Complaint against Uorfi Javed news: ਮਹਾਰਾਸ਼ਟਰ ਮਹਿਲਾ ਮੋਰਚਾ ਦੀ ਪ੍ਰਧਾਨ ਅਤੇ ਭਾਜਪਾ ਨੇਤਾ ਚਿਤਰਾ ਕਿਸ਼ੋਰ ਵਾਘ (Chitra Kishor Wagh) ਵੱਲੋਂ ਸੋਸ਼ਲ ਮੀਡੀਆ 'ਤੇ ਸੁਰਖੀਆਂ 'ਚ ਰਹਿਣ ਵਾਲੀ ਉਰਫ਼ੀ ਜਾਵੇਦ (Urfi Javed) ਦੀ ਆਪਣੇ ਸਰੀਰ ਦੀ ਪ੍ਰਦਰਸ਼ਨੀ ਕਰਨ ਲਈ ਆਲੋਚਨਾ ਕੀਤੀ ਗਈ ਹੈ। ਭਾਜਪਾ ਨੇਤਾ ਨੇ ਉਰਫੀ 'ਤੇ 'ਮੁੰਬਈ ਦੀਆਂ ਸੜਕਾਂ 'ਤੇ ਜਨਤਕ ਤੌਰ 'ਤੇ ਆਪਣੇ ਸਰੀਰ ਦੀ ਪ੍ਰਦਰਸ਼ਨੀ ਕਰਨ ਦੇ ਦੋਸ਼ ਲਗਾਏ ਹਨ ਹੈ ਅਤੇ ਉਸਦੀ ਗ੍ਰਿਫਤਾਰੀ ਦੀ ਮੰਗ ਕੀਤੀ ਹੈ।


COMMERCIAL BREAK
SCROLL TO CONTINUE READING

ਭਾਜਪਾ ਨੇਤਾ Chitra Kishor Wagh ਨੇ ਆਪਣੇ ਅਧਿਕਾਰਤ ਟਵਿੱਟਰ 'ਤੇ ਲਿਖਿਆ, "ਮੁੰਬਈ ਵਿੱਚ ਕੀ ਹੋ ਰਿਹਾ ਹੈ? ਕੀ ਮੁੰਬਈ ਦੀਆਂ ਸੜਕਾਂ 'ਤੇ ਸ਼ਰੇਆਮ ਸਰੀਰ ਦੀ ਪ੍ਰਦਰਸ਼ਨੀ ਕਰਨ ਵਾਲੀ ਇਸ ਔਰਤ ਨੂੰ ਰੋਕਣ ਲਈ ਮੁੰਬਈ ਪੁਲਿਸ ਕੋਲ ਕੋਈ ਆਈਪੀਸੀ/ਸੀਆਰਪੀਸੀ ਧਾਰਾ ਹੈ? ਉਸ ਨੂੰ ਜਲਦੀ ਤੋਂ ਜਲਦੀ ਗ੍ਰਿਫਤਾਰ ਕਰੇ।."


ਚਿਤਰਾ ਵਾਘ ਵੱਲੋਂ ਮੁੰਬਈ ਪੁਲਿਸ ਦੇ ਡਿਪਟੀ ਕਮਿਸ਼ਨਰ ਆਫ ਲਾਅ ਐਂਡ ਆਰਡਰ ਨਾਲ ਮੁਲਾਕਾਤ ਕੀਤੀ ਗਈ ਅਤੇ ਕਿਹਾ ਗਿਆ ਕਿ ਉਰਫ਼ੀ ਜਾਵੇਦ (Urfi Javed) ਦੇ ਖਿਲਾਫ ਤੁਰੰਤ ਕਾਨੂੰਨੀ ਕਾਰਵਾਈ ਕੀਤੀ ਜਾਵੇ, ਜੋ ਮੁੰਬਈ ਦੀਆਂ ਸੜਕਾਂ 'ਤੇ ਆਪਣੇ ਸਰੀਰ ਦੀ ਪ੍ਰਦਰਸ਼ਨੀ ਕਰ ਰਹੀ ਹੈ।  


Chitra Kishor Wagh ਨੇ ਆਪਣੇ ਸ਼ਿਕਾਇਤ ਪੱਤਰ ਵਿੱਚ ਕਿਹਾ ਹੈ ਕਿ ਸਮਾਜ ਦਾ ਇਸ ਨਾਲ ਕੋਈ ਲੈਣਾ-ਦੇਣਾ ਨਹੀਂ ਹੈ ਕਿ ਉਰਫ਼ੀ ਆਪਣੀ ਜ਼ਿੰਦਗੀ ਵਿੱਚ ਕੀ ਕਰਦੀ ਹੈ ਪਰ ਉਸ ਵੱਲੋਂ ਸਿਰਫ਼ ਪ੍ਰਸਿੱਧੀ ਹਾਸਿਲ ਕਰਨ ਲਈ ਉਸਦੇ ਸਰੀਰ ਦੀ ਪ੍ਰਦਰਸ਼ਨੀ ਕੀਤੀ ਜਾ ਰਹੀ ਹੈ।  


