Saragarhi War: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਭਲਕੇ ਸਾਰਾਗੜ੍ਹੀ ਜੰਗ ਦੀ ਯਾਦਗਾਰ ਵਜੋਂ ਹੌਲਦਾਰ ਇਸ਼ਰ ਸਿੰਘ ਦਾ ਬੁੱਤ ਲਗਾਉਣਗੇ। ਸੀਐਮ ਮਾਨ ਨੇ ਵੱਡਾ ਐਲਾਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਸਾਰਾਗੜ੍ਹੀ ਜੰਗੀ ਯਾਦਗਾਰ ਬਣਾ ਰਹੇ ਹਾਂ। ਇਸ ਦਾ ਉਦਘਾਟਨ ਭਲਕੇ ਕੀਤਾ ਜਾਵੇਗਾ।


COMMERCIAL BREAK
SCROLL TO CONTINUE READING

ਮਿਲੀ ਜਾਣਕਾਰੀ ਮੁਤਾਬਕ ਫਿਰੋਜ਼ਪੁਰ ਵਿੱਚ ਯਾਦਗਾਰ 'ਚ ਹੌਲਦਾਰ ਇਸ਼ਰ ਸਿੰਘ ਦਾ ਵੱਡਾ ਬੁੱਤ ਲੱਗੇਗਾ, ਦੇਸ਼ 'ਚ ਸਾਰਾਗੜ੍ਹੀ ਦੀ ਜੰਗ ਦੀ ਪਹਿਲੀ ਯਾਦਗਾਰ ਹੋਵੇਗੀ। ਮਾਨ ਨੇ ਤਤਕਾਲੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਉਤੇ ਵੀ ਵੱਡਾ ਇਲਜ਼ਾਮ ਲਗਾਇਆ ਤੇ ਕਿਹਾ ਕਿ ਪਿਛਲੀ ਸਰਕਾਰ ਵੇਲੇ ਕੈਪਟਨ ਨੇ ਸਿਰਫ਼ ਐਲਾਨ ਕੀਤਾ ਸੀ।


ਇਹ ਵੀ ਪੜ੍ਹੋ :  Punjab Tourism Summit: ਪੰਜਾਬ 'ਚ ਹੋਣ ਜਾ ਰਿਹਾ ਟੂਰਿਜ਼ਮ ਸਮਿਟ ਤੇ ਟਰੈਵਲ ਮਾਰਟ, ਆਮ ਲੋਕਾਂ ਲਈ ਰਹੇਗਾ ਖੁੱਲ੍ਹਾ


ਫੰਡ ਦੀ ਘਾਟ ਕਰਕੇ ਸਾਰਾਗੜ੍ਹੀ ਜੰਗੀ ਯਾਦਗਾਰ ਕੰਮ ਸ਼ੁਰੂ ਨਹੀਂ ਹੋ ਸਕਿਆ ਸੀ। ਮਾਨ ਨੇ ਕਿਹਾ ਕਿ ਯਾਦਗਾਰ ਸਿਰਫ਼ ਰਾਜਨੀਤਿਕ ਐਲਾਨ ਤੱਕ ਹੀ ਸੀਮਿਤ ਰਹਿ ਗਈ ਸੀ ਪਰ ਹੁਣ ਅਸੀਂ ਇਸ ਸਾਰਾਗੜ੍ਹੀ ਜੰਗੀ ਯਾਦਗਾਰ ਨੂੰ ਬਣਾਉਣ ਜਾ ਰਹੇ ਹਾਂ ਅਤੇ ਇਸ ਲਈ ਫੰਡਾਂ ਦੀ ਕੋਈ ਘਾਟ ਨਹੀਂ ਆਉਣ ਦਿੱਤੀ ਜਾਵੇਗੀ।


