Kisan Protest News: ਨੌਜਵਾਨ ਕਿਸਾਨ ਦੀ ਮੌਤ ਲਈ ਕੇਂਦਰ ਅਤੇ ਪੰਜਾਬ ਸਰਕਾਰ ਜ਼ਿੰਮੇਵਾਰ - ਚਰਨਜੀਤ ਚੰਨੀ
Kisan Protest News: ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਖਨੌਰੀ ਬਾਰਡਰ `ਤੇ 22 ਸਾਲਾ ਨੌਜਵਾਨ ਦੀ ਮੌਤ `ਤੇ ਦੁੱਖ ਜਾਹਿਰ ਕੀਤਾ ਹੈ। ਉਨ੍ਹਾਂ ਨੇ ਬਾਰਡਰ `ਤੇ ਹੋਈ ਕਿਸਾਨਾਂ ਮੌਤ ਨੂੰ ਲੈ ਕੇ ਨਿੰਦਾ ਕਰਦਿਆਂ ਕੇਂਦਰ ਅਤੇ ਪੰਜਾਬ ਸਰਕਾਰ ਨੂੰ ਕੜੇ ਹੱਥੀਂ ਲਿਆ ਹੈ।
Kisan Protest News: ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਖਨੌਰੀ ਬਾਰਡਰ 'ਤੇ 22 ਸਾਲਾ ਨੌਜਵਾਨ ਦੀ ਮੌਤ 'ਤੇ ਦੁੱਖ ਜਾਹਿਰ ਕੀਤਾ ਹੈ। ਉਨ੍ਹਾਂ ਨੇ ਬਾਰਡਰ 'ਤੇ ਹੋਈ ਕਿਸਾਨਾਂ ਮੌਤ ਨੂੰ ਲੈ ਕੇ ਨਿੰਦਾ ਕਰਦਿਆਂ ਕੇਂਦਰ ਅਤੇ ਪੰਜਾਬ ਸਰਕਾਰ ਨੂੰ ਕੜੇ ਹੱਥੀਂ ਲਿਆ ਹੈ। ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਹਰਿਆਣਾ ਸਰਕਾਰ ਅਤੇ ਗੋਲੀਆਂ ਚਲਾਉਣ ਵਾਲਿਆਂ 'ਤੇ ਕਤਲ ਦਾ ਪਰਚਾ ਦਰਜ ਕਰਨਾ ਚਾਹੀਦਾ ਹੈ। ਕਿਉਂਕਿ ਕਤਲ ਪੰਜਾਬ ਦੀ ਧਰਤੀ 'ਤੇ ਹੋਇਆ ਹੈ ਅਤੇ ਹਰਿਆਣਾ ਪੁਲਿਸ ਸਾਡੇ ਕਿਸਾਨਾਂ 'ਤੇ ਸਿੱਧੀਆਂ ਗੋਲੀਆਂ ਚਲਾ ਰਹੀ ਹੈ।
ਸਾਬਕਾ ਮੁੱਖਮੰਤਰੀ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕੇਂਦਰ ਨਾਲ ਮਿਲ ਕੇ ਪੰਜਾਬ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਲੋਕ ਪਿਛਲੇ ਅੰਦੋਲਨ ਦੌਰਾਨ ਵੀ 750 ਅਰਥੀਆਂ ਆਪਣੇ ਮੋਢੇ 