ਸ਼ਿਕਾਇਤ ਪੱਤਰ ਵਿੱਚ ਚਿਤਰਾ ਕਿਸ਼ੋਰ ਨੇ ਲਿਖਿਆ ਕਿ "ਜੇਕਰ ਉਹ ਆਪਣੇ ਸਰੀਰ ਨੂੰ ਪ੍ਰਦਰਸ਼ਿਤ ਕਰਨਾ ਚਾਹੁੰਦੀ ਹੈ, ਤਾਂ ਉਸਨੂੰ ਚਾਰ ਦੀਵਾਰੀ ਦੇ ਪਿੱਛੇ ਕਰਨਾ ਚਾਹੀਦਾ ਹੈ ਕਿਉਂਕਿ ਉਰਫ਼ੀ ਨੂੰ ਸ਼ਾਇਦ ਇਹ ਨਹੀਂ ਪਤਾ ਕਿ ਉਹ ਸਮਾਜ ਦੇ ਵਿਗੜੇ ਰਵੱਈਏ ਨੂੰ ਵਧਾ ਰਹੀ ਹੈ।"


'ਰਾਜਨੀਤਿਕ ਲੀਡਰਾਂ ਕੋਲ ਕੰਮ ਨਹੀਂ ਹੈ'


ਉਰਫ਼ੀ ਜਾਵੇਦ (Urfi Javed) ਦੇ ਖਿਲਾਫ ਵਿਵਾਦ ਨੂੰ ਲੈ ਕੇ ਸ਼ਿਕਾਇਤ ਦਰਜ ਹੋਣ ਤੋਂ ਬਾਅਦ, ਉਸਨੇ ਭਾਜਪਾ ਨੇਤਾ ਨੂੰ ਜਵਾਬ ਦਿੱਤਾ ਅਤੇ ਕਿਹਾ ਕਿ ਅਜਿਹਾ ਸੋਸ਼ਲ ਮੀਡੀਆ 'ਤੇ ਧਿਆਨ ਖਿੱਚਣ ਲਈ ਕੀਤਾ ਗਿਆ ਸੀ।


ਟਵਿੱਟਰ 'ਤੇ ਇੱਕ ਲੰਬੀ ਪੋਸਟ ਵਿੱਚ, ਉਰਫੀ ਨੇ ਅਪਮਾਨਜਨਕ ਸ਼ਬਦਾਵਲੀ ਦੀ ਵਰਤੋਂ ਕਰਦਿਆਂ ਲਿਖਿਆ ਕਿ "ਇਨ੍ਹਾਂ ਰਾਜਨੀਤਿਕ ਲੀਡਰਾਂ ਦੇ ਕੋਲ ਅਸਲ ਕੰਮ ਨਹੀਂ ਹੈ? ਕੀ ਇਹ ਸਿਆਸਤਦਾਨ, ਵਕੀਲ ਗੂੰਗੇ ਹਨ? ਸੰਵਿਧਾਨ ਵਿੱਚ ਅਜਿਹਾ ਕੋਈ ਆਰਟੀਕਲ ਨਹੀਂ ਹੈ ਜਿਹੜਾ ਕਿ ਮੈਨੂੰ ਜੇਲ੍ਹ ਭੇਜ ਸਕੇ।"


 



 


ਇਹ ਵੀ ਪੜ੍ਹੋ: ਕੈਨੇਡਾ 'ਚ ਵੱਡੀ ਵਾਰਦਾਤ! ਇੱਕ ਹੋਰ ਪੰਜਾਬੀ ਦਾ ਗੋਲੀਆਂ ਮਾਰ ਕੇ ਕੀਤਾ ਕਤਲ


ਉਸਨੇ ਅੱਗੇ ਲਿਖਿਆ ਕਿ "ਜਦੋਂ ਤੱਕ ਮੇਰੇ ਨਿੱਪਲ ਅਤੇ ਮੇਰੀ ਯੋਨੀ ਨਹੀਂ ਦਿਖਾਈ ਦਿੰਦੀ, ਤੁਸੀਂ ਮੈਨੂੰ ਜੇਲ੍ਹ ਨਹੀਂ ਭੇਜ ਸਕਦੇ। ਇਹ ਲੋਕ ਸਿਰਫ਼ ਮੀਡੀਆ ਦਾ ਧਿਆਨ ਖਿੱਚਣ ਲਈ ਅਜਿਹਾ ਕਰ ਰਹੇ ਹਨ।"


ਇੱਕ ਹੋਰ ਟਵੀਟ ਵਿੱਚ, ਉਰਫੀ ਨੇ ਲਿਖਿਆ, "ਚਿਤਰਾ ਵਾਘ ਨੂੰ ਛੱਡ ਕੇ ਸਾਰਿਆਂ ਨੂੰ ਨਵਾਂ ਸਾਲ ਮੁਬਾਰਕ।" 


ਇਹ ਵੀ ਪੜ੍ਹੋ: ਜਲੰਧਰ 'ਚ ਦਿਖਿਆ ਤੇਂਦੁਆ: ਸੀਸੀਟੀਵੀ 'ਚ ਕੈਦ ਹੋਈਆਂ ਤਸਵੀਰਾਂ, ਲੋਕਾਂ 'ਚ ਦਹਿਸ਼ਤ ਦਾ ਮਾਹੌਲ


(Apart from news of complaint against Uorfi Javed, stay tuned to Zee PHH for more updates)