CM Bhagwant Mann Interview: ਲੋਕ ਸਭਾ ਚੋਣਾਂ ਨੂੰ ਲੈ ਕੇ ਪੂਰੇ ਦੇਸ਼ ਵਿੱਚ ਸਿਆਸਤ ਪੂਰੀ ਤਰ੍ਹਾਂ ਗਰਮਾਈ ਹੋਈ ਹੈ। ਪੰਜਾਬ ਵਿੱਚ ਵੀ ਹਰ ਸਿਆਸੀ ਪਾਰਟੀ ਲੋਕ ਸਭਾ ਚੋਣਾਂ ਨੂੰ ਲੈ ਕੇ ਪੂਰੀ ਜ਼ੋਰ ਅਜਮਾਇਸ਼ ਕਰ ਰਹੀ ਹੈ। ਪੰਜਾਬ ਵਿੱਚ ਸੱਤਾਧਾਰੀ ਆਮ ਆਦਮੀ ਪਾਰਟੀ ਅਤੇ ਮੁੱਖ ਮੰਤਰੀ ਵੱਲੋਂ 13 ਦੀਆਂ 13 ਲੋਕ ਸਭਾ ਸੀਟਾਂ ਉਪਰ ਜਿੱਤ ਦੇ ਦਾਅਵੇ ਕੀਤੇ ਜਾ ਰਹੇ ਹਨ। ਮੁੱਖ ਮੰਤਰੀ ਭਗਵੰਤ ਮਾਨ ਨੇ ਜ਼ੀ ਪੰਜਾਬ-ਹਰਿਆਣਾ-ਹਿਮਾਚਲ ਦੇ ਨਾਲ ਖ਼ਾਸ ਗੱਲਬਾਤ ਕੀਤੀ ਹੈ। ਜਿਸ ਵਿੱਚ ਮੁੱਖ ਮੰਤਰੀ ਮਾਨ ਨੇ ਦਾਅਵਾ ਕੀਤਾ ਹੈ ਕਿ ਇਸ ਵਾਰ ਦੇਸ਼ ਵਿੱਚ ਪੰਜਾਬ ਬਣੇਗਾ ਹੀਰੋ, ਇਸ ਵਾਰ 13-0।


COMMERCIAL BREAK
SCROLL TO CONTINUE READING

ਅੱਗੇ ਗੱਲਬਾਤ ਦੌਰਾਨ ਮੁੱਖ ਮੰਤਰੀ ਨੇ ਮਾਨ ਨੇ ਕਿਹਾ ਕਿ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਪੰਜਾਬ ਦੇ ਲੋਕਾਂ ਨੇ ਜੋ ਸਾਡੇ 'ਤੇ ਵਿਸ਼ਵਾਸ ਕੀਤਾ, ਅਸੀਂ ਉਸ 'ਤੇ ਪੂਰਾ ਉੱਤਰੇ ਹਾਂ। ਅਰਵਿੰਦ ਕੇਜਰੀਵਾਲ ਅਤੇ ਮੈਂ ਚੋਣਾਂ ਤੋਂ ਪਹਿਲਾਂ ਵਪਾਰੀਆਂ, ਕਿਸਾਨਾਂ, ਮਜ਼ਦੂਰਾਂ ਅਤੇ ਪੰਜਾਬ ਦੇ ਹਰੇਕ ਵਰਗ ਨਾਲ ਅਸੀਂ ਮੀਟਿੰਗਾਂ ਕੀਤੀਆਂ। ਪੰਜਾਬ ਵਿਚ ਲੋਕਾਂ ਨੂੰ ਜੋ ਗਰੰਟੀਆਂ ਦਿੱਤੀਆਂ ਸਨ, ਅਸੀਂ ਦੋ ਸਾਲਾਂ ਵਿੱਚ ਉਨ੍ਹਾਂ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕੀਤੀ।


