ਚੰਡੀਗੜ: ਪੰਜਾਬ ਦੇ ਫਤਿਹਗੜ ਸਾਹਿਬ ਤੋਂ 1 ਅਨੋਖਾ ਮਾਮਲਾ ਸਾਹਮਣੇ ਆਇਆ ਹੈ ਜਿਥੇ ਪਿੰਡ ਟਿੰਬਰਪੁਰ ਵਿਚ 26 ਸਾਲ ਦੇ ਅਕਬਰ ਦਾ ਇਕੱਲਾ ਹੱਥ ਹੀ 35 ਕਿਲੋ ਦਾ ਹੈ। ਹੱਥ ਦਾ ਇੰਨ੍ਹਾ ਭਾਰ ਹੋਣ ਕਾਰਨ ਨਾ ਤਾਂ ਉਹ ਠੀਕ ਤਰ੍ਹਾਂ ਬੈਠ ਸਕਦਾ ਹੈ ਅਤੇ ਨਾ ਹੀ ਠੀਕ ਤਰ੍ਹਾਂ ਖੜਾ ਹੋ ਸਕਦਾ ਹੈ। ਕੋਈ ਕੰਮ ਕਰਨਾ ਤਾਂ ਬਹੁਤ ਦੂਰ ਦੀ ਗੱਲ ਹੈ। ਇੰਨਾ ਹੀ ਨਹੀਂ ਉਸਦਾ ਸਰੀਰ ਹੱਥ ਦਾ ਭਾਰ ਚੁੱਕ ਕੇ ਥੱਕ ਜਾਂਦਾ ਹੈ। ਪਰਿਵਾਰ ਵੱਲੋਂ ਕਈ ਥਾਵਾਂ ਤੋਂ ਅਕਬਰ ਦਾ ਇਲਾਜ ਕਰਵਾਇਆ ਪਿਰ ਕਿਤੇ ਵੀ ਕੋਈ ਹੱਲ ਨਹੀਂ ਮਿਲ ਸਕਿਆ। ਹੁਣ ਪੀ. ਜੀ. ਆਈ. ਪਲਾਸਟਿਕ ਸਰਜਰੀ ਵਿਭਾਗ ਦੇ ਡਾਕਟਰਾਂ ਕੋਲ ਉਸਨੂੰ ਇਲਾਜ ਲਈ ਲਿਆਂਦਾ ਗਿਆ ਹੈ।


COMMERCIAL BREAK
SCROLL TO CONTINUE READING

 


ਅਕਬਰ ਨਾਲ ਅਜਿਹਾ ਕਿਉਂ ?


ਦਰਅਸਲ ਅਕਬਰ ਕਿਫੋਸਕੋਲੀਓਸਿਸ ਦੀ ਬੀਮਾਰੀ ਤੋਂ ਪੀੜਤ ਅਕਬਰ ਦਾ 2017 'ਚ ਇਲਾਜ ਸ਼ੁਰੂ ਕੀਤਾ ਸੀ ਪਰ ਉਸ ਤੋਂ ਬਾਅਦ ਇਲਾਜ ਬੰਦ ਹੋਣ ਤੋਂ ਬਾਅਦ ਸਥਿਤੀ ਹੋਰ ਗੰਭੀਰ ਹੋ ਗਈ। ਪਰਿਵਾਰ ਸਮੇਤ ਅਕਬਰ ਇਸ ਵੇਲੇ ਪੀ. ਜੀ. ਆਈ. ਵਿਚ ਹੈ। ਸਰਜਰੀ ਵਿਭਾਗ ਨੇ ਅਕਬਰ ਨੂੰ ਆਰਥੋਪੈਡਿਕ ਵਿਭਾਗ ਵਿਚ ਵਿਖਾਉਣ ਦੀ ਸਲਾਹ ਦਿੱਤੀ। ਅਕਬਰ ਦੀ ਮਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਪੀ. ਜੀ. ਆਈ. ਉਨ੍ਹਾਂ ਦੇ ਪੁੱਤਰ ਦੀ ਜਾਨ ਬਚਾ ਸਕਦਾ ਹੈ।


 


