Aap Meeting Chandigarh: ਆਮ ਆਦਮੀ ਪਾਰਟੀ ਲੋਕ ਸਭਾ ਚੋਣਾਂ ਲਈ ਰਣਨੀਤੀ ਬਣਾਉਣ ਅਤੇ ਸਾਰੀਆਂ 13 ਸੀਟਾਂ 'ਤੇ ਜਿੱਤ ਯਕੀਨੀ ਬਣਾਉਣ ਲਈ ਪੂਰੀ ਜ਼ੋਰ ਸ਼ੋਰਾਂ ਨਾਲ ਤਿਆਰੀ ਕਰ ਰਹੀ ਹੈ। ਇਸੇ ਮੱਦੇਨਜ਼ਰ 'ਚ ਅੱਜ ਮੁੱਖ ਮੰਤਰੀ ਨਿਵਾਸ 'ਤੇ ਚੋਣਾਂ ਸਬੰਧੀ ਅਹਿਮ ਮੀਟਿੰਗ ਹੋਣ ਜਾ ਰਹੀ ਹੈ।


COMMERCIAL BREAK
SCROLL TO CONTINUE READING

ਇਸ ਮੀਟਿੰਗ ਵਿੱਚ ਸੀਐਮ ਭਗਵੰਤ ਮਾਨ ਦੇ ਨਾਲ ਕੁਝ ਦਿਨ ਪਹਿਲਾਂ ਜੇਲ੍ਹ ਤੋਂ ਬਾਹਰ ਆਏ ‘ਆਪ’ ਆਗੂ ਸੰਜੇ ਸਿੰਘ ਅਤੇ ਰਾਜਸਭਾ ਮੈਂਬਰ ਡਾ: ਸੰਦੀਪ ਪਾਠਕ ਵੀ ਮੌਜੂਦ ਰਹਿਣਗੇ। ਮੀਟਿੰਗ ਦੁਪਹਿਰ 1 ਵਜੇ ਸ਼ੁਰੂ ਹੋਵੇਗੀ। ਮੀਟਿੰਗ ਵਿੱਚ ਸੂਬੇ ਦੇ ਸਾਰੇ 92 ਵਿਧਾਇਕ ਅਤੇ ਲੋਕ ਸਭਾ ਚੋਣਾਂ ਲਈ ਐਲਾਨੇ ਗਏ ਉਮੀਦਵਾਰ ਆਗੂ ਹਾਜ਼ਰ ਰਹਿਣਗੇ।


ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਸੰਜੇ ਸਿੰਘ ਪਹਿਲੀ ਵਾਰ ਪੰਜਾਬ ਵਿੱਚ ਆਉਣਗੇ। ਇਸ ਮੌਕੇ ਉਹ ਮੁੱਖ ਮੰਤਰੀ ਭਗਵੰਤ ਮਾਨ ਦੀ ਬੇਟੀ ਨਿਆਮਤ ਕੌਰ ਨੂੰ ਅਸ਼ੀਰਵਾਦ ਦੇਣਗੇ । ਇਸ ਮੌਕੇ ਉਹ ਪਰਿਵਾਰਕ ਮੁਲਾਕਾਤ ਦੇ ਨਾਲ-ਨਾਲ ਰਾਜਨੀਤੀ 'ਤੇ ਵੀ ਚਰਚਾ ਹੋਵੇਗੀ। ਅਰਵਿੰਦ ਕੇਜਰੀਵਾਲ ਦੀ ਗੈਰ-ਮੌਜੂਦਗੀ ਵਿੱਚ ਚੋਣ ਪ੍ਰਚਾਰ ਦੀ ਵੱਡੀ ਜ਼ਿੰਮੇਵਾਰੀ ਮੁੱਖ ਮੰਤਰੀ ਭਗਵੰਤ ਮਾਨ ਅਤੇ ਸੰਜੇ ਸਿੰਘ 'ਤੇ ਆ ਗਈ ਹੈ।


ਵਿਧਾਨ ਸਭਾ ਚੋਣਾਂ 'ਚ 92 ਸੀਟਾਂ ਤੇ ਜਿੱਤੇ ਹਾਸਲ ਕਰਕੇ ਪੰਜਾਬ ਦੀ ਸੱਤਾ ਵਿੱਚ ਆਉਣ ਵਾਲੀ ਆਮ ਆਮਦੀ ਪਾਰਟੀ ਲੋਕ ਸਭਾ ਚੋਣਾਂ ਵਿੱਚ ਵੀ ਉਸੇ ਤਰ੍ਹਾਂ ਦਾ ਪ੍ਰਦਰਸ਼ਨ ਕਰ ਦੀ ਕੋਸ਼ਿਸ਼ ਕਰ ਰਹੀ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਲੋਕ ਸਭਾ ਹਲਕਾ ਵਾਰ ਮੀਟਿੰਗ ਕਰਕੇ ਸਾਰੇ ਹਲਕਿਆਂ ਦੇ ਉਮੀਦਵਾਰਾਂ, ਵਿਧਾਇਕਾਂ ਅਤੇ ਮੰਤਰੀਆਂ ਤੋਂ ਫੀਡਬੈਕ ਲਈ।


ਇਹ ਵੀ ਪੜ੍ਹੋ: Sidhu Moosewala Song: ਸਿੱਧੂ ਮੂਸੇਵਾਲਾ ਦਾ ਛੇਵਾਂ ਗੀਤ ਹੋਣ ਜਾ ਰਿਹਾ ਰਿਲੀਜ਼! ਗਾਇਕ ਮਾਲਟਨ ਨੇ ਪੋਸਟਰ ਕੀਤਾ ਸਾਂਝਾ


 


ਇਸ ਤੋਂ ਇਲਾਵਾ ਉਨ੍ਹਾਂ ਪਾਰਟੀ ਦੀ ਤਾਕਤ ਕਹੇ ਜਾਣ ਵਾਲੇ ਵਲੰਟੀਅਰਾਂ ਨਾਲ ਵੀ ਪਹਿਲੀ ਵਾਰ ਮੀਟਿੰਗ ਕੀਤੀ ਹੈ। ਜਦੋਂਕਿ ਡਾ: ਸੰਦੀਪ ਪਾਠਕ ਜ਼ਿਲ੍ਹਾ ਪੱਧਰ 'ਤੇ ਮੀਟਿੰਗਾਂ ਕਰ ਰਹੇ ਹਨ | ਹੁਣ ਪੰਜਾਬ ਦੀ ਰਾਜਨੀਤੀ ਵਿੱਚ ਸੰਜੇ ਸਿੰਘ ਨੇ ਨਿੱਤਰ ਗਏ ਹਨ, ਪਾਰਟੀ ਨੂੰ ਉਮੀਦ ਹੈ ਕਿ ਉਨ੍ਹਾਂ ਦੀ ਆਮਦ ਨਾਲ ਚੋਣਾਂ ਵਿੱਚ ਕਾਫੀ ਜਿਆਦਾ  ਫਾਈਦਾ ਮਿਲੇਗਾ।


ਇਹ ਵੀ ਪੜ੍ਹੋ: Vikramjit Singh Chaudhary Resigned: ਵਿਕਰਮਜੀਤ ਸਿੰਘ ਚੌਧਰੀ ਨੇ ਕਾਂਗਰਸ ਦੇ ਚੀਫ਼ ਵ੍ਹਿਪ ਦੇ ਅਹੁਦੇ ਤੋਂ ਅਸਤੀਫ਼ਾ ਦਿੱਤਾ