ਸਿੱਖਿਆ ਵਿੱਚ ਸੁਧਾਰ


ਸਾਡੀ ਸਰਕਾਰ ਬਣਦੇ ਹੀ ਅਸੀਂ ਸਿੱਖਿਆ ਵਿੱਚ ਸੁਧਾਰ ਕਰਨ ਦੀ ਕੋਸ਼ਿਸ਼ ਕੀਤੀ। ਖੰਡਰ ਸਕੂਲ ਦੀਆਂ ਬਿਲਡਿੰਗ ਨੂੰ ਨਵਾਂ ਬਣਾਇਆ, ਜਿੱਥੇ ਅਧਿਆਪਕਾਂ ਦੀ ਕਮੀ ਸੀ, ਉੱਥੇ ਨਵੀਂ ਭਰਤੀ ਕੀਤੀ। ਇਸ ਦੇ ਨਾਲ ਹੀ ਅਸੀਂ ਸਕੂਲ ਆਫ ਐਮੀਨੈਂਸ ਦੀ ਸ਼ੁਰੂਆਤ ਕੀਤੀ। ਹੁਣ ਅਸੀਂ Skill ਐਜੂਕੇਸ਼ਨ ‘ਤੇ ਧਿਆਨ ਦੇਣਾ ਸ਼ੁਰੂ ਕੀਤਾ ਹੈ। ਸੂਬੇ ਵਿੱਚ ਅਸੀਂ 8 ਸੈਂਟਰ ਖੋਲ੍ਹ ਰਹੇ ਹਾਂ ਜਿੱਥੇ UPSC ਦੀ ਤਿਆਰੀ ਕਰਵਾਈ ਜਾਵੇਗੀ ਤਾਂ ਜੋ ਵੱਧ ਤੋਂ ਵੱਧ ਸਾਡੇ ਨੌਜਵਾਨ ਮੁੰਡੇ-ਕੁੜੀਆਂ ਵੀ ਅਫ਼ਸਰ ਬਣਨ ਅਤੇ ਵੱਡੇ-ਵੱਡੇ ਅਹੁਦਿਆਂ ‘ਤੇ ਬੈਠ ਕੇ ਜ਼ਿੰਮੇਵਾਰੀ ਸਾਂਭਣ।


ਕੇਜਰੀਵਾਲ ਇੱਕ ਵਿਅਕਤੀ ਨਹੀਂ, ਇੱਕ ਸੋਚ


ਸੱਤਾਧਾਰੀ ਪਾਰਟੀ ਦੀ ਸਰਕਾਰ ਨੇ ਅਰਵਿੰਦ ਕੇਜਰੀਵਾਲ ਜੀ ‘ਤੇ ਝੂਠਾ ਪਰਚਾ ਕਰਕੇ ਉਹਨਾਂ ਨੂੰ ਅੰਦਰ ਕੀਤਾ। ਇਹ ਵਿਰੋਧੀ ਧਿਰ ਨੂੰ ਕੁਚਲਕੇ ਫ਼ਿਰ ਤੋਂ ਜਿੱਤਣਾ ਚਾਹੁੰਦੇ ਹਨ, ਅਰਵਿੰਦ ਕੇਜਰੀਵਾਲ ਇੱਕ ਵਿਅਕਤੀ ਨਹੀਂ… ਇੱਕ ਸੋਚ ਹੈ… ਉਸ ਸੋਚ ਨੂੰ ਅਸੀਂ ਘਰ-ਘਰ ਲੈ ਕੇ ਜਾਵਾਂਗੇ।


ਖਹਿਰਾ 'ਤੇ ਨਿਸ਼ਾਨਾ


ਜਿਸ ਬੰਦੇ ਨੂੰ ਸੰਗਰੂਰ ਦੇ 10 ਪਿੰਡਾਂ ਦੇ ਨਾਮ ਵੀ ਚੇਤੇ ਨਹੀਂ, ਨਾ ਉਸਤੋਂ ਲਿਖਤੀ ਪੜ੍ਹੇ ਜਾਣੇ… ਉਹ ਸੰਗਰੂਰ ਤੋਂ ਦਾਅਵੇਦਾਰੀ ਠੋਕ ਰਿਹਾ ਹੈ… ਪਹਿਲਾਂ ਵੀ ਬਠਿੰਡੇ ਵਾਲਿਆਂ ਤੋਂ ਨਜ਼ਾਰਾ ਦੇਖ ਚੁੱਕੇ ਨੇ… ਐਤਕੀਂ ਸੰਗਰੂਰ ਵਾਲੇ ਦਿਖਾਉਣਗੇ…


ਭਾਜਪਾ ਨੇ ਕੋਈ ਜਾਂਚ ਏਜੰਸੀ ਨਿਰਪੱਖ ਨਹੀਂ ਰਹਿਣ ਦਿੱਤੀ


ਭਾਜਪਾ ਵਾਲਿਆਂ ਨੇ ਕੋਈ ਵੀ ਜਾਂਚ ਏਜੰਸੀ ਨਿਰਪੱਖ ਨਹੀਂ ਰਹਿਣ ਦਿੱਤੀ… ਆਮ ਆਦਮੀ ਪਾਰਟੀ ਦੇ ਕੈਂਪੇਨ ‘ਤੇ ਰੋਕ ਲਾਈ ਜਾਂਦੇ ਨੇ… ਤਾਨਾਸ਼ਾਹੀ ਦੀ ਇੰਨੀ ਹੱਦ ਪਾਰ ਕਰ ਦਿੱਤੀ ਕਿ ਜੇਲ੍ਹ ਵਿੱਚ ਅਰਵਿੰਦ ਕੇਜਰੀਵਾਲ ਜੀ ਨੂੰ ਇਨਸੁਲਿਨ ਵੀ ਨਹੀਂ ਲੈਣ ਦੇ ਰਹੇ…