'ਤੇ ਚੁੱਕ ਚੁੱਕੇ ਸਨ ਅਤੇ ਹੁਣ ਫਿਰ ਸਾਡੇ ਕਿਸਾਨਾਂ ਨੂੰ ਸ਼ਹੀਦ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਆਪਣੇ ਸਿਆਸੀ ਮੁਫ਼ਾਦ ਲਈ ਕੇਂਦਰ ਨਾਲ ਰਲ ਕੇ ਪੰਜਾਬ ਦੇ ਹੱਕ ਮਰਵਾ ਰਹੇ ਹਨ। ਚੰਨੀ ਨੇ ਕਿਹਾ ਕਿ ਮੁੱਖ ਮੰਤਰੀ ਆਪਣੇ ਆਪ ਨੂੰ ਕਿਸਾਨ ਅਤੇ ਪੰਜਾਬ ਦਾ ਪੁੱਤ ਕਹਿਣ ਵਾਲਾ ਹਨ, ਪਰ ਉਨ੍ਹਾਂ ਨੇ ਕਿਸਾਨਾਂ ਲਈ ਅੱਜ ਤੱਕ ਅਜਿਹਾ ਕੁੱਝ ਵੀ ਨਹੀਂ ਕੀਤਾ ਜਿਸ ਤੋਂ ਅਜਿਹਾ ਸਾਬਿਤ ਕਰ ਸਕਣ ਕਿ ਉਹ ਕਿਸਾਨ ਅਤੇ ਪੰਜਾਬ ਦਾ ਪੁੱਤ ਹਨ।
ਇਹ ਵੀ ਪੜ੍ਹੋ: Punjab News: ਪਾਰਦਰਸ਼ਤਾ ਹੀ ‘ਘਰ-ਘਰ ਮੁਫਤ ਰਾਸ਼ਨ’ ਸਕੀਮ ਦੀ ਮੁੱਖ ਵਿਸ਼ੇਸ਼ਤਾ- ਲਾਲ ਚੰਦ ਕਟਾਰੂਚੱਕ
ਚੰਨੀ ਨੇ ਕਿਹਾ ਕਿ ਹਰਿਆਣ ਅਤੇ ਕੇਂਦਰ ਸਰਕਾਰ ਨੂੰ ਕਿਸਾਨਾਂ 'ਤੇ ਐਨਾ ਜ਼ਿਆਦਾ ਤਸ਼ੱਦਤ ਨਹੀਂ ਕਰਨਾ ਚਾਹੀਦਾ। ਕਿਸਾਨ ਆਪਣਾ ਹੱਕ ਮੰਗ ਰਹੇ ਹਨ,ਪਰ ਸਰਕਾਰ ਨੇ ਪੰਜਾਬ-ਹਰਿਆਣਾ ਦੀਆਂ ਹੱਦਾਂ ਨੂੰ ਅੰਤਰਰਾਸ਼ਟਰੀ ਬਾਰਡਰਾਂ ਵਿੱਚ ਤਬਦੀਲ ਕਰ ਦਿੱਤਾ ਹੈ ਤਾਂ ਜੋ ਕਿਸਾਨ ਦਿੱਲੀ ਕੂਚ ਨਾ ਕਰ ਸਕਣ। ਕੇਂਦਰ ਨੇ ਪੰਜਾਬ ਦੇ ਕਿਸਾਨਾਂ ਨੂੰ ਅਜਿਹਾ ਫੀਲ ਕਰਵਾ ਦਿੱਤਾ ਹੈ, ਜਿਵੇਂ ਕਿ ਉਹ ਪੰਜਾਬ ਦੇ ਵਾਸੀ ਨਹੀਂ ਸਗੋਂ ਕਿਸੇ ਹੋਰ ਦੇਸ਼ ਦੇ ਵਾਸੀ ਹੋਣ ਅਤੇ ਭਾਰਤ 'ਤੇ ਹਮਲਾ ਕਰਨ ਆ ਰਹੇ ਹਨ। ਪਰ ਕਿਸਾਨ ਤਾਂ ਆਪਣੀਆਂ ਮੰਗਾਂ ਲਈ ਦਿੱਲੀ ਆ ਰਹੇ ਹਨ।
ਇਹ ਵੀ ਪੜ੍ਹੋ: Kisan Protest: ਦਿੱਲੀ ਕੂਚ ਲਈ ਕਿਸਾਨਾਂ ਦੀ ਫੁੱਲ ਤਿਆਰੀ, ਬੈਰੀਕੇਡ ਪੁੱਟਣ ਨੂੰ ਤਿਆਰ!