CM Bhagwant Mann: ਮੁੱਖ ਮੰਤਰੀ ਭਗਵੰਤ ਮਾਨ ਅੱਜ ਅਬੋਹਰ ਦਾ ਕਰਨਗੇ ਦੌਰਾ; ਸਰਕਾਰੀ ਕਾਲਜ ਦਾ ਕਰਨਗੇ ਉਦਘਾਟਨ
CM Bhagwant Mann: ਮੁੱਖ ਮੰਤਰੀ ਭਗਵੰਤ ਮਾਨ ਅੱਜ ਅਬੋਹਰ ਦੇ ਦੌਰੇ ਉਤੇ ਜਾਣਗੇ। ਸੀਐਮ ਮਾਨ ਅਬੋਹਰ ਵਿੱਚ ਨਵੇਂ ਵਾਟਰ ਵਰਕਸ ਦਾ ਉਦਘਾਟਨ ਕਰਨਗੇ।
CM Bhagwant Mann: ਮੁੱਖ ਮੰਤਰੀ ਭਗਵੰਤ ਮਾਨ ਅੱਜ ਅਬੋਹਰ ਦੇ ਦੌਰੇ ਉਤੇ ਜਾਣਗੇ। ਸੀਐਮ ਮਾਨ ਅਬੋਹਰ ਵਿੱਚ ਨਵੇਂ ਵਾਟਰ ਵਰਕਸ ਦਾ ਉਦਘਾਟਨ ਕਰਨਗੇ। ਹਨੂੰਮਾਨਗੜ੍ਹ ਰੋਡ ਉਤੇ ਬਣੇ ਵਾਟਰ ਵਰਕਸ ਦੀ ਸ਼ੁਰੂਆਤ ਕਰਨਗੇ। ਉਦਘਾਟਨ ਕਰਨ ਤੋਂ ਬਾਅਦ ਪਿੰਡ ਸੁਖਚੈਨ ਵਿੱਚ ਨਵੇਂ ਬਣੇ ਸਰਕਾਰੀ ਕਾਲਜ ਦਾ ਉਦਘਾਟਨ ਕਰਨਗੇ ਅਤੇ ਬਾਅਦ 'ਚ ਮੁੱਖ ਮੰਤਰੀ ਜਨ ਸਭਾ ਨੂੰ ਸੰਬੋਧਨ ਕਰਨਗੇ। ਦੁਪਹਿਰ 12 ਵਜੇ ਦੇ ਕਰੀਬ ਸੀਐਮ ਮਾਨ ਅਬੋਹਰ ਪਹੁੰਚਣਗੇ। ਇਸ ਸਬੰਧੀ ਜ਼ਿਲ੍ਹਾ ਪ੍ਰਸ਼ਾਸਨ ਨੇ ਤਿਆਰੀਆਂ ਮੁਕੰਮਲ ਕਰ ਲਈਆਂ ਹਨ। ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ।
ਅਬੋਹਰ ਵਿੱਚ ਪਾਣੀ ਦੀ ਸਮੱਸਿਆ ਦਾ ਹੱਲ ਕੀਤਾ ਜਾਵੇਗਾ
ਇਸ ਤੋਂ ਪਹਿਲਾਂ ਅਬੋਹਰ ਦੀ ਦੋ ਲੱਖ ਆਬਾਦੀ ਨੂੰ 5 ਐਮਜੀਡੀ ਪਾਣੀ ਮਿਲਦਾ ਸੀ, ਜੋ ਕਿ ਲੋੜ ਤੋਂ ਅੱਧਾ ਸੀ। ਉਸ ਵਿੱਚ ਵੀ ਉੱਚ ਰਿਹਾਇਸ਼ੀ ਇਲਾਕਿਆਂ ਵਿੱਚ ਪਾਣੀ ਨਹੀਂ ਪਹੁੰਚ ਸਕਿਆ। ਪਰ ਇਸ ਪ੍ਰਾਜੈਕਟ ਦੇ ਮੁਕੰਮਲ ਹੋਣ ਤੋਂ ਬਾਅਦ ਪੂਰੇ ਸ਼ਹਿਰ ਦੇ ਲੋਕਾਂ ਨੂੰ ਹਰ ਰੋਜ਼ ਪੀਣ ਵਾਲਾ ਸ਼ੁੱਧ ਪਾਣੀ ਮਿਲ ਸਕੇਗਾ। ਇਸ ਪ੍ਰਾਜੈਕਟ ਨੂੰ ਪੂਰਾ ਕਰਨ ਲਈ 98 ਕਿਲੋਮੀਟਰ ਲੰਬੀ ਪਾਈਪਲਾਈਨ ਨੂੰ ਵਧਾ ਕੇ 250 ਕਿਲੋਮੀਟਰ ਕੀਤਾ ਗਿਆ ਸੀ। ਇਸ ਵਾਟਰ ਵਰਕਸ ਪ੍ਰਾਜੈਕਟ ਨੂੰ ਪੂਰਾ ਕਰਨ ਵਿੱਚ ਸਭ ਤੋਂ ਵੱਡੀ ਰੁਕਾਵਟ ਬਿਜਲੀ ਲਾਈਨ ਦਾ ਵਿਸਤਾਰ ਸੀ।
ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਤਿਆਰੀਆਂ ਚੱਲ ਰਹੀਆਂ
ਆਉਣ ਵਾਲੇ ਦਿਨਾਂ ਵਿੱਚ ਪੰਜਾਬ ਵਿੱਚ ਨਗਰ ਨਿਗਮ ਅਤੇ ਨਗਰ ਕੌਂਸਲ ਚੋਣਾਂ ਲਈ ਚੋਣ ਜ਼ਾਬਤਾ ਲਾਗੂ ਹੋ ਜਾਵੇਗਾ। ਅਜਿਹੇ 'ਚ ਪਾਰਟੀ ਵੱਲੋਂ ਉਨ੍ਹਾਂ ਖੇਤਰਾਂ 'ਚ ਜਿੱਥੇ ਵਿਕਾਸ ਕਾਰਜ ਕਰਵਾਏ ਗਏ ਹਨ, ਉਨ੍ਹਾਂ ਨੂੰ ਪਹਿਲ ਦੇ ਆਧਾਰ 'ਤੇ ਲੋਕਾਂ ਨੂੰ ਸਮਰਪਿਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : CM Bhagwant Mann: ਸੀਐਮ ਭਗਵੰਤ ਮਾਨ ਵੱਲੋਂ ਸੁਖਬੀਰ ਬਾਦਲ ਉਤੇ ਹੋਏ ਹਮਲੇ ਦੀ ਨਿੰਦਾ; ਪੰਜਾਬ ਪੁਲਿਸ ਦੀ ਕੀਤੀ ਸ਼ਲਾਘਾ
ਮੁੱਖ ਮੰਤਰੀ ਮਾਨ ਨੇ ਪਿਛਲੇ ਦਿਨਾਂ ਵਿੱਚ ਕਈ ਪ੍ਰੋਜੈਕਟਾਂ ਦਾ ਉਦਘਾਟਨ ਵੀ ਕੀਤਾ ਹੈ। ਬੁੱਧਵਾਰ ਨੂੰ ਉਨ੍ਹਾਂ ਚੰਡੀਗੜ੍ਹ ਹਵਾਈ ਅੱਡੇ 'ਤੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਬੁੱਤ ਨੂੰ ਰਿਲੀਜ਼ ਕੀਤਾ।
ਇਹ ਵੀ ਪੜ੍ਹੋ : Mohali News: ਗਿੱਪੀ ਗਰੇਵਾਲ ਫਿਰੌਤੀ ਮਾਮਲੇ 'ਚ ਗੈਂਗਸਟਰ ਸੁਖਪ੍ਰੀਤ ਸਿੰਘ ਬੁੱਢਾ ਤੇ ਗੈਂਗਸਟਰ ਦਿਲਪ੍ਰੀਤ ਸਿੰਘ ਬਾਬਾ ਬਰੀ