਲ ਹੀ ਇਸ ਵਾਰ ਤਿਰੰਗੇ ਦੇ ਕਈ ਰਿਕਾਰਡ ਵੀ ਬਣ ਰਹੇ ਹਨ। ਚੰਡੀਗੜ ਵਿਚ ਅੱਜ ਦੁਨੀਆਂ ਦੇ ਸਭ ਤੋਂ ਵੱਡੇ ਕੌਮੀ ਝੰਡੇ ਦੀ ਮਨੁੱਖੀ ਤਸਵੀਰ ਪੇਸ਼ ਕੀਤੀ ਗਈ, ਜਿਸ ਵਿਚ ਤਿਰੰਗੇ ਵਿੱਚ ਸਜੇ ਵੱਡੀ ਗਿਣਤੀ ਵਿਚ ਲੋਕਾਂ ਨੇ ਸ਼ਮੂਲੀਅਤ ਕੀਤੀ। ਇਸ ਦਾ ਮੌਕੇ ਤੋਂ ਸਿੱਧਾ ਪ੍ਰਸਾਰਣ ਵੀ ਕੀਤਾ ਗਿਆ।


COMMERCIAL BREAK
SCROLL TO CONTINUE READING

 


ਚੰਡੀਗੜ ਦੇ ਸਟੇਡੀਅਮ 'ਚ ਲੋਕਾਂ ਨੇ ਬਣਾਇਆ ਅਜਿਹਾ ਤਿਰੰਗਾ


ਤੁਹਾਨੂੰ ਦੱਸ ਦੇਈਏ ਕਿ ਇਹ ਖਾਸ ਸਮਾਗਮ ਚੰਡੀਗੜ੍ਹ ਦੇ ਸੈਕਟਰ-16 ਸਟੇਡੀਅਮ 'ਚ ਹੋਇਆ। ਜਿਸ ਵਿਚ ਇਕੱਠੇ ਹੋਏ ਬੱਚਿਆਂ, ਜਵਾਨਾਂ ਅਤੇ ਔਰਤਾਂ ਨੇ ਰਾਸ਼ਟਰੀ ਝੰਡੇ ਦੀ ਸਭ ਤੋਂ ਵੱਡੀ ਮਾਨਵੀ ਤਸਵੀਰ ਦਿਖਾਈ। ਇਸ ਦੌਰਾਨ ਉਸ ਨੇ ਕਈ ਖੇਡਾਂ ਵੀ ਖੇਡੀਆਂ। ਇਸ ਮੌਕੇ ਕੇਂਦਰੀ ਮੰਤਰੀ ਮੀਨਾਕਸ਼ੀ ਲੇਖੀ ਸਮੇਤ ਕਈ ਮਸ਼ਹੂਰ ਹਸਤੀਆਂ ਮੌਜੂਦ ਸਨ। ਨਿਊਜ਼ ਏਜੰਸੀ ਨੇ ਦੱਸਿਆ ਕਿ ਅੱਜ ਦੁਪਹਿਰ ਇੱਥੇ ਚੰਡੀਗੜ੍ਹ ਦੇ ਸੈਕਟਰ 16 ਸਟੇਡੀਅਮ ਵਿੱਚ ਲਹਿਰਾਏ ਜਾਣ ਵਾਲੇ ਰਾਸ਼ਟਰੀ ਝੰਡੇ ਦੀ ਸਭ ਤੋਂ ਵੱਡੀ ਮਨੁੱਖੀ ਤਸਵੀਰ ਦਾ ਵਿਸ਼ਵ ਰਿਕਾਰਡ ਬਣਾਇਆ ਗਿਆ ਹੈ।


 


ਯੂ. ਏ. ਈ. ਦਾ ਤੋੜਿਆ ਰਿਕਾਰਡ


ਚੰਡੀਗੜ ਦੇ ਲੋਕ ਪਿਛਲੇ ਕਈ ਦਿਨਾਂ ਤੋਂ ਤਿਰੰਗਾ ਲਹਿਰਾਉਣ ਦੀਆਂ ਤਿਆਰੀਆਂ ਕਰ ਰਹੇ ਸਨ। ਅੱਜ ਇਹ ਰਿਕਾਰਡ ਉਸ ਸਮੇਂ ਬਣਿਆ ਜਦੋਂ ਇਸ ਉਪਲਬਧੀ ਨੂੰ ਹਾਸਲ ਕਰਨ ਲਈ 5885 ਲੋਕਾਂ ਦੀ ਭੀੜ ਇਕੱਠੀ ਹੋਈ। ਅਜਿਹਾ ਹੀ ਇਕ ਰਿਕਾਰਡ ਕਈ ਸਾਲ ਪਹਿਲਾਂ ਯੂ. ਏ. ਈ. ਵਿਚ ਬਣਿਆ ਸੀ। ਅੱਜ ਉਹ ਰਿਕਾਰਡ ਟੁੱਟ ਗਿਆ ਜਦੋਂ ਚੰਡੀਗੜ ਵਿਚ 5,885 ਲੋਕਾਂ ਨੇ ਨਵਾਂ ਰਿਕਾਰਡ ਕਾਇਮ ਕੀਤਾ।


 


WATCH LIVE TV