Punjab News: ਸਰਕਾਰ ਦੀਆਂ ਨੀਤੀਆਂ ਕਾਰਨ ਕੋ-ਆਪਰੇਟਿਵ ਕੰਮਕਾਜ ਡੁੱਬ ਰਹੇ; ਕਿਸਾਨਾਂ ਨੇ ਧਰਨੇ ਦੀ ਦਿੱਤੀ ਚਿਤਾਵਨੀ
Punjab News: ਕਿਸਾਨ ਨੇਤਾ ਬਲਬੀਰ ਸਿੰਘ ਰਾਜੇਵਾਲ ਨੇ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਪੰਜਾਬ ਦੇ ਸਾਰੇ ਕੋਆਪਰੇਟਿਵ ਕੰਮ ਡੁੱਬ ਰਹੇ ਹਨ।
Punjab News: ਕਿਸਾਨ ਨੇਤਾ ਬਲਬੀਰ ਸਿੰਘ ਰਾਜੇਵਾਲ ਨੇ ਪ੍ਰੈਸ ਕਾਨਫਰੰਸ ਕਰਦੇ ਹੋਏ ਕੋਆਪਰੇਟਿਵ ਕੰਮਕਾਜ ਡੁੱਬਣ ਕਾਰਨ ਇੱਕ ਮਹੀਨੇ ਦੇ ਅੰਦਰ-ਅੰਦਰ ਧਰਨਾ ਦੇਣ ਦੀ ਚਿਤਾਵਨੀ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਸਾਰੇ ਕੋਆਪਰੇਟਿਵ ਕੰਮ ਡੁੱਬ ਰਹੇ ਹਨ। ਮਾਰਕਫੈਡ, ਵੇਰਕਾ, ਸਹਿਕਾਰੀ ਬੈਂਕ ਡੁੱਬ ਰਹੇ ਹਨ। ਪੰਜਾਬ ਦੇ ਮੁੱਖ ਮੰਤਰੀ ਕੋਲ ਇਹ ਵਿਭਾਗ ਹਨ ਪਰ ਫਿਰ ਵੀ ਕੰਮ ਨਹੀਂ ਹੋ ਰਹੇ।
ਪੰਜਾਬ ਦੇ 88 ਵਿਚੋਂ 65 ਬੈਂਕ ਘਾਟੇ ਵਿੱਚ ਜੋ ਲੈਂਡ ਮੋਰਗਿਜ਼ ਬੈਂਕ ਹਨ। ਮੋਹਾਲੀ, ਲੁਧਿਆਣਾ ਤੇ ਅੰਮ੍ਰਿਤਸਰ ਮੁਨਾਫੇ ਵਿੱਚ ਚੱਲ ਰਹੇ ਹਨ ਤੇ ਬਾਕੀ ਸਭ ਘਾਟੇ ਵਿੱਚ ਚੱਲ ਰਹੇ ਹਨ। ਗੁਰਦਾਸਪੁਰ 65 ਕਰੋੜ, ਬਠਿੰਡਾ 15.5 ਕਰੋੜ, ਜਲੰਧਰ 2.5 ਕਰੋੜ, ਹੁਸ਼ਿਆਰਪੁਰ-7 ਕਰੋੜ, ਸੰਗਰੂਰ 49 ਕਰੋੜ, ਫਾਜ਼ਿਲਕਾ 11 ਕਰੋੜ, ਫਰੀਦਕੋਟ 10 ਕਰੋੜ, ਪਟਿਆਲਾ 9.5 ਕਰੋੜ, ਬੱਸੀ ਪਠਾਣਾਂ 25 ਕਰੋੜ ਰੁਪਏ ਘਾਟੇ ਵਿੱਚ ਚੱਲ ਰਿਹਾ ਹੈ।