ਵਿਰੋਧੀ ਪਾਰਟੀਆਂ ਹਾਲੇ ਵੀ ਪਰਿਵਾਰਾਂ ਵਿੱਚ ਫਸੀਆਂ


ਵਿਰੋਧੀ ਪਾਰਟੀਆਂ ਨੂੰ ਉਮੀਦਵਾਰ ਹੀ ਨਹੀਂ ਲੱਭ ਰਹੇ… ਜਿੱਥੇ ਧੱਕੇ ਨਾਲ਼ ਟਿਕਟਾਂ ਦੇ ਰਹੇ ਉੱਥੇ ਕੋਈ ਲੈਣ ਨੂੰ ਤਿਆਰ ਨਹੀਂ…ਇਹ ਹਾਲੇ ਵੀ ਪਰਿਵਾਰਾਂ ‘ਚ ਹੀ ਫਸੇ ਹੋਏ ਨੇ… ਪੰਜਾਬ ਨਾਲ਼ ਕੋਈ ਲੈਣ ਦੇਣਾ ਨਹੀਂ ਇਨ੍ਹਾਂ ਨੂੰ…


ਅਸੀਂ ਕਿਸਾਨਾਂ ਨਾਲ ਡਟ ਕੇ ਖੜ੍ਹੇ ਹਾਂ


ਅਸੀਂ ਕਿਸਾਨਾਂ, ਮਜ਼ਦੂਰਾਂ, ਵਪਾਰੀਆਂ ਤੇ ਦੁਕਾਨਦਾਰਾਂ ਦਾ ਪੂਰਾ ਖ਼ਿਆਲ ਰੱਖ ਰਹੇ ਹਾਂ… ਦੂਜੇ ਪਾਸੇ ਕੇਂਦਰ ਸਰਕਾਰ ਕਿਸਾਨਾਂ ਦੀ ਗੱਲ ਸੁਣਕੇ ਰਾਜ਼ੀ ਨਹੀਂ… ਉਨ੍ਹਾਂ ਨੂੰ ਦਿੱਲੀ ਜਾਣ ਤੋਂ ਰੋਕਿਆ… ਓਦਾਂ ਗੱਲਾਂ ਕਰਦੇ ਨੇ ਯੂਕ੍ਰੇਨ ਦਾ ਯੁੱਧ ਰੁਕਵਾਉਣ ਦੀਆਂ… ਜਦਕਿ ਆਪਣੇ ਵਾਲਿਆਂ ਨੂੰ ਸੜਕਾਂ ‘ਤੇ ਰੋਲਿਆ ਹੋਇਆ ਹੈ…


ਭਾਜਪਾ ਨੇ 10 ਸਾਲ ਵਿੱਚ ਕੋਈ ਕੰਮ ਨਹੀ ਕੀਤਾ


ਭਾਜਪਾ ਵਾਲੇ 10 ਸਾਲਾਂ ਤੋਂ ਇੰਨੇ ਵੱਡੇ ਫ਼ਤਵੇ ਵਾਲੀ ਸਰਕਾਰ ਚਲਾਉਣ ਤੋਂ ਬਾਅਦ ਵੀ ਮੰਗਲ ਸੂਤਰ ਦੇ ਨਾਮ ‘ਤੇ ਵੋਟਾਂ ਮੰਗ ਰਹੇ ਨੇ… ਪਰ ਗਿਣਾਉਣ ਨੂੰ ਇੱਕ ਕੰਮ ਨਹੀਂ ਇਨ੍ਹਾਂ ਕੋਲ.. ਜਦਕਿ ਅੱਜ ਮੈਂ ਦੋ ਸਾਲਾਂ ਬਾਅਦ ਕੀਤੇ ਕੰਮਾਂ ਦੇ ਆਧਾਰ ‘ਤੇ ਵੋਟਾਂ ਮੰਗ ਰਿਹਾ ਹਾਂ… ਜੇ ਮੈਨੂੰ 13 ਹੱਥ ਹੋਰ ਮਿਲ ਜਾਣ ਜੋ ਮੁੱਠੀ ਬਣਕੇ ਪਾਰਲੀਮੈਂਟ ‘ਚ ਇਨਕਲਾਬ ਬਣ ਜਾਣ… 13 ਜ਼ੁਬਾਨਾਂ ਹੋਰ ਮਿਲ ਜਾਣ ਜੋ ਪੰਜਾਬ ਦੇ ਹੱਕਾਂ ਲਈ ਆਵਾਜ਼ ਬੁਲੰਦ ਕਰਨ.. ਤਾਂ ਮਜ਼ਾਲ ਹੈ ਸੈਂਟਰ ਸਰਕਾਰ ਪੰਜਾਬ ਦਾ ਇੱਕ ਪੈਸਾ ਵੀ ਰੋਕ ਲਵੇਗੀ?