Aam Aadmi Clinics: CM ਮਾਨ ਨੇ 30 ਆਮ ਆਦਮੀ ਕਲੀਨਿਕਾਂ ਦਾ ਕੀਤਾ ਉਦਘਾਟਨ, ਕਿਹਾ `ਪਾਣੀ ਨੂੰ ਲੈ ਕੇ ਦੇਵਾਂਗੇ ਵੱਡੀ ਖੁਸ਼ਖ਼ਬਰੀ`
Aam Aadmi Clinics: CM ਭਗਵੰਤ ਮਾਨ ਨੇ 30 ਆਮ ਆਦਮੀ ਕਲੀਨਿਕਾਂ ਦਾ ਉਦਘਾਟਨ ਕੀਤਾ ਹੈ। ਇਸ ਦੌਰਾਨ ਸਿਹਤ ਮੰਤਰੀ ਡਾ ਬਲਵੀਰ ਸਿੰਘ ਨੇ ਸੰਬੋਧਨ ਕੀਤਾ ਹੈ ਅਤੇ ਕਿਹਾ ਹੈ ਕਿ ਜਿਵੇਂ ਟਾਇਲਾਂ ਤੱਕ ਪਾਣੀ ਪਹੁੰਚਿਆਂ ਉਸੇ ਤਰ੍ਹਾਂ ਹੀ ਅੱਜ ਸਿਹਤ ਕ੍ਰਾਂਤੀ ਦੇ ਚਲਦਿਆਂ ਇੰਨਾਂ ਲੋਕਾਂ ਤੱਕ ਦਵਾਈਆਂ ਪਹੁੰਚੀਆਂ ਹਨ। 55 ਫੀਸਦੀ ਔਰਤਾਂ ਨੂੰ ਆਮ ਆਦਮੀ ਕਲੀਨਿਕਾਂ ਦਾ ਫਾਇਦਾ ਹੈ।
Aam Aadmi Clinics: ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਲੋਕਾਂ ਨੂੰ ਮਿਆਰੀ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਲਈ 30 ਹੋਰ ਆਮ ਆਦਮੀ ਕਲੀਨਿਕ ਖੋਲ੍ਹੇ ਜਾ ਰਹੇ ਹਨ। ਇਨ੍ਹਾਂ 30 ਆਮ ਆਦਮੀ ਕਲੀਨਿਕਾਂ ਦਾ ਉਦਘਾਟਨ ਪੰਜਾਬ ਦੇ ਮੁੱਖ ਮਤਰੀ ਭਗਵੰਤ ਸਿੰਘ ਮਾਨ ਵੱਲੋਂ ਅੱਜ 23 ਸਤੰਬਰ ਨੂੰ ਸਵੇਰੇ 11 ਵਜੇ ਜ਼ਿਲ੍ਹਾ ਬਠਿੰਡਾ ਦੇ ਪਿੰਡ ਚਾਉਕੇ ਤੋਂ ਕੀਤਾ ਗਿਆ ।
ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ 840 ਮੁਹੱਲਾ ਕਲੀਨਿਕ ਖੋਲ੍ਹੇ ਗਏ ਸਨ। ਇਨ੍ਹਾਂ ਵਿੱਚੋਂ 310 ਆਮ ਆਦਮੀ ਕਲੀਨਿਕ ਸ਼ਹਿਰੀ ਖੇਤਰਾਂ ਵਿੱਚ ਅਤੇ 530 ਦੇ ਕਰੀਬ ਦਿਹਾਤੀ ਖੇਤਰਾਂ ਵਿੱਚ ਸਥਿਤ ਹਨ ਜਿਨ੍ਹਾਂ ਨੂੰ ਪੰਜਾਬ ਵਿੱਚ ਖੋਲ੍ਹੇ ਨੂੰ ਦੋ ਸਾਲ ਤੋਂ ਵੱਧ ਸਮਾਂ ਬੀਤ ਚੁੱਕਾ ਹੈ। ਆਮ ਆਦਮੀ ਕਲੀਨਿਕਾਂ ਤੋਂ ਹੁਣ ਤੱਕ 2 ਕਰੋੜ ਲੋਕ ਉਥੋਂ ਦਵਾਈਆਂ ਲੈ ਕੇ ਠੀਕ ਹੋ ਚੁੱਕੇ ਹਨ। ਇੱਥੋਂ ਲੋਕਾਂ ਨੂੰ ਮੁਫ਼ਤ ਵਿੱਚ ਇਲਾਜ ਕੀਤਾ ਜਾਂਦਾ ਹੈ ਅਤੇ ਦਵਾਈ ਦਿੱਤੀ ਜਾਂਦੀ ਹੈ।
