Hola Mohalla: ਪਿਛਲੇ ਸਾਲ ਹੋਲੇ ਮਹੱਲੇ ਦੌਰਾਨ ਮਾਰੇ ਗਏ ਐਨਆਰਆਈ ਪ੍ਰਦੀਪ ਸਿੰਘ ਦੇ ਪਿਤਾ ਅਤੇ ਸਤਿਕਾਰ ਕਮੇਟੀ ਦੇ ਮੈਂਬਰਾਂ ਨੇ ਹੋਲੇ ਮਹੱਲੇ ਦੌਰਾਨ ਹੁਲੜਬਾਜ਼ੀ ਕਰਨ ਵਾਲੇ ਨੌਜਵਾਨਾਂ ਨਾਲ ਸਖ਼ਤੀ ਨਾਲ ਨਿਪਟਣ ਦੇ ਲਈ ਅਪੀਲ ਕੀਤੀ ਗਈ। ਗੁਰਬਖਸ਼ ਸਿੰਘ ਵੱਲੋਂ ਬੇਨਤੀ ਕੀਤੀ ਗਈ ਕਿ ਜੋੜ ਮੇਲੇ ਗੁਰੂ ਘਰਾਂ ਦੀ ਮਰਿਆਦਾ ਅਨੁਸਾਰ ਮਨਾਏ ਜਾਣ।


COMMERCIAL BREAK
SCROLL TO CONTINUE READING

ਟਰੈਕਟਰਾਂ 'ਤੇ ਵੱਡੇ-ਵੱਡੇ ਸਪੀਕਰ ਲਗਾ ਕੇ ਉੱਚੀ-ਉੱਚੀ ਆਵਾਜ਼ ਵਿੱਚ ਗਾਣੇ ਚਲਾ ਕੇ ਹੁੱਲੜਬਾਜ਼ੀ ਅਤੇ ਸਟੰਟ ਕਰਦੇ ਹੋਏ ਨੌਜਵਾਨਾਂ ਨੂੰ ਰੋਕਣ ਸਬੰਧੀ ਪ੍ਰਸ਼ਾਸਨ ਵੱਲੋਂ ਠੋਸ ਕਦਮ ਉਠਾਏ ਜਾਣ ਅਤੇ ਜਥੇਦਾਰ ਕੌਮ ਦੇ ਨਾਮ ਸੰਦੇਸ਼ ਜਾਰੀ ਕਰਨ। ਇਸ ਮੌਕੇ ਸਤਿਕਾਰ ਕਮੇਟੀ ਵੱਲੋਂ ਵੀ ਇਹੋ ਜਿਹੇ ਨੌਜਵਾਨਾਂ ਨੂੰ ਸਖ਼ਤ ਤਾੜਨਾ ਕੀਤੀ ਗਈ ਕਿ ਜੇਕਰ ਕੋਈ ਨੌਜਵਾਨ ਇਸ ਵਾਰ ਹੋਲੇ ਮਹੱਲੇ ਦੌਰਾਨ ਹੁੱਲੜਬਾਜ਼ੀ ਕਰਦਾ ਪਾਇਆ ਗਿਆ ਤਾਂ ਉਸ ਨਾਲ ਸਖ਼ਤੀ ਨਾਲ ਪੇਸ਼ ਆਇਆ ਜਾਵੇਗਾ।


ਪ੍ਰਦੀਪ ਸਿੰਘ ਦੇ ਪਿਤਾ ਨੇ ਕਿਹਾ ਕਿ ਉਨ੍ਹਾਂ ਦੇ ਪੁੱਤਰ ਵੱਲੋਂ ਪਹਿਲ ਕਦਮੀ ਕੀਤੀ ਗਈ ਸੀ। ਜੋ ਆਪਣੇ ਗੁਰੂ ਬਾਣੇ ਵਿੱਚ ਸ੍ਰੀ ਅਨੰਦਪੁਰ ਸਾਹਿਬ ਆਇਆ ਅਤੇ ਹੁੱਲੜਬਾਜਾਂ ਨਾਲ ਜੂਝਦਾ ਹੋਇਆ ਵਾਹਿਗੁਰੂ ਨੂੰ ਪਿਆਰਾ ਹੋ ਗਿਆ। ਉਸ ਨੇ ਨੌਜਵਾਨਾਂ ਨੂੰ ਸਟੰਟ ਕਰਨ ਅਤੇ ਉੱਚੀ ਆਵਾਜ਼ ਵਿੱਚ ਗਾਣੇ ਚਲਾ ਤੋਂ ਰੋਕਿਆ ਸੀ ਪਰ ਉਨ੍ਹਾਂ ਨੇ ਪ੍ਰਦੀਪ ਨੂੰ ਕੁੱਟ-ਕੁੱਟ ਕੇ ਉਸਦਾ ਕਤਲ ਕਰ ਦਿੱਤਾ।


ਇਹ ਵੀ ਪੜ੍ਹੋ: Code of Conduct: ਚੋਣ ਜਾਬਤੇ ਦਾ ਐਲਾਨ ਹੁੰਦੇ ਹੀ ਪ੍ਰਸ਼ਾਸਨ ਹਰਕਤ 'ਚ, ਸਿਆਸੀ ਪਾਰਟੀਆਂ ਦੇ ਫਲੈਕਸ ਬੋਰਡ ਉਤਾਰਨੇ ਸ਼ੁਰੂ


ਪ੍ਰਸ਼ਾਸਨ ਨੇ ਉਨ੍ਹਾਂ ਹੁੱਲੜਬਾਜਾਂ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ। ਇੱਕ ਗੁਰਸਿੱਖ ਨੌਜਵਾਨ ਜੋ ਹੁੱਲੜਬਾਜਾਂ ਕਰਕੇ ਆਪਣੀ ਜਾਨ ਗਵਾ ਚੁੱਕਾ ਹੈ, ਉਸਦੀ ਸੋਚ ਨੂੰ ਸਲਾਮ ਕਰਦੇ ਹਾਂ ਅਤੇ ਅੱਗੇ ਨੂੰ ਉਸ ਦੀ ਸੋਚ 'ਤੇ ਪਹਿਰਾ ਦਿੰਦੇ ਹੋਏ। ਅਸੀਂ ਹੋਲੇ ਮਹੱਲੇ ਮੌਕੇ ਪਹੁੰਚ ਰਹੀ ਸੰਗਤ ਨੂੰ ਬੇਨਤੀ ਕਰਦੇ ਹਾਂ ਕਿ ਉਹ ਗੁਰੂ ਘਰ ਦੀ ਮਰਿਆਦਾ ਅਨੁਸਾਰ ਵਾਹਿਗੁਰੂ ਦਾ ਜਾਪ ਕਰ ਗੁਰੂਧਾਮਾਂ ਦੇ ਦਰਸ਼ਨ ਦੀਦਾਰਾਂ ਲਈ ਪਹੁੰਚਣ।


ਇਹ ਵੀ ਪੜ੍ਹੋ: Delhi News: ਈਡੀ ਦੇ ਬਿਆਨ ਉੱਤੇ ਵਰ੍ਹੀ ਮੰਤਰੀ ਆਤਿਸ਼ੀ, ਕਿਹਾ- ਸਿਆਸੀ ਰੰਗ ਦਿਖਾ ਰਿਹਾ ਹੈ...