CM ਮਾਨ ਨੇ ਕਾਂਗਰਸੀਆਂ ਨੂੰ ਪੁੱਛਿਆ `ਆਪ੍ਰੇਸ਼ਨ ਲੋਟਸ` ਫੇਲ੍ਹ ਹੋਣ ਦਾ ਕਾਂਗਰਸ ਨੂੰ ਕੀ ਨੁਕਸਾਨ?
ਵਿਧਾਨ ਸਭਾ ਦੇ ਪਹਿਲੇ ਦਿਨ ਹੀ ਵਿਰੋਧੀ ਧਿਰ ਕਾਂਗਰਸ ਨੇ ਸਦਨ ’ਚ ਖੂਬ ਹੰਗਾਮਾ ਕੀਤਾ। ਜਿਸ ਦੇ ਜਵਾਬ ’ਚ CM ਭਗਵੰਤ ਮਾਨ ਨੇ ਵੀ ਤਿੱਖਾ ਹਮਲਾ ਬੋਲਿਆ।
ਚੰਡੀਗੜ੍ਹ: ਵਿਧਾਨ ਸਭਾ ਦੇ ਪਹਿਲੇ ਦਿਨ ਹੀ ਵਿਰੋਧੀ ਧਿਰ ਕਾਂਗਰਸ ਨੇ ਸਦਨ ’ਚ ਖੂਬ ਹੰਗਾਮਾ ਕੀਤਾ। ਜਿਸ ਦੇ ਜਵਾਬ ’ਚ CM ਭਗਵੰਤ ਮਾਨ ਨੇ ਵੀ ਤਿੱਖਾ ਹਮਲਾ ਬੋਲਿਆ।
CM ਭਗਵੰਤ ਮਾਨ ਨੇ ਸਪੀਕਰ ਨੂੰ ਸੰਬੋਧਨ ਕਰਦਿਆ ਕਿਹਾ ਕਿ ਕਾਂਗਰਸ ਪਹਿਲਾਂ ਆਪਣਾ ਘਰ ਸੰਭਾਲ ਲਏ। ਉਨ੍ਹਾਂ ਨੇ ਇਸ ਦੌਰਾਨ ਰਾਜਸਥਾਨ, ਮਹਾਂਰਾਸ਼ਟਰ ਤੇ ਗੋਆ ਵਰਗੇ ਸੂਬਿਆਂ ਦਾ ਹਵਾਲਾ ਦਿੱਤਾ। ਉਨ੍ਹਾਂ ਕਿਹਾ ਪੰਜਾਬ ’ਚ ਕਾਂਗਰਸ ਕਿਹੜੇ ਹੱਕਾਂ ਦੀ ਗੱਲ ਕਰਦੀ ਹੈ, ਇਨ੍ਹਾਂ ਤੋਂ ਮਹਾਂਰਾਸ਼ਟਰ, ਗੁਜਰਾਤ ਤੇ ਗੋਆ ਤਾਂ ਸੰਭਾਲਿਆ ਨਹੀਂ ਗਿਆ।
CM ਮਾਨ ਨੇ ਪੁੱਛਿਆ 'ਆਪ੍ਰੇਸ਼ਨ ਲੋਟਸ' ਦੇ ਫੇਲ੍ਹ ਹੋਣ ਨਾਲ ਕਾਂਗਰਸ ਨੂੰ ਕੀ ਘਾਟਾ?
ਉਨ੍ਹਾਂ ਕਿਹਾ ਕਿ ਅਸੀਂ ਵਿਰੋਧੀ ਧਿਰ ਦੀ ਮੰਗ ’ਤੇ ਸੈਸ਼ਨ ਦਾ ਸਮਾਂ ਵਧਾਉਣਾ ਚਾਹੁੰਦੇ ਹਾਂ ਪਰ ਇਹ ਲੋਕ ਸਾਡੀਆਂ ਅੱਖਾਂ ’ਚ ਅੱਖਾਂ ਪਾਕੇ ਗੱਲ ਤਾਂ ਕਰਨ। ਉਨ੍ਹਾਂ ਕਾਂਗਰਸ ’ਤੇ ਵਿਅੰਗ ਕਰਦਿਆਂ ਕਿਹਾ ਕਿ, 'ਤਹਾਨੂੰ ਆਪ੍ਰੇਸ਼ਨ ਲੋਟਸ ਦੇ ਫੇਲ੍ਹ ਹੋਣ ਨਾਲ ਕੀ ਘਾਟਾ ਪੈ ਰਿਹਾ ਹੈ।'
ਪਰ CM ਭਗਵੰਤ ਮਾਨ ਦੇ ਬੋਲਣ ਮੌਕੇ ਵੀ ਵਿਰੋਧੀਆਂ ਦਾ ਪ੍ਰਦਰਸ਼ਨ ਜਾਰੀ ਰਿਹਾ। ਜਿਸ ’ਤੇ ਸਪੀਕਰ ਨੇ ਵਿਰੋਧੀ ਧਿਰਾਂ ਨੂੰ ਸ਼ਾਂਤ ਰਹਿਣ ਲਈ ਕਿਹਾ। ਸਪੀਕਰ ਸੰਧਵਾ ਨੇ ਬੇਨਤੀ ਕੀਤੀ ਕਿ ਜਦੋਂ Leader of House ਬੋਲ ਰਿਹਾ ਹੋਵੇ ਤਾਂ ਸਾਨੂੰ ਸਾਰਿਆਂ ਨੂੰ ਸੁਣਨਾ ਚਾਹੀਦਾ ਹੈ। ਇਸ ਦੇ ਬਾਵਜੂਦ ਕਾਂਗਰਸ ਦਾ ਵਿਰੋਧ ਪ੍ਰਦਰਸ਼ਨ ਜਾਰੀ ਰਿਹਾ ਤਾਂ ਵਿਧਾਨ ਸਭਾ ਸਪੀਕਰ ਸੰਧਵਾ ਨੇ ਕਾਂਗਰਸੀ ਵਿਧਾਇਕਾਂ ਨੂੰ ਸਦਨ ਤੋਂ ਬਾਹਰ ਕੱਢਣ ਨੂੰ ਕਹਿ ਦਿੱਤਾ ਦਿੱਤਾ।
ਵੇਖੋ, ਕਿਵੇਂ CM ਭਗਵੰਤ ਮਾਨ ਨੇ ਦਿੱਤਾ ਵਿਰੋਧੀਆਂ ਦੇ ਸਵਾਲਾਂ ਦਾ ਜਵਾਬ