ਇਹ ਵੀ ਪੜ੍ਹੋ: Sangrur News: ਸੰਗਰੂਰ ਵਿੱਚ CM ਭਗਵੰਤ ਮਾਨ ਨੇ ਸੂਬਾ ਸਰਕਾਰ ਦੇ ਕੰਮਕਾਜ ਨੂੰ ਲੈ ਕੇ ਲੋਕਾਂ ਨਾਲ ਕੀਤੀ ਚਰਚਾ
ਸਿਹਤ ਮੰਤਰੀ ਡਾ. ਬਲਵੀਰ ਸਿੰਘ ਦਾ ਸੰਬੋਧਨ
ਮੁੱਖ ਮੰਤਰੀ ਭਗਵੰਤ ਮਾਨ (Chief Minister Bhagwant Mann) ਦੀ ਅਗਵਾਈ ਵਾਲੀ ਪੰਜਾਬ ਸਰਕਾਰ ਲਈ ਸ਼ੁਰੂ ਤੋਂ ਹੀ ਸਿੱਖਿਆ ਅਤੇ ਸਿਹਤ ਖੇਤਰਾਂ ਨੂੰ ਪਹਿਲ ਦਿੱਤੀ ਗਈ ਹੈ। ਸਰਕਾਰ ਨੇ ਸੂਬੇ ਵਿੱਚ ਸਿਹਤ ਕ੍ਰਾਂਤੀ ਦੀ ਸ਼ੁਰੂਆਤ ਕੀਤੀ ਹੈ। ਇਸ ਦੌਰਾਨ ਸਿਹਤ ਮੰਤਰੀ ਡਾ. ਬਲਵੀਰ ਸਿੰਘ ਨੇ ਸੰਬੋਧਨ ਕਰਦੇ ਕਿਹਾ ਹੈ ਕਿ ਜਿਵੇਂ ਟਾਇਲਾਂ ਤੱਕ ਪਾਣੀ ਪਹੁੰਚਿਆਂ ਉਸੇ ਤਰ੍ਹਾਂ ਹੀ ਅੱਜ ਸਿਹਤ ਕ੍ਰਾਂਤੀ ਦੇ ਚਲਦਿਆਂ ਇੰਨਾਂ ਲੋਕਾਂ ਤੱਕ ਦਵਾਈਆਂ ਪਹੁੰਚੀਆਂ ਹਨ।
ਇਸ ਦੇ ਨਾਲ ਹੀ ਕਿਹਾ ਹੈ ਕਿ 55 ਫੀਸਦੀ ਔਰਤਾਂ ਨੂੰ ਆਮ ਆਦਮੀ ਕਲੀਨਿਕਾਂ ਦਾ ਫਾਇਦਾ ਹੋਇਆ ਹੈ। ਕੇਂਦਰ ਦਾ ਫੰਡ ਨਾ ਆਉਣ ਦੇ ਬਾਵਜੂਦ ਪੰਜਾਬ ਦੇ ਲੋਕਾਂ ਨੂੰ ਇੰਨਾਂ ਵੱਡੀਆਂ ਸੌਗਾਤਾਂ ਦਿੱਤੀਆਂ ਹਨ। ਡਾ. ਬਲਵੀਰ ਸਿੰਘ ਨੇ ਕਿਹਾ ਹੈ ਕਿ ਕੇਂਦਰ ਦਾ ਹਿੱਸਾ ਵੀ ਤੁਸੀਂ ਆਪ ਦਿੱਤਾ ਹੈ।
ਮੁੱਖ ਮੰਤਰੀ ਭਗਵੰਤ ਮਾਨ ਦਾ ਸੰਬੋਧਨ
ਮੁੱਖ ਮੰਤਰੀ ਭਗਵੰਤ ਮਾਨ ਨੇ ਬੋਲਦਿਆਂ ਕਿਹਾ ਕਿ ਅੱਜ 30 ਆਮ ਆਦਮੀ ਕਲੀਨਿਕ ਨਵੇਂ ਹੋਰ ਖੁੱਲ੍ਹ ਗਏ ਹਨ। ਵੋਟਾਂ ਤੋਂ ਪਹਿਲਾਂ ਹੀ ਅਸੀਂ ਲੋਕਾਂ ਨਾਲ ਸਿਹਤ ਸੇਵਾਵਾਂ ਦਾ ਵਾਅਦਾ ਕੀਤਾ ਸੀ, ਉਸ ਨੂੰ ਅਸੀਂ ਪੂਰਾ ਕਰ ਰਹੇ ਹਾਂ। ਦਿੱਲੀ ਦਾ ਮਾਡਲ ਵੀ ਕਾਮਯਾਬ ਹੋਇਆ ਸੀ ਅਤੇ ਪੰਜਾਬ ਦਾ ਮਾਡਲ ਵੀ ਕਾਮਯਾਬ ਹੋਇਆ ਹੈ। ਲੋਕਾਂ ਨੂੰ 25-25 ਕਿਲੋਮੀਟਰ ਜਾਣਾ ਪੈਂਦਾ ਸੀ ਹੁਣ ਉਨ੍ਹਾਂ ਨੂੰ ਸਿਹਤ ਸੇਵਾਵਾਂ ਆਪਣੇ ਪਿੰਡਾਂ ਵਿੱਚ ਹੀ ਮਿਲ ਰਹੀਆਂ ਹਨ।