ਲਾਪ੍ਰਵਾਹੀ ਨੇ ਕੀਤਾ ਇਹ ਹਾਲ


ਬਚਪਨ ਤੋਂ ਹੀ ਹੱਥਾਂ ਦੀ ਤਕਲੀਫ ਤੋਂ ਪੀੜਤ ਸੀ। ਪਹਿਲਾਂ-ਪਹਿਲ ਉਸ ਦੇ ਹੱਥ ਵਿਚ ਇਕ ਗੱਠ ਸੀ, ਜੋ ਉਮਰ ਦੇ ਨਾਲ ਵਧਦੀ ਗਈ। ਪਹਿਲਾਂ ਉਹ ਆਸਾਨੀ ਨਾਲ ਹੱਥ ਚੁੱਕ ਲੈਂਦਾ ਸੀ ਪਰ ਪਿਛਲੇ ਤਿੰਨ ਸਾਲਾਂ ਤੋਂ ਉਸ ਦੀ ਸਮੱਸਿਆ ਬਹੁਤ ਵਧ ਗਈ। ਚਾਰ ਫੁੱਟ ਅਕਬਰ ਦੇ ਹੱਥ ਦਾ ਭਾਰ 35 ਕਿਲੋ ਹੋ ਗਿਆ ਹੈ। 2017 ਵਿਚ ਜਦੋਂ ਪਰਿਵਾਰਕ ਮੈਂਬਰਾਂ ਨੇ ਉਸ ਨੂੰ ਪੀ. ਜੀ. ਆਈ. ਵਿਚ ਦਿਖਾਇਆ ਤਾਂ ਡਾਕਟਰਾਂ ਨੇ ਸਰਜਰੀ ਕਰਨ ਦੀ ਸਲਾਹ ਦਿੱਤੀ ਸੀ। ਪਰ ਆਰਥਿਕ ਤੰਗੀ ਕਾਰਨ ਇਹ ਕੰਮ ਨੇਪਰੇ ਨਹੀਂ ਚੜ੍ਹ ਸਕਿਆ। ਜਿਸ ਤੋਂ ਬਾਅਦ ਹੌਲੀ-ਹੌਲੀ ਹੱਥ ਦਾ ਭਾਰ ਵੱਧਦਾ ਗਿਆ।


 


ਕਿਫੋਸਕੋਲੀਓਸਿਸ ਬਿਮਾਰੀ ਕੀ ਹੁੰਦੀ ਹੈ ?


ਕਿਫੋਸਕੋਲੀਓਸਿਸ ਇਕ ਰੀੜ੍ਹ ਦੀ ਅਸਧਾਰਨਤਾ ਹੈ। ਸਕੋਲੀਓਸਿਸ ਕਾਰਨ ਰੀੜ੍ਹ ਦੀ ਹੱਡੀ ਕੋਰੋਨਲ ਪਲੇਨ 'ਤੇ ਅਸਧਾਰਨ ਰੂਪ ਨਾਲ ਕਰਵ ਹੋ ਜਾਂਦੀ ਹੈ। ਕਿਫੋਸਕੋਲੀਓਸਿਸ ਵਾਲੇ ਲੋਕਾਂ ਵਿਚ, ਰੀੜ੍ਹ ਦੀ ਹੱਡੀ ਇਕੋ ਸਮੇਂ ਦੋਵਾਂ ਪਾਸਿਆਂ ਅਤੇ ਅੱਗੇ ਜਾਂ ਪਿੱਛੇ ਵੱਲ ਮੁੜਦੀ ਹੈ। ਇਹ ਸਥਿਤੀ ਜਨਮ ਸਮੇਤ ਕਿਸੇ ਵੀ ਉਮਰ ਵਿਚ ਹੋ ਸਕਦੀ ਹੈ। ਸਥਿਤੀ ਬਾਰੇ ਇਕ ਕੇਸ ਰਿਪੋਰਟ ਅਨੁਸਾਰ 80 ਪ੍ਰਤੀਸ਼ਤ ਕੇਸ ਅਣਜਾਣ ਹਨ। ਵਧੇਰੇ ਗੰਭੀਰ ਮਾਮਲਿਆਂ ਵਿਚ, ਫੇਫੜਿਆਂ ਅਤੇ ਦਿਲ 'ਤੇ ਮਾੜੇ ਪ੍ਰਭਾਵ ਹੋ ਸਕਦੇ ਹਨ।


 


WATCH LIVE TV