ਉਨ੍ਹਾਂ ਨੇ ਅੱਗੇ ਕਿਹਾ ਕਿ ਐਪ ਸਾਫਟਵੇਅਰ ਕਾਰਨ ਮੋਹਾਲੀ ਵਿੱਚ 10 ਤੋਂ 12 ਕਰੋੜ ਰੁਪਏ ਦਾ ਘਪਲਾ ਹੋਇਆ ਹੈ। ਲੁਧਿਆਣਾ ਵਿੱਛ 74 ਲੱਖ ਦਾ ਵਾਈਟ ਬਟਰ ਗਾਇਬ ਹੋ ਗਿਆ। ਉਨ੍ਹਾਂ ਨੇ ਕਿਹਾ ਕਿਹਾ ਕਿ ਮੋਹਾਲੀ ਵਿੱਚ 83000 ਦੁੱਧ ਦੀ ਟ੍ਰੇਅ ਗਾਇਬ ਕਰ ਦਿੱਤੀਆਂ ਗਈਆਂ। 20 2010 ਤੋਂ ਮੋਹਾਲੀ ਮਿਲਕ ਪਲਾਂਟ ਨੇ ਮਠਿਆਈ ਬਣਾਉਣੀ ਸ਼ੁਰੂ ਕੀਤੀ ਸੀ ਅਤੇ 8 ਕਰੋੜ ਰੁਪਏ ਦੀ ਮਠਿਆਈ ਬਣਾ ਕੇ 2 ਕਰੋੜ ਤੋਂ ਜ਼ਿਆਦਾ ਪੈਸੇ ਕਮਾਏ ਪਰ 2020 ਵਿੱਚ ਇਸ ਨੂ ਬੰਦ ਕਰ ਦਿੱਤਾ ਗਿਆ।
ਬਠਿੰਡਾ, ਸੰਗਰੂਰ, ਚੰਡੀਗੜ੍ਹ, ਜਲੰਧਰ, ਗੁਰਦਾਸਪੁਰ ਵਿੱਚ ਪੰਜੀਰੀ ਬਣਦੀ ਸੀ। 2018 ਤੱਕ 20 ਟਨ ਪੰਜੀਰੀ ਬਣਾ ਕੇ ਮੁਨਾਫਾ ਕਮਾਇਆ ਗਿਆ ਪਰ ਪੰਜਾਬ ਨੇ ਪੰਜੀਰੀ ਦਾ ਠੇਕਾ ਪ੍ਰਾਈਵੇਟ ਕੰਪਨੀ ਨੂੰ ਦੇ ਦਿੱਤਾ ਗਿਆ ਅਤੇ ਪਹਿਲਾਂ ਦੇਸੀ ਘਿਓ ਦਾ ਇਸਤੇਮਾਲ ਕੀਤਾ ਜਾਂਦਾ ਸੀ। ਹੁਣ ਪ੍ਰਾਈਵੇਟ ਵਾਲੇ ਤੇਲ ਦੀ ਵਰਤੋਂ ਕਰਦੇ ਹਨ।
ਪੰਜਾਬ ਦੇ ਮੁੱਖ ਮੰਤਰੀ ਨੇ ਪਿਛਲੇ ਸਾਲ ਵਿੱਚ ਕੋਈ ਮੀਟਿੰਗ ਨਹੀਂ ਕੀਤੀ। ਉਨ੍ਹਾਂ ਨੇ ਕਿਹਾ ਕਿ ਉਹ 1 ਮਹੀਨੇ ਤੱਕ ਸਰਕਾਰ ਦਾ ਕੰਮ ਦੇਖਣਗੇ ਅਜੇ ਕੁਝ ਨਹੀਂ ਹੋਇਆ ਤਾਂ ਉਹ ਧਰਨਾ ਦੇਣਗੇ। ਸਰਕਾਰ ਨੇ ਬਿਨਾਂ ਕਿਸੇ ਜਨਰਲ ਬਾਡੀ ਦੇ ਕਾਫੀ ਕੁਝ ਬੰਦ ਕਰ ਦਿੱਤਾ ਹੈ।
ਇਹ ਵੀ ਪੜ੍ਹੋ : Shaheed Udham Singh: ਊਧਮ ਸਿੰਘ ਭਾਰਤ ਦਾ 'ਸ਼ੇਰ', ਜਿਹਨਾਂ ਦੀਆਂ 6 ਗੋਲੀਆਂ ਨੇ ਜਲਿਆਂਵਾਲਾ ਬਾਗ ਸਾਕੇ ਦਾ ਲਿਆ ਸੀ ਬਦਲਾ