44786 ਨੌਕਰੀਆਂ ਢਾਈ ਸਾਲ ਵਿੱਚ ਦਿੱਤੀਆਂ
ਇਸ ਦੇ ਨਾਲ ਭਗਵੰਤ ਮਾਨ ਨੇ ਕਿਹਾ ਕਿ 44786 ਨੌਕਰੀਆ ਮੈਂ ਢਾਈ ਸਾਲ ਵਿੱਚ ਦੇ ਦਿੱਤੀਆਂ। ਇਸ ਪਿੰਡ ਵਿੱਚ ਹੀ 28 ਨੌਕਰੀਆ ਮਿਲੀਆਂ ਹਨ। ਪਿਛਲੀਆਂ ਸਰਕਾਰਾਂ ਨੇ 75 ਸਾਲ ਵਿੱਚ ਕੁਝ ਨਹੀਂ ਕੀਤਾ। ਅਮਰੀਕਾ ਵਾਲੇ ਦੂਜੇ ਗ੍ਰਹਿ ਉੱਤੇ ਪਲਾਟ ਕੱਟਣ ਨੂੰ ਤਿਆਰ ਹਨ ਅਤੇ ਸਾਡੇ ਵਾਲੇ ਰਾਮਪੂਰਾ ਫੂਲ ਦੇ ਸੀਵਰੇਜ ਦੇ ਢੱਕਣ ਨਹੀਂ ਪੂਰੇ ਕਰ ਸਕੇ।
-ਕਿਸਾਨਾਂ ਨੂੰ ਬਿਜਲੀ ਦਿਨ ਵੇਲੇ ਦਿੱਤੀ ਜਾਂਦੀ ਹੈ। ਪਹਿਲਾਂ ਬਿਜਲੀ ਰਾਤ ਨੂੰ ਮਿਲਦੀ ਸੀ, ਅਸੀਂ ਕਿਸਾਨਾਂ ਨੂੰ 11-11 ਘੰਟੇ ਬਿਜਲੀ ਦੇਣ ਲੱਗ ਪਏ ਹਾਂ। ਇਸ ਨਾਲ ਕਿਸਾਨ ਖੁਸ਼ ਨਾਲੇ ਮਹਿਕਮਾਂ ਖੁਸ਼ ਹੈ। ਕਿਸਾਨਾਂ ਬਾਰੇ ਉਹੀ ਦੱਸ ਸਕਦਾ ਜੋ ਕਿਸਾਨਾਂ ਵਿੱਚ ਰਿਹਾ ਹੋਵੇ।
-ਅਫਸਰਾਂ ਨੂੰ ਕਿਹਾ ਹੈ ਕੀ ਲੋਕਾਂ ਕੋਲ ਜਾਉ, ਲੋਕਾਂ ਦੇ ਮਸਲੇ ਲੋਕਾਂ ਵਿੱਚ ਬੈਠ ਕੇ ਹੱਲ ਕਰੋ। ਸਿਰਫ਼ 21 ਫ਼ੀਸਦੀ ਨਹਿਰਾਂ ਦਾ ਪਾਣੀ ਹੀ ਅਸੀਂ ਵਰਤਦੇ ਸੀ ਜਿਸ ਦਿਨ ਸਾਡੀ ਸਰਕਾਰ ਬਣੀ ਸੀ ਅੱਜ 84 ਫ਼ੀਸਦੀ ਨਹਿਰਾਂ ਦਾ ਪਾਣੀ ਵਰਤ ਰਹੇ ਹਾਂ। ਇਸ ਨੂੰ ਅਸੀਂ 100 ਫੀਸਦੀ ਵਰਤੋਂ ਤੇ ਲੈ ਕੇ ਜਾਣਾ। ਇਸ ਨਾਲ 5 ਤੋਂ 6 ਲੱਖ ਟਿਊਬਵੈੱਲ ਬੰਦ ਹੋਣਗੇ। ਬਿਜਲੀ ਵੀ ਬਚਤ ਹੋਵੇਗੀ। ਆਉਣ ਵਾਲੇ ਦਿਨਾਂ ਵਿੱਚ ਪਾਣੀ ਨੂੰ ਲੈ ਕੇ ਵੱਡੀਆਂ ਖੁਸ਼ ਖਬਰੀਆਂ ਦੇਵਾਂਗੇ। ਲੋਕਾਂ ਨੂੰ ਮਾਣ ਹੈ ਕੀ ਉਨਾਂ ਦਾ ਮੁੱਖ ਮੰਤਰੀ ਉਨਾਂ ਵਰਗਾ ਹੀ ਹੈ, ਨਾ ਕੀ ਪੁਰਾਣਿਆਂ ਵਰਗਾ।