ਚੰਡੀਗੜ੍ਹ: ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਸੰਗਰੂਰ ਦੇ ਗੁਰਦੁਆਰਾ ਮਸਤੂਆਣਾ ਸਾਹਿਬ ’ਚ ਮੈਡੀਕਲ ਕਾਲਜ ਦਾ ਨੀਂਹ-ਪੱਥਰ ਰੱਖਿਆ। ਨੀਂਹ-ਪੱਥਰ ਰੱਖਣ ਮੌਕੇ ਮੁੱਖ ਮੰਤਰੀ ਨੇ ਕਿਹਾ ਕਿ ਇਹ ਦੇਸ਼ ਦਾ ਨੰਬਰ. 1 ਮੈਡੀਕਲ ਕਾਲਜ ਹੋਵੇਗਾ ਤੇ ਇਹ 2023 ਤੱਕ ਬਣਕੇ ਤਿਆਰ ਹੋ ਜਾਵੇਗਾ। 



COMMERCIAL BREAK
SCROLL TO CONTINUE READING


ਇਸ ਦੌਰਾਨ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਵਲੋਂ ਮੁੱਖ ਮੰਤਰੀ ਤੇ ਉਨ੍ਹਾਂ ਨਾਲ ਸਮਾਗਮ ’ਚ ਪਹੁੰਚੇ ਪਤਵੰਤਿਆਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਮਸਤੂਆਣਾ ਸਾਹਿਬ ’ਚ ਨੀਂਹ-ਪੱਥਰ ਰੱਖਣ ਮਗਰੋਂ ਉਹ ਆਪਣੇ ਜੱਦੀ ਹਲਕੇ ਧੂਰੀ ਪਹੁੰਚੇ, ਜਿੱਥੇ ਉਨ੍ਹਾਂ ਧੂਰੀ ਸ਼ਹਿਰ ਦੇ ਸੀਵਰੇਜ ਸਿਸਟਮ ਨੂੰ ਠੀਕਰ ਕਰਨ ਲਈ 13 ਕਰੋੜ ਦੀ ਰਾਸ਼ੀ ਜਾਰੀ ਕੀਤੀ। 


ਹੁਣ ਕਿੱਥੇ ਗਏ 25 ਸਾਲ ਰਾਜ ਕਰਨ ਵਾਲੇ - CM ਭਗਵੰਤ ਮਾਨ 
ਇਸ ਮੌਕੇ ਉਨ੍ਹਾਂ ਬਾਦਲ ਪਰਿਵਾਰ ’ਤੇ ਖ਼ੂਬ ਨਿਸ਼ਾਨੇ ਸਾਧੇ। ਉਨ੍ਹਾਂ ਕਿਹਾ ਅੱਜ ਇਸ ਸਮਾਗਮ ’ਚ ਬੂਟੇ ਵੰਡੇ ਜਾ ਰਹੇ ਹਨ। ਜਿਹੜਾ ਲੋਕਾਂ ਨੇ ਆਮ ਆਦਮੀ ਪਾਰਟੀ ਵਾਲਾ ਈਮਾਨਦਾਰੀ ਦਾ ਬੂਟਾ ਸੂਬੇ ’ਚ ਲਗਾਇਆ ਹੈ, ਉਹ ਇਸ ਗੱਲ ਦਾ ਯਕੀਨ ਦਵਾਉਂਦਾ ਹੈ ਕਿ ਇਹ ਬੂਟਾ ਰੁੱਖ ਬਣਨ ਤੋਂ ਬਾਅਦ ਛਾਂ ਤੇ ਫਲ਼ ਦੇਵੇਗਾ, ਪਹਿਲਿਆਂ ਵਾਂਗ ਧੋਖਾ ਨਹੀਂ ਦੇਵੇਗਾ। ਉਨ੍ਹਾਂ ਪੁੱਛਿਆ ਕਿ 25 ਸਾਲ ਰਾਜ ਕਰਨ ਦਾ ਦਾਅਵਾ ਕਰਨ ਵਾਲੇ ਹੁਣ ਕਿੱਥੇ ਗਏ ਹਨ? ਪੁਰਾਣੀਆਂ ਸਰਕਾਰਾਂ ਨੇ ਪੰਜਾਬ ਦਾ ਢਾਂਚਾ ਸੰਵਾਰਨ ਦੀ ਥਾਂ ਵਿਗਾੜਿਆ। 


 


90 ਫ਼ੀਸਦ ਲੋਕ ਮੁਹੱਲਾ ਕਲੀਨਿਕਾਂ ’ਚ ਹੀ ਠੀਕ ਹੋ ਜਾਣਗੇ: CM ਮਾਨ 
ਇਸ ਮੌਕੇ #ਮੁੱਖ ਮੰਤਰੀ ਭਗਵੰਤ ਮਾਨ ਨੇ  ਕਿਹਾ ਕਿ 15 ਅਗਸਤ ਨੂੰ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਮੌਕੇ 100 ਮੁਹੱਲਾ ਕਲੀਨਿਕ ਜਨਤਾ ਨੂੰ ਸਮਰਪਿਤ ਕੀਤੇ ਜਾਣਗੇ।


ਉਨ੍ਹਾਂ ਦਾਅਵਾ ਕੀਤਾ ਕਿ 90 ਫ਼ੀਸਦ ਲੋਕ ਇਨ੍ਹਾਂ ਨੇੜੇ ਦੇ ਮੁਹੱਲਾ ਕਲੀਨਿਕਾਂ ’ਚ ਹੀ ਦਵਾਈ ਨਾਲ ਠੀਕ ਹੋ ਜਾਣਗੇ। ਮੁਹੱਲਾ ਕਲੀਨਿਕਾਂ ਦੇ ਸ਼ੁਰੂ ਹੋਣ ਤੋਂ ਬਾਅਦ ਮਰੀਜ਼ਾਂ ਨੂੰ ਦੂਰ-ਦੁਰਾਡੇ ਦੇ ਹਸਪਤਾਲਾਂ ’ਚ ਭਟਕਣਾ ਨਹੀਂ ਪਵੇਗਾ।