ਇਸ ਦੌਰਾਨ ਹਾਸਰਸ ਕਲਾਕਾਰ ਤੇ ਅਦਾਕਾਰ ਕਪਿਲ ਸ਼ਰਮਾ ਨੇ ਕਿਹਾ ਕਿ ਸੂਬਾ ਸਰਕਾਰ ਸੈਰ-ਸਪਾਟੇ ਨੂੰ ਲੈ ਕੇ ਪੰਜਾਬ ਨੂੰ ਕਾਫੀ ਵਿਕਸਿਤ ਕਰ ਰਹੀ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਪੰਜਾਬ ਸਰਕਾਰ ਦਾ ਉਪਰਾਲਾ ਕਾਫੀ ਸ਼ਲਾਘਾਯੋਗ ਹੈ। ਉਨ੍ਹਾਂ ਨੇ ਦੱਸਿਆ ਕਿ ਉਹ ਪੰਜਾਬ ਦੇ ਜਮ ਪਲ ਹਨ ਪਰ ਉਹ ਵੀ ਪੰਜਾਬ ਦੀਆਂ ਬਹੁਤ ਸਾਰੀਆਂ ਵਿਰਾਸਤੀ ਥਾਵਾਂ ਤੋਂ ਅਣਜਾਣ ਹਨ। ਸੂਬਾ ਸਰਕਾਰ ਲੋਕਾਂ ਨੂੰ ਪੰਜਾਬ ਦੇ ਇਤਿਹਾਸ, ਵਿਰਾਸਤ ਤੇ ਹੋਰ ਥਾਵਾਂ ਤੋਂ ਜਾਣੂ ਕਰਵਾਉਣ ਦਾ ਉਪਰਾਲਾ ਕਰ ਰਹੀ ਹੈ।


 ਸੈਰ ਸਪਾਟਾ ਮੰਤਰੀ ਨੇ ਕਿਹਾ ਕਿ ਇਸ ਸੰਮੇਲਨ ਨੂੰ ਲੈ ਕੇ ਦੇਸ਼ ਦੀ ਸੈਰ ਸਪਾਟਾ ਸਨਅਤ ਵਿੱਚ ਭਾਰੀ ਉਤਸ਼ਾਹ ਹੈ। ਇਸ ਨਾਲ ਭਵਿੱਖ ਵਿੱਚ ਪੰਜਾਬ ਨੂੰ ਵੱਡਾ ਆਰਥਿਕ ਲਾਭ ਹੋਵੇਗਾ।


ਉਨ੍ਹਾਂ ਕਿਹਾ ਕਿ ਪੰਜਾਬ 'ਚ ਧਾਰਮਿਕ ਟੂਰਿਜ਼ਮ ਦੇ ਨਾਲ-ਨਾਲ ਬਾਰਡਰ ਟੂਰਿਜ਼ਮ, ਨੇਚਰ ਟੂਰਿਜ਼ਮ ਦੇਖਣ ਨੂੰ ਮਿਲਦਾ ਹੈ। ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਦਾ ਸੁਫ਼ਨਾ ਪੰਜਾਬ ਨੂੰ ਟੂਰਿਜ਼ਮ 'ਚ ਬਹੁਤ ਅੱਗੇ ਲੈ ਕੇ ਜਾਣਾ ਹੈ। ਉਨ੍ਹਾਂ ਨੇ ਕਿਹਾ ਕਿ ਇਨਵੈਸਟਰਾਂ ਨੂੰ ਪਹਿਲਾਂ ਪੰਜਾਬ 'ਚ ਬਹੁਤ ਮੁਸ਼ਕਲਾਂ ਆਉਂਦੀਆਂ ਸਨ ਪਰ ਹੁਣ ਸਰਕਾਰ ਦਾ ਇਕ ਵੀ ਬੰਦਾ ਉਨ੍ਹਾਂ ਨੂੰ ਤੰਗ ਨਹੀਂ ਕਰੇਗਾ। ਮੰਤਰੀ ਅਨਮੋਲ ਗਗਨ ਮਾਨ ਨੇ ਦੱਸਿਆ ਕਿ ਪਿਛਲੇ ਇਕ ਸਾਲ ਤੋਂ ਸਰਕਾਰ ਇਸ ਸਮਿੱਟ ਦੀ ਤਿਆਰੀ ਕਰ ਰਹੀ ਸੀ, ਜੋ ਕਿ ਪੰਜਾਬ 'ਚ ਪਹਿਲਾ ਮੌਕਾ ਹੈ।


ਹ ਵੀ ਪੜ੍ਹੋ : Battle of Saragarhi: ਜਾਣੋ ਕੌਣ ਸਨ ਸਾਰਾਗੜ੍ਹੀ ਜੰਗ ਦੇ ਮਹਾਂਨਾਇਕ ਸ਼ਹੀਦ ਹੌਲਦਾਰ ਈਸ਼ਰ ਸਿੰਘ ਝੋਰੜਾਂ